• Home
  • ਭਾਜਪਾ ਅੱਤਵਾਦੀ ਰਾਜੋਆਣਾ ਵਲੋਂ ਸਮਰਥਨ ਬਾਰੇ ਸਤਿਥੀ ਸਾਫ ਕਰੇ : ਕੋਟਲੀ , ਕਿਹਾ – ਪੰਜਾਬ ਦੀ ਅਮਨ-ਸ਼ਾਂਤੀ ਨਹੀਂ ਹੋਣ ਦਿਆਂਗੇ ਭੰਗ

ਭਾਜਪਾ ਅੱਤਵਾਦੀ ਰਾਜੋਆਣਾ ਵਲੋਂ ਸਮਰਥਨ ਬਾਰੇ ਸਤਿਥੀ ਸਾਫ ਕਰੇ : ਕੋਟਲੀ , ਕਿਹਾ – ਪੰਜਾਬ ਦੀ ਅਮਨ-ਸ਼ਾਂਤੀ ਨਹੀਂ ਹੋਣ ਦਿਆਂਗੇ ਭੰਗ

ਲੁਧਿਆਣਾ, 6 ਮਈ – ਕੁਲ ਹਿੰਦ ਕਾਂਗਰਸ ਦੇ ਸਕੱਤਰ ਅਤੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ• ਲਈ ਪਾਰਟੀ ਦੇ ਸਟਾਰ ਪ੍ਰਚਾਰਕ ਗੁਰਕੀਰਤ ਸਿੰਘ ਕੋਟਲੀ ਐਮਐਲਏ ਨੇ ਭਾਜਪਾ ਅਤੇ ਅਕਾਲੀ ਦਲ ਵੱਲੋਂ ਬਲਵੰਤ ਸਿੰਘ ਰਾਜੋਆਣਾ, ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਸ. ਬੇਅੰਤ ਸਿੰਘ ਅਤੇ ਕਈ ਹੋਰਾਂ ਦਾ ਕਾਤਿਲ ਹੈ, ਵੱਲੋਂ ਉਸ ਦੀ ਭੈਣ ਰਾਹੀਂ ਜਾਰੀ ਕਰਵਾਏ ਪੱਤਰ ਲਈ ਆੜੇ ਹੱਥੀ ਲਿਆ ਜਿਸ ਵਿੱਚ ਰਾਜੋਆਣਾ ਨੇ ਲੋਕਾਂ ਨੂੰ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ. ਕੋਟਲੀ ਨੇ ਕਿਹਾ ਕਿ ਭਾਜਪਾ ਨੇ ਇਨ•ਾਂ ਚੋਣਾਂ ਵਿੱਚ ਝੂਠੇ ਰਾਸ਼ਟਰਵਾਦ ਨੂੰ ਆਪਣਾ ਮੁੱਖ ਮੁੱਦਾ ਬਣਾਇਆ, ਪਰ ਦੂਜੇ ਪਾਸੇ ਇੱਕ ਖਤਰਨਾਕ ਅੱਤਵਾਦੀ ਦਾ ਸਮਰਥਨ ਲੈ ਰਹੀ ਹੈ। ਉਨ•ਾਂ ਸ਼ੱਕ ਪ੍ਰਗਟ ਕੀਤਾ ਕਿ ਅਕਾਲੀ ਦਲ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇੱਕ ਡੁੰਘੀ ਸਾਜ਼ਿਸ ਰਚ ਕੇ ਇਹ ਪੱਤਰ ਜਾਰੀ ਕਰਵਾਇਆ। ਸ. ਕੋਟਲੀ ਨੇ ਅਕਾਲੀ ਭਾਜਪਾ ਲਈ ਅੱਤਵਾਦੀ ਵੱਲੋਂ ਸਮਰਥਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਨਾਲ ਇਨ•ਾਂ ਪਾਰਟੀਆਂ ਦਾ ਅਸਲੀ ਚੇਹਰਾ ਬੇਨਕਾਬ ਹੋਇਆ ਹੈ ਅਤੇ ਚੇਤਾਵਨੀ ਦਿੱਤੀ ਕਿ ਅੱਗ ਨਾਲ ਖੇਡਣ ਨਾਲ ਪੰਜਾਬ ਦੀ ਅਮਨ-ਸ਼ਾਂਤੀ ਪ੍ਰਭਾਵਿਤ ਹੋਵੇਗੀ ਜੋ ਕਿ ਅੱਤਵਾਦ ਦੇ ਦਿਨਾਂ ਦੌਰਾਨ ਹਜਾਰਾਂ ਜਾਨਾਂ ਦੀ ਕੁਰਬਾਨੀ ਦੇ ਕੇ ਹਾਸਿਲ ਹੋਈ ਸੀ। ਉਨ•ਾਂ ਕਿਹਾ ਕਿ ਮੋਦੀ ਵਿਰੋਧੀ ਚੱਲ ਰਹੀ ਲਹਿਰ ਨੂੰ ਦੇਖਦਿਆਂ ਇਹ ਪਾਰਟੀਆਂ ਸਾਰੇ ਅਹਿਮ ਜਨਤਕ ਮੁੱਦਿਆਂ ਤੋਂ ਭੱਜ ਰਹੀਆਂ ਹਨ ਅਤੇ 2014 ਦੀਆਂ ਚੋਣਾਂ ਦੌਰਾਨ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਨਾ ਕਰਨ ਕਰਕੇ ਹੁਣ ਭਾਜਪਾ ਝੂਠੇ ਰਾਸ਼ਟਰਵਾਦ ਦਾ ਰਾਗ ਅਲਾਪਣ ਅਤੇ ਫੌਜੀ ਕਾਰਵਾਈਆਂ ਦੇ ਗੁਣਗਾਨ ਕਰਨ ਵੱਲ ਤੁਰੀ ਹੋਈ ਹੈ। ਸ. ਕੋਟਲੀ ਨੇ ਭਾਜਾਪ ਲੀਡਰਸ਼ਿਪ ਨੂੰ ਅਕਾਲੀ-ਭਾਜਪਾ ਉਮੀਦਵਾਰਾਂ ਲਈ ਅੱਤਵਾਦੀ ਰਾਜੋਆਣਾ ਦੇ ਸਮਰਥਨ ਬਾਰੇ ਆਪਣਾ ਸਪੱਸ਼ਟ ਕਰਨ ਲਈ ਕਿਹਾ। ਉਨ•ਾਂ ਅੱਗੇ ਕਿਹਾ ਕਿ ਅੱਤਵਾਦੀ, ਜੋ ਕਿ ਵਿਦੇਸ਼ਾਂ ਵਿਚਲੀਆਂ ਭਾਰਤ ਵਿਰੋਧੀ ਏਜੰਸੀਆਂ ਦੇ ਇਸ਼ਾਰੇ ਤੇ ਕੰਮ ਕਰ ਰਹੀਆਂ ਹਨ ਅਤੇ ਅੱਤਵਾਦ ਦੌਰਾਨ ਹਜਾਰਾਂ ਨਿਰਦੋਸ਼ ਲੋਕਾਂ ਦੇ ਕਤਲਾਂ ਲਈ ਜਿੰਮੇਵਾਰ ਹਨ। ਸ. ਕੋਟਲੀ ਨੇ ਕਾਂਗਰਸ ਪਾਰਟੀ ਦਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕਿ ਪਾਰਟੀ ਨੇ ਪੰਜਾਬ ਵਿੱਚ ਅੱਤਵਾਦ ਦੇ ਖਾਤਮੇ ਅਤੇ ਅਮਨ-ਸ਼ਾਂਤੀ ਦੀ ਬਹਾਲੀ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਤੇ ਹਮੇਸ਼ਾਂ ਪੀੜਿਤ ਪਰਿਵਾਰਾਂ ਨਾਲ ਖੜ•ੀ ਹੈ। ਜਦੋਂ ਕਿ ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਵਿੱਚ ਅੱਤਵਾਦੀਆਂ ਖਿਲਾਫ ਕਦੀ ਆਵਾਜ਼ ਨਹੀਂ ਉਠਾਈ। ਉਨ•ਾਂ ਕਿਹਾ ਕਿ ਰਾਜੋਆਣਾ ਦੀ ਇਹ ਚਿੱਠੀ ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਉਨ•ਾਂ ਦੇ ਪਰਿਵਾਰ ਨੂੰ ਸਾਫ ਧਮਕੀ ਹੈ ਪਰ ਅਸੀਂ ਕੁਰਬਾਨੀਆਂ ਦੇ ਕੇ ਬਹਾਲ ਕਰਵਾਈ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵਾਂਗੇ ਅਤੇ ਉਸ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਇਸ ਮੌਕੇ ਲਖਵੀਰ ਸਿੰਘ ਲੱਖਾ ਵਿਧਾਇਕ ਪਾਇਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇਕੇ ਬਾਵਾ, ਰਾਜਿੰਦਰ ਸਿੰਘ ਲੱਖਾ ਰੌਣੀ ਅਤੇ ਦਰਸ਼ਨ ਸਿੰਘ ਸ਼ੰਕਰ ਵੀ ਹਾਜਰ ਸਨ।