• Home
  • ਸੁਖਬੀਰ ਨੂੰ ਤਿੰਨ ਫੁੱਟੀ ਕਿਰਪਾਨ ਚੁੱਕਣ ਦੀ ਸਲਾਹ ਤੋਂ ਬਾਅਦ.ਤਲਵੰਡੀ ਪਰਿਵਾਰ ਦੀ ਯਾਦ ਆਈ

ਸੁਖਬੀਰ ਨੂੰ ਤਿੰਨ ਫੁੱਟੀ ਕਿਰਪਾਨ ਚੁੱਕਣ ਦੀ ਸਲਾਹ ਤੋਂ ਬਾਅਦ.ਤਲਵੰਡੀ ਪਰਿਵਾਰ ਦੀ ਯਾਦ ਆਈ

ਰਾਏਕੋਟ /ਲੁਧਿਆਣਾ( ਖ਼ਬਰ ਵਾਲੇ ਬਿਊਰੋ )- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਸ ਸਮੇਂ ਟਕਸਾਲੀ ਪਰਿਵਾਰਾਂ ਦੀ ਯਾਦ ਆਈ ਜਦੋਂ ਅੱਜ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਬਰਸੀ ਤੇ ਪੁੱਜਣ ਸਮੇਂ ਸਟੇਜ ਤੋਂ ਸੰਬੋਧਨ ਕਰਦੇ ਹੋਏ ਜਥੇਦਾਰ ਤਲਵੰਡੀ ਦੇ ਸਪੁੱਤਰ ਰਣਜੀਤ ਸਿੰਘ ਤਲਵੰਡੀ ਨੇ ਵੱਡੀ ਗਿਣਤੀ ਚ ਇਕੱਤਰ ਹੋਏ ਲੋਕਾਂ ਦੀ ਹਾਜ਼ਰੀ ਚ ਇਹ ਕਹਿ ਦਿੱਤਾ ਕਿ ਅੱਜ ਅਕਾਲੀ ਦਲ ਔਖੀ ਘੜੀ ਵਿੱਚੋਂ ਲੰਘ ਰਿਹਾ ਹੈ ,ਪਰ ਜੇਕਰ ਤੁਸੀਂ ਅਕਾਲੀ ਦਲ ਦੀ ਚੜ੍ਹਦੀ ਕਲਾ ਵੇਖਣੀ ਚਾਹੁੰਦੇ ਹੋ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਰਿਵਾਰਾਂ ਨੂੰ ਜਿਨ੍ਹਾਂ ਨੇ ਅਕਾਲੀ ਦਲ ਲਈ ਕੁਰਬਾਨੀਆਂ ਕੀਤੀਆਂ ਹਨ , ਨੂੰ ਅੱਖੋਂ ਪਰੋਖੇ ਨਾ ਕਰੋ ,ਸਗੋਂ ਨਾਲ ਲੈ ਕੇ ਚੱਲੋ ! ਇਸ ਨਾਲ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਵੇਗੀ । ਇਸ ਸਮੇਂ ਰਣਜੀਤ ਤਲਵੰਡੀ ਨੇ ਇਹ ਵੀ ਕਿਹਾ ਕਿ ਉਸ ਦੇ ਪਿਤਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਤੁਹਾਨੂੰ ਤਿੰਨ ਫੁੱਟੀ ਕਿਰਪਾਨ ਦੇ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਸਿਫਾਰਸ਼ ਕੀਤੀ ਸੀ ,ਇਸ ਲਈ ਤੁਸੀਂ ਕਿਰਪਾਨ ਵੀ ਕੋਲ ਰੱਖੋ । ਭਾਵੇਂ ਰਣਜੀਤ ਤਲਵੰਡੀ ਦੀਆਂ ਇਹ ਗੱਲਾਂ ਸੁਣ ਕੇ ਪੰਡਾਲ ਚੋ ਜੈਕਾਰੇ ਵੱਜ ਰਹੇ ਸਨ ।
ਪਰ ਇਨ੍ਹਾਂ ਗੱਲਾਂ ਦਾ ਉਸ ਸਮੇਂ ਸੁਖਬੀਰ ਬਾਦਲ ਤੇ ਅਸਰ ਹੋਇਆ ਜਦੋਂ ਉਸ ਨੇ ਆਪਣੇ ਭਾਸ਼ਣ ਦੌਰਾਨ ਰਣਜੀਤ ਸਿੰਘ ਤਲਵੰਡੀ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਅਤੇ ਜਗਜੀਤ ਸਿੰਘ ਤਲਵੰਡੀ ਨੂੰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਚ ਚੰਗਾ ਅਹੁਦਾ ਦੇਣ ਦਾ ਐਲਾਨ ਕਰ ਦਿੱਤਾ । ਪਰ ਇਸ ਸਮੇਂ ਪੰਡਾਲ ਚ ਘੁਸਰ- ਮੁਸਰ ਜਰੂਰ ਹੋ ਰਹੀ ਸੀ ।
ਦੱਸਣਯੋਗ ਹੈ ਕਿ ਅਕਾਲੀ ਦਲ ਚ ਤਲਵੰਡੀ ਪਰਿਵਾਰ ਨੂੰ ਕੋਈ ਵੀ ਇਸ ਵਾਰ ਨੁਮਾਇੰਦਗੀ ਨਹੀਂ ਦਿੱਤੀ ਗਈ ਸੀ ,ਨਾ ਹੀ ਵਰਕਿੰਗ ਕਮੇਟੀ ਦਾ ਮੈਂਬਰ ਲਿਆ ਗਿਆ ਸੀ,ਸਗੋਂ ਪੈਰਾਸ਼ੂਟ ਰਾਹੀਂ ਅਕਾਲੀ ਦਲ ਚ ਆਏ ਲੀਡਰਾਂ ਨੂੰ ਚੰਗੇ ਅਹੁਦੇ ਦੇ ਕੇ ਨਿਵਾਜਿਆ ਗਿਆ ਸੀ ।