• Home
  • ਡਾ. ਅੰਬੇਡਕਰ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਣ ਸਮੇਤ ਆਧੁਨਿਕ ਭਾਰਤ ਤੇ ਭਾਰਤੀ ਸਮਾਜ ਦੇ ਵਿਕਾਸ ‘ਚ ਪਾਏ ਵਿਲੱਖਣ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ -ਪੂਨਮਦੀਪ ਕੌਰ

ਡਾ. ਅੰਬੇਡਕਰ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਣ ਸਮੇਤ ਆਧੁਨਿਕ ਭਾਰਤ ਤੇ ਭਾਰਤੀ ਸਮਾਜ ਦੇ ਵਿਕਾਸ ‘ਚ ਪਾਏ ਵਿਲੱਖਣ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ -ਪੂਨਮਦੀਪ ਕੌਰ

ਪਟਿਆਲਾ, 14 ਅਪ੍ਰੈਲ: ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨઠਡਾ. ਭੀਮ ਰਾਓ ਅੰਬੇਡਕਰ ਦੇ ਅੱਜ 128ਵੇਂ ਜਨਮ ਦਿਵਸ ਮੌਕੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।  ਇਸ ਵਿਸ਼ੇਸ਼ ਤੇ ਸਾਦੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਡਾ. ਅੰਬੇਡਕਰ ਦੇ ਭਾਰਤੀ ਸੰਵਿਧਾਨ ਦੇ ਨਿਰਮਾਣ ਸਮੇਤ ਆਧੁਨਿਕ ਭਾਰਤ ਅਤੇ ਭਾਰਤੀ ਸਮਾਜ ਦੇ ਵਿਕਾਸ 'ਚ ਪਾਏ ਅਹਿਮ ਤੇ ਵਿਲੱਖਣ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਜਿਸ ਤਰ੍ਹਾਂ ਦੇ ਹਾਲਤ 'ਚ ਪੈਦਾ ਹੋਏ, ਉਸ ਦੌਰਾਨ ਉਨ੍ਹਾਂ ਨੇ ਦੇਸ਼ ਤੇ ਵਿਦੇਸ਼ਾਂ 'ਚੋ ਉਚ ਸਿੱਖਿਆ ਹਾਸਲ ਕਰਕੇ ਇਸਨੂੰ ਕੇਵਲ ਆਪਣੇ ਤੱਕ ਸੀਮਤ ਨਾ ਕੀਤਾ ਸਗੋਂ ਇਕ ਭਵਿਖ ਮੁਖੀ ਸੋਚ ਦਾ ਮੁਜ਼ਾਹਰਾ ਕਰਦਿਆਂ ਸਾਡੇ ਦੇਸ਼ ਦਾ ਸੰਵਿਧਾਨ ਘੜ੍ਹਿਆ।

  ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਦਕਰ ਨੇ ਭਾਰਤ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਪਣਾ ਸਮੁਚਾ ਜੀਵਨ ਲਗਾਇਆ। ਉਹ ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਤਾਂ ਸਨ ਹੀ ਸਗੋਂ ਉਹ ਸਮੁਚੇ ਦੇਸ ਵਾਸੀਆਂ ਲਈ ਇੱਕ ਚਾਨਣ ਮੁਨਾਰਾ ਵੀ ਸਨ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਕੇ ਉਨ੍ਹਾਂ ਦੇ ਸੰਦੇਸ਼ਾਂ 'ਤੇ ਅਮਲ ਕਰੀਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਨੂੰ ਅੱਗੇ ਲਿਜਾਣ ਲਈ ਸਾਡਾ ਵੀ ਫ਼ਰਜ ਬਣਦਾ ਹੈ ਕਿ ਅਸੀਂ ਹਰ ਬੱਚੇ ਨੂੰ ਸਿੱਖਿਆ ਪ੍ਰਦਾਨ ਕਰਨ 'ਚ ਆਪਣਾ ਯੋਗਦਾਨ ਪਾਈਏ ਤਾਂ ਕਿ ਇਨ੍ਹਾਂ ਬੱਚਿਆਂ ਨੂੰ ਪੜ੍ਹ-ਲਿਖ ਕੇ ਦੇਸ਼ ਦੇ ਬਿਹਤਰ ਨਾਗਰਿਕ ਬਣਨ ਦਾ ਇੱਕ ਸਮਾਨ ਮੌਕਾ ਮਿਲੇ।ਇਸ ਸਮਾਗਮ ਦੌਰਾਨ ਪ੍ਰੌਗਰੈਸਿਵ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਆਰ.ਐਸ. ਸਿਆਣ ਨੇ ਡਾ. ਬੀ.ਆਰ. ਅੰਬੇਡਕਰ ਦੇ ਜੀਵਨ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਭਾਰਤ 'ਚ ਇੱਕ ਸਮਾਜਿਕ ਕ੍ਰਾਂਤੀ ਲਿਆਂਦੀ ਅਤੇ ਸਾਨੂੰ ਸੰਵਿਧਾਨਕ ਅਧਿਕਾਰ ਪ੍ਰਦਾਨ ਕੀਤੇ। ਇੰਜ. ਸਿਆਣ ਨੇ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਅੰਬੇਡਕਰ ਦੇ ਨਾਮ 'ਤੇ ਇੱਕ ਚੇਅਰ ਸਥਾਪਤ ਕੀਤੀ ਜਾਵੇ। ਇਸ ਮਗਰੋਂ ਸਾਬਕਾ ਆਮਦਨ ਕਰ ਕਮਿਸ਼ਨਰ ਇੰਜ. ਬੀ.ਐਸ. ਰਤਨ (ਸੇਵਾ ਮੁਕਤ ਆਈ.ਆਰ.ਐਸ.) ਨੇ ਡਾ. ਬੀ.ਆਰ. ਅੰਬੇਡਕਰ ਦੀਆਂ ਪੁਸਤਕਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੀ ਸੰਸਦੀ ਲੋਕਤੰਤਰ ਵਾਸਤੇ ਦੇਣ ਦਾ ਵਿਸਥਾਰ 'ਚ ਜਿਕਰ ਕੀਤਾ। ਇੰਜ. ਰਤਨ ਨੇ ਕਿਹਾ ਕਿ ਉਹ ਇੱਕ ਰਾਸ਼ਟਰੀ ਨੇਤਾ ਸਨ ਤੇ ਉਨ੍ਹਾਂ ਵੱਲੋਂ ਮਜਬੂਤ ਲੋਕਤੰਤਰ ਲਈ ਘੜੇ ਸੰਵਿਧਾਨ ਸਦਕਾ ਹੀ ਅਸੀਂ ਨਾਗਰਿਕ ਇੱਕ ਸਮਾਨ ਵੋਟ ਦੇ ਅਧਿਕਾਰ ਸਮੇਤ ਹੋਰ ਸਮਾਨ ਸਹੂਲਤਾਂ ਦਾ ਆਨੰਦ ਮਾਣ ਰਹੇ ਹਾਂ।ਇਸ ਤੋਂ ਪਹਿਲਾਂ ਏ.ਡੀ.ਸੀ. ਸ੍ਰੀਮਤੀ ਪੂਨਮਦੀਪ ਕੌਰ ਨੇ ਪਟਿਆਲਾ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮਿਲਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗੇ ਡਾ. ਅੰਬੇਡਕਰ ਦੇ ਬੁੱਤ 'ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਆਪਣੀ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ। ਇਸ ਮੌਕੇ ਉਨ੍ਹਾਂ ਨੇ ਡਾ. ਅੰਬੇਡਕਰ ਦਾ ਇੱਕ ਕੈਲੰਡਰ ਅਤੇ ਡਾ. ਹਰਨੇਕ ਸਿੰਘ ਦੀ ਇੱਕ ਪੁਸਤਕ ਵੀ ਜਾਰੀ ਕੀਤੀ। ਅੰਤ ਵਿੱਚ ਜ਼ਿਲ੍ਹਾ ਭਲਾਈ ਅਫ਼ਸਰ ਸ. ਗੁਰਿੰਦਰਜੀਤ ਸਿੰਘ ਧਾਲੀਵਾਲ ਨੇ ਧੰਨਵਾਦ ਕੀਤਾ।ਸਮਾਗਮ 'ਚ ਪ੍ਰੌਗਰੈਸਿਵ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੇ ਵੱਡੀ ਗਿਣਤੀ ਨੁਮਾਇੰਦਿਆਂ ਸਮੇਤ ਸੇਵਾ ਮੁਕਤ ਆਈ.ਆਰ.ਐਸ. ਅਧਿਕਾਰੀ ਸ. ਅਮਰਜੀਤ ਸਿੰਘ ਘੱਗਾ, ਸ. ਸ਼ੰਗਾਰਾ ਸਿੰਘ, ਜਨਰਲ ਸਕੱਤਰ ਸ. ਨਾਰੰਗ ਸਿੰਘ, ਸ੍ਰੀ ਬਲਦੇਵ ਕ੍ਰਿਸ਼ਨ, ਸ੍ਰੀ ਪ੍ਰਕਾਸ਼ ਸਿੰਘ, ਪ੍ਰਿੰਸੀਪਲ ਨਾਰੰਗ ਸਿੰਘ, ਸਾਬਕਾ ਤਹਿਸੀਲਦਾਰ ਸ. ਗੁਰਨਾਮ ਸਿੰਘ, ਇੰਜ. ਐਸ.ਐਸ. ਮੱਲ, ਸਰਪ੍ਰਸਤ ਅਧਿਆਪਕ ਯੂਨੀਅਨ ਸ. ਮਲਾਗਰ ਸਿੰਘ, ਡਿਪਟੀ ਚੀਫ਼ ਇੰਜੀਨੀਅਰ ਬਲਵੰਤ ਕੁਮਾਰ, ਪੀ.ਐਸ.ਪੀ.ਸੀ.ਐਲ. ਦੀ ਐਸ.ਸੀ. ਬੀ.ਸੀ. ਮੁਲਾਜਮ ਫੈਡੇਰੇਸ਼ਨ ਤੋਂ ਸ. ਅਵਤਾਰ ਸਿੰਘ ਕੈਂਥ, ਡਾ. ਅੰਬੇਡਕਰ ਫਰੰਟ ਆਫ਼ ਇੰਡੀਆ ਤੋਂ ਸ. ਪ੍ਰਗਟ ਸਿੰਘ, ਸ੍ਰੀ ਨਰੇਸ਼ ਕੁਮਾਰ ਸ. ਸਤਵਿੰਦਰ ਸਿੰਘ, ਪ੍ਰਧਾਨ ਐਸ.ਸੀ.ਐਸ.ਟੀ ਆਲ ਇੰਡੀਆ ਰੇਲਵੇ  ਇੰਪਲਾਈਜ ਫੈਡਰੇਸ਼ਨ ਸ. ਜਰਨੈਲ ਸਿੰਘ, ਪ੍ਰੀਤ ਕਾਂਸ਼ੀ, ਲੈਕਚਰਾਰ ਸ. ਰਵਿੰਦਰ ਸਿੰਘ, ਸ੍ਰੀ ਐਨ.ਐਸ. ਚੌਧਰੀ, ਸ. ਜੰਗ ਸਿੰਘ ਐਡਵੋਕੇਟ, ਸ. ਮਲਕੀਤ ਸਿੰਘ ਢਿੱਲੋਂ ਐਡਵੋਕੇਟ, ਐਡਵੋਕੇਟ ਹਰਮੋਹਨ ਸਿੰਘ ਸਕਰਾਲੀ ਪ੍ਰਧਾਨ ਮਨੁੱਖੀ ਅਧਿਕਾਰ ਸੁਰੱਖਿਆ ਦਲ, ਸ. ਰਣਜੀਤ ਸਿੰਘ ਚੀਮਾ, ਬੀਬੀ ਗੁਰਮੀਤ ਕੌਰ, ਇੰਜ. ਮੇਜਰ ਸਿੰਘ ਸਮੇਤ ਵੱਡੀ ਗਿਣਤੀ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਹਾਜਰ ਹੋਏ।