• Home
  • ਅਕਾਲੀ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਮਜੀਠਾ ਵਿਖੇ ਚੋਣ ਮੁਹਿੰਮ ਦੀ ਪਲੇਠੀ ਮੀਟਿੰਗ ਨੂੰ ਕੀਤਾ ਸੰਬੋਧਨ

ਅਕਾਲੀ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਮਜੀਠਾ ਵਿਖੇ ਚੋਣ ਮੁਹਿੰਮ ਦੀ ਪਲੇਠੀ ਮੀਟਿੰਗ ਨੂੰ ਕੀਤਾ ਸੰਬੋਧਨ

ਮਜੀਠਾ 29 ਅਪ੍ਰੈਲ- ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਕੇਂਦਰੀ ਮੰਤਰੀ ਸ: ਹਰਦੀਪ ਸਿੰਘ ਪੁਰੀ ਨੇ ਮਜੀਠਾ ਵਿਖੇ ਚੋਣ ਪ੍ਰਚਾਰ ਦੀ ਪਲੇਠੀ ਮੀਟਿੰਗ ਜੋ ਕਿ ਸ: ਬਿਕਰਮ ਸਿੰਘ ਮਜੀਠੀਆ ਵਲੋਂ ਕਰਾਈ ਗਈ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਦੀਆਂ ਚਾਰ ਪੀੜੀਆਂ ਨੇ ਗਰੀਬੀ ਖਤਮ ਕਰਨ ਦੇ ਨਾਂ 'ਤੇ 60 ਸਾਲ ਰਾਜ ਕੀਤਾ ਪਰ ਗਰੀਬੀ ਦੂਰ ਕਰਨ ਲਈ ਡੱਕਾ ਨਹੀਂ ਤੋੜਿਆ। ਉÂਲਾਂ ਕਿਹਾ ਕਿ ਵਿਕਾਸ ਲਈ ਖੇਤਰ 'ਚ ਜਾਣਾ ਜਰੂਰੀ ਹੈ ਪਰ ਅਮੇਠੀ ਦਾ ਵਿਕਾਸ ਅਜ ਵੀ ਜੀਰੋ ਹੈ ਜਿਥੋਂ ਗਾਂਧੀ ਪਰਿਵਾਰ ਨੇ ਹਮੇਸ਼ਾਂ ਆਪਣਾ ਹੋਣ ਦਾ ਦਾਅਵਾ ਕੀਤਾ ਹੈ। ਤਾਂ ਹੀ ਉਥੋਂ ਦੇ ਲੋਕ ਕਾਂਗਰਸ ਤੋਂ ਇਨਾ ਹਤਾਸ਼ ਹਨ ਕਿ ਰਾਹੁਲ ਸਭ ਕੁਝ ਭਾਂਪ ਦਿਆਂ ਅਮੇਠੀ ਛੱਡ ਕੇ ਕੇਰਲਾ ਭੱਜਣਾ ਪਿਆ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਨੂੰ ਨਾਪਾਕ ਦਸਦਿਆਂ ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅੰਨਾ ਹਜਾਰੇ ਦੀਂ ਕਾਂਗਰਸ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਚਲਾਈ ਗਈ ਮੁਹਿੰਮ ਰਾਹੀ ਰਾਜਨੀਤੀ 'ਚ ਕਦਮ ਰਖਿਆ, ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਕੀਤੇ ਗਏ। ਸ: ਪੁਰੀ ਨੇ ਸਵਾਲ ਉਠਾਇਟਾ ਕਿ ਕਾਂਗਰਸ ਨਾਲ ਗਠਜੋੜ ਕਰਨ ਵਾਲਾ ਕੇਜਰੀਵਾਲ ਹੁਣ ਇÂ ਦਸੇ ਕਿ ਕੀ ਕਾਂਗਰਸ ਨੇ ਭ੍ਰਿਸ਼ਟਾਚਾਰ ਛੱਡ ਦਿਤੀ ਹੈ, ਕੀ ਕਾਂਗਰਸ ਦੁੱਧ ਧੋਤਾ ਹੋ ਗਿਆ ਹੈ ਜਾਂ ਫਿਰ ਖੁਦ ਕੇਜਰੀਵਾਲ ਕਾਂਗਰਸ ਵਾਂਗ ਭ੍ਰਿਸ਼ਟ ਹੋਚੁਕਿਆ ਹੈ। ਉਹਨਾਂ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅਮ੍ਰਿਤਸਰ ਸਮਾਰਟ ਸਿਟੀ ਪਰਾਜੈਕਟ ਨੂੰ ਸਹੀ ਤਰੀਕੇ ਨਾਲ ਨਾ ਲੈਣ ਲਈ ਸਖਤ ਅਲੋਚਨਾ ਕੀਤੀ ਤੇ ਕਿਹਾ ਕਿ ਜੋ ਵੀ ਪੰਜਾਬ ਵਿਚ ਵਿਕਾਸ ਹੋਇਟਾ ਹੈ ਉ ਮੋਦੀ ਸਰਕਾਰ ਅਤੇ ਬਾਦਲ ਸਰਕਾਰ ਦੀ ਦੇਣ ਹੈ। ਉਹਨਾਂ ਕਿਹਾ ਕਿ ਗੁਟਕਾ ਸਾਹਿਬ ਦੀ ਸੌਹ ਖਾਣ ਉਪਰੰਤ ਮੁਕਰ ਜਾਣ ਵਾਲੇ ਲੋਕਾਂ ਦਾ ਕੀ ਖਿਆਲ ਕਰ ਸਕਦੇ ਹਨ। ਉਹਨਾਂ ਕੈਪਟਨ ਸਰਕਾਰ ਵਲੋਂ 90 ਹਜਾਰ ਕਿਸਾਨ ਕਰਜਾ ਵਾਅਦੇ ਮੁਤਾਬਕ ਮੁਆਫ ਨਾ ਕਰਨ, ਘਰਘਰ ਨੌਕਰੀਆਂ ਦਾ ਝੂਠਾ ਲਾਅਰਾ ਲਾਉਣ ਅਤੇ ਦਲਿਤ ਭਰਾਵਾਂ ਨੂੰ ਸਹੂਲਤਾਂ ਨਾ ਦੇਣ ਲਈ ਆੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਉਹ ਜਿਤ ਉਪਰੰਤ ਹਲਕੇ ਦੇ ਵਿਕਾਸ ਨੂੰ ਪਹਿਲ ਦੇਣਗੇ। ਪਿੰਡੂ ਖੇਤਰ ਨੂੰ ਬਹਿਰੀ ਸਹੂਲਤਾਂ ਦਿਤੀਆਂ ਜਾਣਗੀਆਂ। ਸ: ਪੁਰੀ ਨੇ ਦੇਸ਼ ਦੇ ਕਈ ਹਿਸਿਆਂ 'ਚ ਹੁਣ ਤਕ ਚਾਰ ਫੇਸਾਂ ਵਿਚ ਹੋਈਆਂ ਚੋਣਾਂ ਅਮਨ ਅਮਾਨ ਅਤੇ ਸ਼ਾਂਤੀ ਪੂਰਨ ਹੋਣ 'ਤੇ ਤਸਲੀ ਦਾ ਪ੍ਰਗਟਾਵਾ ਕੀਤਾ ਅਤੇ ਹਿਕਹਾ ਕਿ ਇਹ ਸਭ ਲੋਕਤੰਤਰ ਦੀ ਜਿਤ ਹੈ। ਭਾਜਪਾ ਸਰਕਾਰ ਦੀ ਜਿਤ ਹੈ। ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਸ: ਪੁਰੀ ਨੂੰ ਮਜੀਠਾ ਹਲਕੇ ਤੋਂ ਭਾਰੀ ਗਿਣਤੀ ਵੋਟਾਂ ਨਾਲ ਜਿਤ ਦਵਾਉਣ ਦਾ ਭਰੋਸਾ ਦਿਤਾ। ਸ: ਮਜੀਠੀਆ ਨੇ ਪਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਬੇਅਦਬੀ ਮਾਮਲੇ 'ਚ ਸਿਟ ਵਲੋਂ ਪੇਸ਼ ਚਲਾਨ 'ਚ ਕਿਸੇ ਵੀ ਅਕਾਲੀ ਆਗੂ ਦਾ ਨਾਮ ਨਹੀਂ ਆਇਆ। ਸਿੱਟ ਵੀ ਕਾਂਗਰਸ ਸਰਕਾਰ ਨੇ ਬਣਾਈ ਅਤੇ ਜਾਂਚ ਵੀ ਕਾਂਗਰਸ ਨੇ ਕਰਾਈ। ਪਰ ਸਿਆਸੀ ਲਾਭ ਲਈ ਰੋਲਾ ਅਕਾਲੀਆਂ ਖਿਲਾਫ ਬੋਲਦੇ ਰਹੇ। ਉਹਨਾਂ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਬੇਅਦਬੀ ਵਰਗੇ ਸੰਵੇਦਣਸ਼ੀਲ ਮਾਮਲਿਆਂ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਸ ਮੌਕੇ ਸਾਂ ਰਾਜਮਹਿੰਦਰ ਸਿੰਘ ਮਜੀਠਾ, ਰਾਜਿੰਦਰ ਮੋਹਨ ਸਿੰਘ ਛੀਨਾ, ਤਲਬੀਰ ਸਿੰਘ ਗਿਲ ਇੰਚਾਰਜ ਹਲਕਾ ਦਖਣੀ, ਸਲਵੰਤ ਸਿੰਘ ਸੇਠ ਸਾਬਕਾ ਪ੍ਰਧਾਨ, ਤਰੁਨ ਅਬਰੋਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਬੀਰ ਸਿੰਘ ਚੰਦੀ , ਹਰਵਿੰਦਰ ਸਿੰਘ ਭੁਲਰ, ਪ੍ਰਭਦਿਆਲ ਸਿੰਘ ਨੰਗਲ ਪੰਨੂਆ, ਸਰਬਜੀਤ ਸਿੰਘ ਸਪਾਰੀਵਿੰਡ, ਬਬੀ ਭੰਗਵਾਂ, ਨਰੇਸ਼ ਕੁਮਾਰ, ਸੁਰਿੰਦਰ ਪਾਲ ਗੋਕਲ, ਸੁਰਿੰਦਰ ਸਿੰਘ ਐਮ ਸੀ, ਮੇਜਰ ਸਿੰਘ ਕਲੇਰ, ਰਵਿੰਦਰ ਸਿੰਘ, ਦੁਰਗਾਦਾਸ, ਸੰਤ ਪ੍ਰਕਾਸ਼ ਸਿੰਘ, ਨਾਨਕ ਸਿੰਘ, ਜਗਰੂਪ ਸਿੰਘ ਚੰਦੀ, ਲਾਟੀ ਨੰਬਰਦਾਰ, ਹਰਦੇਵ ਸਿੰਘ, ਬਾਬਾ ਗੁਰਦੀਪ ਸਿੰਘ , ਧਰਮ ਸਿੰਘ, ਸੁਖਵਿੰਦਰ ਸਿੰਘ, ਭ;ਮੇ ਸ਼ਾਹ, ਡਾ: ਬਿਟੂ, ਜਥੇਦਾਰ ਹਰਪਾਲ ਸਿੰਘ , ਮਨਦੀਪ ਸਿੰਘ,ਅਨੂਪ ਸਿੰਘ ਸੰਧੂ, ਭਿਪੰਦਰ ਸਿੰਘ ਭਿੰਦੂ, ਦਿਲਬਾਗ ਸਿੰਘ ਗਿਲ, ਐਡਵੋਕੇਟ ਸੁਲਤਾਨ ਸਿੰਘ ਗਿਲ, ਅਵਤਾਰ ਸਿੰਘ ਜਲਾਲਪੁਰਾ, ਬਚਿਤਰ ਸਿੰਘ ਮਜੀਠਾ, ਹਰਬੰਸ ਸਿੰਘ ਮਲੀ, ਬਿਲਾ ਸ਼ਾਹ , ਬਲਵਿੰਦਰ ਸਿੰਘ ਨਾਗ ਖੁਰਦ, ਮਨਪ੍ਰੀਤ ਸਿੰਘ ਉਪਲ, ਦੀਪਕ ਕੁਮਾਰ, ਮਨੋਜ ਕੁਮਾਰ, ਕੁਲਜੀਤ ਸਿੰਘ ਬੁਰਜ, ਬਲਰਾਜ ਸਿੰਘ ਔਲਖ, ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਬਿਸ਼ਨ ਸਿੰਘ ਪ੍ਰਧਾਨ ਗੁਰਦਵਾਰਾ ਕਮੇਟੀ, ਧਰਮ ਸਿੰਘ ਰੁਮਾਣਾਚਕ, ਜਸਪਾਲ ਸਿੰਘ ਗੋਸਲ ਜਿਮੀਦਾਰਾ, ਸਰਬਜੀਤ ਸਾਭੀ, ਸੁਖਵਿੰਦਰ ਸਿੰਘ ਭੰਗਾਲੀ ਆਦਿ ਮੌਜੂਦ ਸਨ।