• Home
  • ਕੌਂਸਲਰ ਲਾਪਰਾਂ ਵਿਰੁੱਧ ਕਾਰਵਾਈ ਨਾ ਹੋਏ ਤਾਂ ਡੀਜੀਪੀ ਦਫਤਰ ਦੇ ਬਾਹਰ ਕਰਾਂਗਾ ਭੁੱਖ ਹੜਤਾਲ :- ਮੰਡ ਮਾਮਲਾ ਨਕਲੀ ਮੁੱਖ ਮੰਤਰੀ ਬਣ ਕੇ ਫੋਨ ਕਾਲ ਕਰਨ ਦਾ

ਕੌਂਸਲਰ ਲਾਪਰਾਂ ਵਿਰੁੱਧ ਕਾਰਵਾਈ ਨਾ ਹੋਏ ਤਾਂ ਡੀਜੀਪੀ ਦਫਤਰ ਦੇ ਬਾਹਰ ਕਰਾਂਗਾ ਭੁੱਖ ਹੜਤਾਲ :- ਮੰਡ ਮਾਮਲਾ ਨਕਲੀ ਮੁੱਖ ਮੰਤਰੀ ਬਣ ਕੇ ਫੋਨ ਕਾਲ ਕਰਨ ਦਾ

ਲੁਧਿਆਣਾ 08 ਮਈ:- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਵਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ:- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਬਣ ਕੇ ਉਨ੍ਹਾਂ ਨਾਲ ਫੋਨ ਤੇ ਗਲਬਾਤ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਮਾਨਯੋਗ ਪੰਜਾਬ ਪੁਲਿਸ ਦੇ ਡੀ ਜੀ ਪੀ ਸ੍ਰੀ ਦਿਨਕਰ ਗੁਪਤਾ ਵਲੋਂ ਆਈਜੀਪੀ ਸਾਈਬਰ ਕ੍ਰਾਈਮ ਨੂੰ ਇਨਕੁਆਰੀ ਸੌਂਪ ਦਿੱਤੀ ਸੀ ਉਸ ਉਪਰੰਤ ਸਿਕਾਇਤ ਲੁਧਿਆਣਾ ਪੁਲਿਸ ਕੋਲ ਵੀ ਪਹੁੰਚ ਗਈ ਸੀ,ਉਹਨਾਂ ਦੱਸਿਆ ਕਿ ਪਰੰਤੂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ, ਨਾ ਹੀ ਉਹਨਾਂ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਹੈ,ਸ੍ਰ ਮੰਡ ਨੇ ਦੱਸਿਆ ਹੈ ਇਹ ਸਖ਼ਸ ਜੋ ਨਕਲੀ ਮੁੱਖ ਮੰਤਰੀ ਬਨਣ ਵਾਲਾ ਵਾਰਡ ਨੰਬਰ 48 ਤੋਂ ਕੌਂਸਲਰ ਪਰਵਿੰਦਰ ਸਿੰਘ ਲਾਪਰਾਂ ਪੁੱਤਰ ਸ੍ਰ ਗੁਰਦੇਵ ਸਿੰਘ ਲਾਪਰਾਂ ਸਾਬਕਾ ਜ਼ਿਲਾ ਪ੍ਰਧਾਨ ਲੁਧਿਆਣਾ ਦਿਹਾਤੀ ਦਾ ਪੁੱਤਰ ਹੈ !ਉਹਨਾਂ ਕਿਹਾ ਕਿ ਜੇਕਰ ਕੌਂਸਲਰ ਲਾਪਰਾਂ ਦੇ ਖਿਲਾਫ ਆਉਣ ਵਾਲੀ 13 ਮਈ ਦਿਨ ਸੋਮਵਾਰ ਤੱਕ ਕਾਰਵਾਈ ਨਾ ਹੋਈ ਤਾਂ ਉਹ ਸ਼ਾਤਮਾਈ ਅਤੇ ਕਾਨੂੰਨ ਮੁਤਾਬਕ ਉਹ ਪੰਜਾਬ ਪੁਲਿਸ ਡੀ•ਜੀ•ਪੀ ਦਫਤਰ ਅੱਗੇ ਭੁੱਖ ਹੜਤਾਲ ਤੇ ਬੈਠਣ ਗੇ, ਕਿਉਂਕਿ ਇਹ ਲਾਪਰਾਂ ਪਰਿਵਾਰ ਵੱਡੇ ਲੀਡਰਾਂ ਤੋਂ ਫੋਨ ਕਰਵਾ ਕੇ ਇਨਕੁਆਰੀ ਨੂੰ ਪੈਂਡਿੰਗ ਪਾਉਣ ਦੀ ਕੋਸ਼ਿਸਾਂ ਚ ਲੱਗਾ ਹੋਇਆ ਹੈ ! ਸ੍ਰ ਮੰਡ ਨੇ ਲਾਪਰਾਂ ਪਰਿਵਾਰ ਤੇ ਆਰੋਪ ਲਾਇਆ ਹੈ ਕਿ ਉਨ੍ਹਾਂ ਨੂੰ ਉਹਨਾਂ ਦੇ ਹੀ ਯਾਰਾਂ ਦੋਸਤਾਂ ਤੋਂ ਫੋਨ ਕਰਵਾ ਕੇ ਸਿਕਾਇਤ ਵਾਪਿਸ ਲੈਣ ਦਾ ਦਬਾਅ ਬਣਾ ਰਹੇ ਹਨ.ਜੇਕਰ ਕੌਂਸਲਰ ਲਾਪਰਾਂ ਸੱਚਾ ਹੈ ਤਾਂ ਉਹਨਾਂ ਤੇ ਦਬਾਅ ਕਿਉਂ ਬਣਾ ਰਹੇ ਹਨ, ਉਹਨਾਂ ਡੀਜੀਪੀ ਤੋਂ ਮੰਗ ਕੀਤੀ ਹੈ ਕਿ ਲਾਪਰਾਂ ਦਾ ਲਾਈ ਡਿਟੈਕਟਿਵ ਟੈਸਟ ਕਰਵਾਇਆ ਜਾਵੇ ਤਾਂ ਜੋ ਸੱਚ ਜਨਤਕ ਹੋ ਸਕੇ...