• Home
  • ਜੱਸੀ ਜਸਰਾਜ ਦਾ ਨਿਸਾਨਾ ਭਗਵੰਤ ਮਾਨ.?

ਜੱਸੀ ਜਸਰਾਜ ਦਾ ਨਿਸਾਨਾ ਭਗਵੰਤ ਮਾਨ.?

ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਗਾਇਕ ਜੱਸੀ ਜਸਰਾਜ ਨੇ ਕਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੇ ਪੰਜਾਬ ਜਮਹੂਰੀ ਗੱਠਜੋੜ ਨਾਲ ਦੇ ਝੰਡੇ ਹੇਠ ਸਿਆਸੀ ਮੈਦਾਨ ਵਿੱਚ ਨਿੱਤਰਨ ਦੀ ਗੱਲ ਜਾਰੀ ਹੈ । ਜੱਸੀ ਜਸਰਾਜ ਨੇ ਕਿਹਾ ਕਿ ਇੱਕ ਦੋ ਹੋਰ ਮੀਟਿੰਗਾਂ ਤੋਂ ਬਾਅਦ ਪੰਜਾਬ ਜਮਹੂਰੀ ਗੱਠਜੋੜ ਨਾਲ ਉਨ੍ਹਾਂ ਦਾ ਸਮਝੌਤਾ ਹੋ ਜਾਵੇਗਾ ਤੇ ਉਹ ਭਗਵੰਤ ਮਾਨ ਦੇ ਖਿਲਾਫ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਸਕਦਾ ਹੈ ।ਆਪਣਾ ਨਵਾਂ ਗੀਤ ਰਿਲੀਜ਼ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਸੀ ਜਸਰਾਜ ਨੇ ਕਿਹਾ ਕਿ ਭਗਵੰਤ ਮਾਨ ਜੋ ਕਿਸੇ ਸਮੇਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ ,ਹੁਣ ਕਈ ਸਿਆਸੀ ਪਾਰਟੀ ਨਾਲ ਚੋਣ ਸਮਝੌਤਾ ਕਰਨ ਨੂੰ ਫਿਰਦਾ ਹੈ । ਜਸਰਾਜ ਨੇ ਕਿਹਾ ਕਿ ਜੇ ਪੰਜਾਬੀਆਂ ਨੇ  ਕਿਹਾ ਕਿ ਭਗਵੰਤ ਮਾਨ ਖਿਲਾਫ਼ ਚੋਣ ਲੜੀ ਲੜੀ ਜਾਵੇ ਤਾਂ ਉਹ ਚੋਣ ਮੈਦਾਨ ਵਿੱਚ ਸੰਗਰੂਰ ਤੋਂ ਕੁੱਦ ਪੈਣਗੇ ਕਿਉਂਕਿ ਉਨ੍ਹਾਂ ਪਹਿਲਾਂ ਬਠਿੰਡਾ ਤੋਂ ਬਾਦਲ ਪਰਿਵਾਰ ਖਿਲਾਫ਼ ਵੀ ਧੜੱਲੇ ਨਾਲ ਚੋਣ ਲੜੀ ਹੈ ।