• Home
  • 21ਅਗਸਤ ਨੂੰ ਹੋਵੇਗੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ,ਸੈਸ਼ਨ ਚ ਪੇਸ਼ ਕਰਨ ਵਾਲੇ ਬਿੱਲਾਂ ਤੇ ਹੋਵੇਗੀ ਚਰਚਾ

21ਅਗਸਤ ਨੂੰ ਹੋਵੇਗੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ,ਸੈਸ਼ਨ ਚ ਪੇਸ਼ ਕਰਨ ਵਾਲੇ ਬਿੱਲਾਂ ਤੇ ਹੋਵੇਗੀ ਚਰਚਾ

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)

ਪਰਸੋਂ 21ਅਗਸਤ ਦਿਨ  ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਸਵੇਰੇ 11:30 ਵਜੇ ਹੋਣ ਜਾ ਰਹੀ ਹੈ। ਇਸ ਮੀਟਿੰਗ ਚ ਵਿਧਾਨ ਸਭਾ ਸ਼ੈਸ਼ਨ ਬਾਰੇ ਚਰਚਾ ਹੋਣ ਦੇ ਨਾਲ ਹੀ ਕਈ ਬਿੱਲਾਂ  ਬਾਰੇ ਸਹਿਮਤੀ ਬਣਾਈ ਜਾਏਗੀ, ਜਿਹੜੇ ਕਿ ਇਸ ਵਿਧਾਨ ਸਭਾ ਸੈਸ਼ਨ ਚ ਪੇਸ਼ ਕੀਤੇ ਜਾਣਗੇ।
ਚੰਡੀਗੜ੍ਹ ਵਿਖੇ ਸਥਿਤ ਸਿਵਿਲ ਸਕੱਤਰੇਤ ਵਿਖੇ ਹੋਣ ਵਾਲੀ ਇਸ ਮੀਟਿੰਗ ਚ ਵਿਧਾਇਕਾਂ ਵਾਲੇ ਉਸ ਸਪੈਸ਼ਲ ਬਿੱਲ  ਬਾਰੇ ਵੀ  ਚਰਚਾ ਹੋਵੇਗੀ, ਜਿਸ ਰਾਹੀਂ ਵਿਧਾਇਕਾਂ ਨੂੰ ਚੈਅਰਮੈਨ ਲਗਾਏ ਜਾਣ ਦਾ ਰਾਹ ਪੱਧਰਾ ਕਰਨਾ ਹੈ।
ਦੱਸਣਯੋਗ ਹੈ ਕਿ ਵਿਧਾਇਕਾਂ ਨੂੰ ਚੇਅਰਮੈਨ ਲਗਾਏ ਜਾਣ ਵਾਲੇ
ਸਰਕਾਰ ਦੇ ਪ੍ਰੋਗਰਾਮ ਨੂੰ ਰਾਜਪਾਲ ਨੇ ਬ੍ਰੇਕ ਲਗਾ ਦਿੱਤੀ ਸੀ ਕਿਉਂਕਿ ਇਸ ਬਾਰੇ   ਪਹਿਲਾ ਆਰਡੀਨੈਂਸ ਜਾਰੀ ਕਰਨਾ ਸੀ ,ਪਰ ਰਾਜਪਾਲ ਵਲੋਂ ਪ੍ਰਵਾਨਗੀ ਨਹੀਂ ਮਿਲਣ ਦੇ ਚਲਦੇ ਹੁਣ ਇਸ ਨੂੰ  ਬਿੱਲ ਦੇ ਰੂਪ ਚ ਵਿਧਾਨ ਸਭਾ ਚ ਲਿਆਇਆ   ਜਾਵੇਗਾ।
ਇਸ ਬਿੱਲ ਤੋਂ ਇਲਾਵਾ ਅੱਧੀ ਦਰਜਨ ਬਿਲ ਹੋਰ ਇਸ ਵਿਧਾਨ ਸਭਾ ਵਿਚ ਆਉਣਗੇ, ਜਿਨ੍ਹਾਂ ਬਾਰੇ ਚਰਚਾ ਭਲਕੇ  ਹੋਣ ਵਾਲੀ ਕੈਬਿਨੇਟ ਵਿਚ ਹੋ ਸਕਦੀ ਹੈ।