• Home
  • ਓ.ਐਲ. ਐਕਸ ਅਤੇ ਪੇਅ.ਟੀ.ਐਮ. ਰਾਹੀਂ ਲੋਕਾਂ ਤੋਂ ਪੈਸੇ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ

ਓ.ਐਲ. ਐਕਸ ਅਤੇ ਪੇਅ.ਟੀ.ਐਮ. ਰਾਹੀਂ ਲੋਕਾਂ ਤੋਂ ਪੈਸੇ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ

ਐਸ.ਏ.ਐਸ. ਨਗਰ, 19 ਮਾਰਚ;
ਓ.ਐਲ.ਐਕਸ ਅਤੇ ਪੇਅ.ਟੀ.ਐਮ. ਰਾਹੀਂ ਲੋਕਾਂ ਤੋਂ ਪੈਸੇ ਪਵਾ ਕੇ ਠੱਗੀ ਮਾਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਨ•ਾਂ ਮੁਲਜ਼ਮਾਂ ਦੇ ਪੁਲਿਸ ਦੀ ਗ੍ਰਿਫਤ ਵਿੱਚ ਆਉਣ ਨਾਲ ਜ਼ਿਲ•ੇ ਦੇ ਸਾਈਬਰ ਕਰਾਈਮ ਦੇ 23 ਮਾਮਲੇ ਹੱਲ ਹੋ ਗਏ ਹਨ।
       ਇਸ ਸਬੰਧੀ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਤੋਂ ਲੋਕਾਂ ਨਾਲ ਓ.ਐਲ.ਐਕਸ ਅਤੇ ਪੇਅ.ਟੀ.ਐਮ. ਰਾਹੀਂ ਠੱਗੀ ਮਾਰਨ ਦੇ ਦੋਸ਼ਾਂ ਬਾਬਤ ਵੱਖ-ਵੱਖ ਵਿਅਕਤੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਿਕਾਇਤ ਦੀ ਪੜਤਾਲ ਡੀ.ਐਸ.ਪੀ. ਸਾਈਬਰ ਕਰਾਈਮ ਮੁਹਾਲੀ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਸਾਈਬਰ ਸੈੱਲ ਮੁਹਾਲੀ ਨੂੰ ਸੌਂਪੀ ਗਈ ਸੀ ਅਤੇ ਪੜਤਾਲ ਤੋਂ ਬਾਅਦ ਸਬੰਧਤ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਿਤੀ 06 ਮਾਰਚ 2019 ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 419, 465, 467, 468, 471, 420, 120 ਅਤੇ ਆਈ.ਟੀ. ਐਕਟ ਦੀ ਧਾਰਾ 66ਡੀ ਤਹਿਤ ਥਾਣਾ ਢਕੌਲੀ ਵਿਖੇ ਕੇਸ ਦਰਜ ਕੀਤਾ ਗਿਆ ਸੀ।
ਸ. ਭੁੱਲਰ ਨੇ ਦੱਸਿਆ ਕਿ ਇਸ ਮੁਕੱਦਮੇ ਦੀ ਤਫ਼ਤੀਸ਼ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਸਾਈਬਰ ਸੈੱਲ ਦੀ ਸਮੁੱਚੀ ਟੈਕਨੀਕਲ ਟੀਮ ਵੱਲੋਂ ਕੀਤੀ ਗਈ, ਜਿਸ ਦੌਰਾਨ ਮੁਕੱਦਮੇ ਦੇ ਅਸਲ ਮੁਲਜ਼ਮਾਂ ਦੀ ਸ਼ਨਾਖਤ ਕਰਨ ਵਿੱਚ ਸਫ਼ਲਤਾ ਮਿਲੀ। ਇਸ ਮਗਰੋਂਡੀ.ਐਸ.ਪੀ. ਸਾਈਬਰ ਸੈੱਲ ਦੀ ਅਗਵਾਈ ਹੇਠ ਤਫ਼ਤੀਸ਼ੀ ਟੀਮ ਨੇ ਗਰੋਹ ਦੇ ਤਿੰਨ ਮੈਂਬਰਾਂ ਇਸਲਾਮ, ਤਾਲੀਮ ਅਤੇ ਰਿਆਜ ਅਹਿਮਦ ਸਾਰੇ ਵਾਸੀ ਪਿੰਡ ਝੀਲ ਪੱਟੀ, ਜ਼ਿਲ•ਾ ਭਰਤਪੁਰ (ਰਾਜਸਥਾਨ) ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਹ ਲੋਕ ਨਵੇਂ-ਨਵੇਂ ਢੰਗ ਤਰੀਕਿਆਂ ਨਾਲ ਆਮ ਲੋਕਾਂ ਨੂੰ ਭਰਮਾ ਕੇ ਆਪਣੇ ਜਾਲ ਵਿੱਚ ਫਸਾ ਕੇ ਉਨ•ਾਂ ਦੀ ਕਮਾਈ ਲੁੱਟ ਲੈਂਦੇ ਸਨ। 
ਜ਼ਿਲ•ਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਕੀਤੀ ਮੁੱਢਲੀ ਪੁੱਛ-ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਰੋਹ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਓ.ਐਲ.ਐਕਸ. 'ਤੇ ਮੋਬਾਇਲ ਫੋਨ, ਐਕਟਿਵਾ, ਕਾਰਾਂ, ਕੈਮਰੇ ਅਤੇ ਲੈਪਟਾਪ ਆਦਿ ਸਸਤੇ ਭਾਅ ਵੇਚਣ ਦਾ ਝਾਂਸਾ ਦਿੰਦੇ ਸਨ ਅਤੇ ਆਮ ਲੋਕਾਂ ਨੂੰ ਯਕੀਨ ਦਿਵਾਉਣ ਵਾਸਤੇ ਸਬੰਧਤ ਚੀਜ਼ਾਂ ਵੇਚਣ ਵਾਲੇ ਵਿਅਕਤੀਆਂ ਦੀਆਂ ਫੌਜ/ਆਰਮਡ ਫੋਰਸ ਦੀਆਂ ਵਰਦੀਆਂ ਵਾਲੀਆਂ ਸੰਜੈ ਕੁਮਾਰ, ਨਗਿੰਦਰ ਯਾਦਵ ਅਤੇ ਵਿਕਾਸ ਪਟੇਲ ਦੇ ਨਾਮ ਵਾਲੀਆਂ ਫੋਟੋਆਂ ਵੀ ਪਾ ਦਿੰਦੇ ਸਨ ਤਾਂ ਜੋ ਲੋਕ ਇਨ•ਾਂ 'ਤੇ ਕੋਈ ਸ਼ੱਕ ਨਾ ਕਰਨ। ਇਹ ਲੋਕਾਂ ਤੋਂ ਪੇਅ.ਟੀ.ਐਮ. ਰਾਹੀਂ ਪੈਸੇ ਪਵਾ ਲੈਂਦੇ ਸਨ ਅਤੇ ਬਾਅਦ ਵਿੱਚ ਆਪਣਾ ਮੋਬਾਈਲ ਫੋਨ ਬੰਦ ਕਰ ਲੈਂਦੇ ਸਨ।
ਸ. ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਹੁਣ ਤੱਕ 8 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਗਰੋਹ ਦੇ ਹੋਰ ਮੈਂਬਰਾਂ ਬਾਰੇ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ•ਾਂ ਇਹ ਵੀ ਦੱਸਿਆ ਕਿ ਇਨ•ਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣ ਨਾਲ ਇਸ ਜ਼ਿਲ•ੇ ਵਿੱਚ 23 ਮਾਮਲਿਆਂ/ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਸਫਲਤਾ ਮਿਲੀ ਹੈ। ਮੁਲਜ਼ਮ ਪੁਲਿਸ ਰਿਮਾਂਡ ਅਧੀਨ ਚੱਲ ਰਹੇ ਹਨ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।