• Home
  • ਹਰਿਆਣਾ ਨਗਰ ਨਿਗਮ ਲਈ ਨਾਮਜ਼ਦਗੀ ਪੱਤਰ ਭਰਨ ਦਾ ਸਮਾਂ ਖ਼ਤਮ

ਹਰਿਆਣਾ ਨਗਰ ਨਿਗਮ ਲਈ ਨਾਮਜ਼ਦਗੀ ਪੱਤਰ ਭਰਨ ਦਾ ਸਮਾਂ ਖ਼ਤਮ

ਚੰਡੀਗੜ : ਹਰਿਆਣਾ ਦੀਆਂ ਨਗਰ ਨਿਗਮਾਂ ਲਈ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਪੱਤਰ ਭਰਨ ਦਾ ਸਮਾਂ ਅੱਜ ਖ਼ਤਮ ਹੋ ਗਿਆ ਹੈ। ਕਾਂਗਰਸ ਤੋਂ ਬਿਨਾਂ ਬਾਕੀ ਸਿਆਸੀ ਪਾਰਟੀਆਂ ਪਾਰਟੀ ਚਿੰਨ 'ਤੇ ਹੀ ਚੋਣਾਂ ਲੜ ਰਹੀਆਂ ਹਨ। ਇਸ ਵਾਰ ਚੋਣ ਕਮਿਸ਼ਨ ਨੇ ਮਸ਼ੀਨਾਂ 'ਤੇ ਨੋਟਾ ਦਾ ਬਟਨ ਲਗਾਇਆ ਹੈ ਤਾਂਕਿ ਜੋ ਲੋਕ ਉਮੀਦਵਾਰਾਂ ਨੂੰ ਪਸੰਦ ਨਹੀਂ ਕਰਦੇ, ਉਹ ਨੋਟਾ ਦਾ ਬਟਨ ਦੱਬ ਕੇ ਆਪਣੀ ਨਰਾਜ਼ਗੀ ਦਰਜ ਕਰਵਾ ਸਕਣ। ਇਹ ਵੀ ਦਸਣਯੋਗ ਹੈ ਕਿ ਅਗਰ ਨੋਟਾ ਨੂੰ ਵੋਟਾਂ ਵੱਧ ਨਿਕਲ ਆਈਆਂ ਤਾਂ ਉਸ ਨਗਰ ਨਿਗਮ ਬੂਥ ਦੀਆਂ ਚੋਣਾਂ ਕੈਂਸਲ ਕਰ ਦਿੱਤੀਆਂ ਜਾਣਗੀਆਂ।