• Home
  • ਸੁਖਬੀਰ ਦੀ ਬੜ੍ਹਕ ਅੱਗੇ ਝੁਕਿਆ ਪ੍ਰਸ਼ਾਸਨ -ਅਕਾਲੀ ਦਲ ਦੇ ਸਿਲੇਂਦਰ ਨੂੰ ਜੇਤੂ ਐਲਾਨਿਆ

ਸੁਖਬੀਰ ਦੀ ਬੜ੍ਹਕ ਅੱਗੇ ਝੁਕਿਆ ਪ੍ਰਸ਼ਾਸਨ -ਅਕਾਲੀ ਦਲ ਦੇ ਸਿਲੇਂਦਰ ਨੂੰ ਜੇਤੂ ਐਲਾਨਿਆ

ਚੰਡੀਗੜ੍ਹ (ਖਬਰ ਵਾਲੇ ਬਿਊਰੋ)- ਕਾਂਗਰਸੀ ਖੇਮਿਆਂ ਚ ਫਿਰੋਜ਼ਪੁਰ ਦੇ ਥੰਮ ਸਮਝੇ ਜਾਂਦੇ ਖੇਡ ਮੰਤਰੀ ਰਾਣਾ ਸੋਢੀ ਦੇ ਪੀ ਏ ਨਸੀਬ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਾਉਣ ਲਈ ਪੱਬਾਂ ਭਾਰ ਹੋਏ ਪ੍ਰਸ਼ਾਸਨ ਨੂੰ ਅਕਾਲੀਆਂ ਦੇ ਰੋਹ ਅੱਗੇ ਉਸ ਵੇਲੇ ਚੁੱਕਣਾ ਪਿਆ ,ਜਦੋਂ ਮਮਦੋਟ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸਲਿੰਦਰ ਸਿੰਘ ਨੂੰ ਅਖੀਰ ਜੇਤੂ ਹੋਣ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਟੀਫਿਕੇਟ ਦੇਣਾ ਪਿਆ ।
ਦੱਸਣਯੋਗ ਹੈ ਕਿ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਅਗਵਾਈ ਚ ਅਕਾਲੀ ਦਲ ਨੇ ਆਰ ਪਾਰ ਦੀ ਲੜਾਈ ਲੜਨ ਲਈ ਜਾਮ ਲਗਾ ਦਿੱਤਾ ਸੀ ਅਤੇ ਇਸ ਸਮੇਂ ਖੇਡ ਮੰਤਰੀ ਰਾਣਾ ਸੋਢੀ ਦੇ ਸ਼ਹਿਜ਼ਾਦੇ  ਹੀਰਾ ਸੋਢੀ ਦੀ ਗੱਡੀ ਤੇ ਭੜਕੇ ਹੋਏ ਅਕਾਲੀਆਂ ਨੇ ਪੱਥਰ ਵੀ ਮਾਰੇ ਸਨ ।ਜਿਸ ਕਾਰਨ ਪੁਲਿਸ ਨਾਲ ਲੋਕਾਂ ਦੀ ਝੜਪ ਵੀ ਹੋਈ ਸੀ ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ਼ ਫੋਨ ਕਰਕੇ ਸੁਨੇਹਾ ਵੀ ਭੇਜਿਆ ਸੀ  ਕਿ ਜੇਕਰ ਇਨਸਾਫ਼ ਨਾ ਕੀਤਾ ਤਾਂ ਉਹ ਖੁਦ ਧਰਨੇ ਤੇ ਬੈਠੇਗਾ ।
ਦੇਰ ਰਾਤ ਏ ਡੀ ਸੀ ਗੁਰਮੀਤ ਸਿੰਘ ਨੇ ਅਕਾਲੀ ਦਲ ਦੇ ਸੁਰਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਾ ਜੇਤੂ ਸਰਟੀਫਿਕੇਟ  ਦੇ ਦਿੱਤਾ ਹੈ।