• Home
  • ਵੱਡਾ ਖੁਲਾਸਾ :- ਜਗਮੀਤ ਬਰਾੜ ਦੇ ਕੈਪਟਨ ਅਮਰਿੰਦਰ ਨੂੰ ਕਾਂਗਰਸ ਚ ਸ਼ਾਮਿਲ ਹੋਣ ਦੇ ਭੇਜੇ “ਵਟਸਐਪ” ਮੈਸੇਜ ਵਾਇਰਲ ! ਪੜ੍ਹੋ ਜਗਮੀਤ ਬਰਾੜ ਦੇ ਮੈਸੇਜ “ਸਕਰੀਨ ਸ਼ਾਟ “..

ਵੱਡਾ ਖੁਲਾਸਾ :- ਜਗਮੀਤ ਬਰਾੜ ਦੇ ਕੈਪਟਨ ਅਮਰਿੰਦਰ ਨੂੰ ਕਾਂਗਰਸ ਚ ਸ਼ਾਮਿਲ ਹੋਣ ਦੇ ਭੇਜੇ “ਵਟਸਐਪ” ਮੈਸੇਜ ਵਾਇਰਲ ! ਪੜ੍ਹੋ ਜਗਮੀਤ ਬਰਾੜ ਦੇ ਮੈਸੇਜ “ਸਕਰੀਨ ਸ਼ਾਟ “..

ਚੰਡੀਗੜ੍ਹ : - ਅਕਾਲੀ ਦਲ ਦੇ ਅੱਜ ਔਖੇ ਸਮੇਂ ਚ ਮਲਾਹ ਬਣ ਕੇ ਸ਼ਾਮਲ ਹੋਣ ਵਾਲੇ ਜਗਮੀਤ ਸਿੰਘ ਬਰਾੜ ਤੋਂ ਬਾਅਦ ਸੋਸ਼ਲ ਮੀਡੀਆ ਤੇ ਹੈਰਾਨੀ ਨਹੀਂ ਸਗੋਂ ਇਹ ਚਰਚਾ ਚੱਲ ਰਹੀ ਹੈ ਕਿ ਜਗਮੀਤ ਬਰਾੜ ਬਾਦਲ ਦਲ ਚ ਕਿੰਨਾ ਟਾਈਮ ਕੱਢੇਗਾ । ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਮੀਡੀਆ ਟੀਮ ਨੇ ਜਗਮੀਤ ਸਿੰਘ ਬਰਾੜ ਦੀ ਆਪਣੇ ਮੋਬਾਈਲ ਤੋਂ ਵਟਸਅਪ ਰਾਹੀਂ ਕੀਤੀ ਗਈ ਬੇਨਤੀ ਨੂੰ ਵਾਇਰਲ ਕਰ ਦਿੱਤਾ ਹੈ । ਵਟਸਐਪ ਰਾਹੀਂ ਭੇਜੇ ਗਏ ਮੈੱਸੇਜਾਂ ਚ 22 ਮਾਰਚ ਤੋਂ ਲਗਾਤਾਰ 9 ਅਪ੍ਰੈਲ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਗਮੀਤ ਬਰਾੜ ਕਾਂਗਰਸ ਵਿੱਚ ਜੁਆਇਨ ਕਰਵਾਉਣ ਦੀ ਗੱਲ ਕਰ ਰਿਹਾ ਹੈ ।
ਇਹ ਵੀ ਲਿਖਿਆ ਗਿਆ ਹੈ ਕਿ ਉਸ ਨੇ ਹਾਈ ਕਮਾਨ ਪਾਸ ਕਾਂਗਰਸ ਚ ਸ਼ਾਮਿਲ ਹੋਣ ਦੀ ਅਪਰੋਚ ਕੀਤੀ ਸੀ, ਜਿਨ੍ਹਾਂ ਨੇ ਮਹਾਰਾਜਾ ਸਾਹਿਬ ਤੋਂ ਸਲਾਹ ਲੈਣ ਤੋਂ ਬਾਅਦ ਹੀ ਸ਼ਾਮਿਲ ਕਰਨ ਬਾਰੇ ਕਿਹਾ ਹੈ "ਖ਼ਬਰ ਵਾਲੇ ਡਾਟ ਕਾਮ "ਨੂੰ ਜਗਮੀਤ ਬਰਾੜ ਵੱਲੋਂ ਆਪਣੇ ਵਟਸਅਪ ਤੋਂ ਭੇਜੇ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਤਰਲੇ ਭਰੇ ਮੈਸੇਜਾਂ ਦੇ ਸਕ੍ਰੀਨਸ਼ਾਟ ਪ੍ਰਾਪਤ ਹੋਏ ਹਨ । ਪੜ੍ਹੋ ਕੀ ਲਿਖਿਆ ਹੈ ।