• Home
  • ਹਰਿਆਣਾ ਸਰਕਾਰ ਦੀ ਨਿਵੇਕਲੀ ਪਹਿਲ-ਜੋਖ਼ਮ ਭਰਿਆ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਹੋਵੇਗਾ 10 ਲੱਖ ਦਾ ਬੀਮਾ

ਹਰਿਆਣਾ ਸਰਕਾਰ ਦੀ ਨਿਵੇਕਲੀ ਪਹਿਲ-ਜੋਖ਼ਮ ਭਰਿਆ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਹੋਵੇਗਾ 10 ਲੱਖ ਦਾ ਬੀਮਾ

ਚੰਡੀਗੜ : ਹਰਿਆਣਾ ਸਰਕਾਰ ਨੇ ਹਰਿਆਣਾ ਦਿਵਸ ਦੇ ਮੌਕੇ 'ਤੇ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਲਾਲ ਡੋਰੇ ਤੋਂ ਮੁਕਤੀ ਦਿਵਾਉਣ, ਸੂਬੇ ਦੇ ਸਾਰੇ ਸਾਬਕਾ ਸਰਪੰਚਾਂ, ਜਿਲਾ ਪਰਿਸ਼ਦਾਂ ਤੇ ਬਲਾਕ ਕਮੇਟੀਆਂ ਦੇ ਪ੍ਰਧਾਨਾਂ ਨੂੰ ਮਹੀਨੇ ਵਾਰ ਪੈਨਸ਼ਨ ਦੇਣ, ਸੂਬੇ ਦੇ ਸਾਰੇ ਚੌਕੀਦਾਰਾਂ ਨੂੰ ਆਯੂਸ਼ਮਾਨ ਯੋਜਨਾ ਵਿਚ ਸ਼ਾਮਿਲ ਕਰਨ ਅਤੇ ਲਾਈਨ ਮੈਨ, ਸਹਾਇਕ ਲਾਈਨ ਮੈਨ, ਫਾਇਰ ਮੈਨ, ਫਾਇਰ ਡਰਾਇਵਰ ਅਤੇ ਸੀਵਰ ਮੈਨ ਦੇ ਜੋਖਿਮ ਭਰੇ ਕੰਮ ਲਈ ਉਨਾਂ ਨੂੰ 10 ਲੱਖ ਰੁਪਏ ਦਾ ਜੀਵਨ ਬੀਮਾ ਕਰਵਾਉਣ ਦਾ ਫੈਸਲਾ ਕੀਤਾ ਹੈ|
ਇਹ ਜਾਣਕਾਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਅੱਜ ਇੱਥੇ ਆਯੋਜਿਤ ਪ੍ਰੈਸ ਕਾਨਫਰੈਸ ਵਿਚ ਦਿੱਤੀ| ਉਨਾਂ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਨਵੰਬਰ ਨੂੰ 10:30 ਵਜੇ ਵੀਡਿਓ ਕਾਨਫਰੈਂਸਿੰਗ ਰਾਹੀਂ ਕੇ.ਐਮ.ਪੀ. ਦਾ ਉਘਦਾਟਨ ਕਰਨਗੇ|

ਉਨਾਂ ਦਸਿਆ ਕਿ ਸਰਕਾਰ ਨੇ ਲਾਲ ਡੋਰੇ ਦੀ ਪ੍ਰਥਾ ਨੂੰ ਖਤਮ ਕਰ ਦਿੱਤਾ ਹੈ| ਹੁਣ ਇਸ ਪ੍ਰਥਾ ਦੇ ਖਤਮ ਹੋਣ ਨਾਲ ਸੰਪਤੀ ਦੀ ਰਜਿਸਟਰੀ ਹੋ ਸਕੇਗੀ|
ਉਨਾਂ ਦਸਿਆ ਕਿ ਸਰਕਾਰ ਨੇ ਸੂਬੇ ਦੇ ਸਾਰੇ ਸਾਬਕਾ ਸਰਪੰਚਾਂ, ਜਿਲਾ ਪਰਿਸ਼ਦਾਂ ਤੇ ਬਲਾਕ ਕਮੇਟੀਆਂ ਦੇ ਪ੍ਰਧਾਨਾਂ ਨੂੰ ਸਨਮਾਨ ਵੱਜੋਂ 1000 ਰੁਪਏ ਅਤੇ ਵੱਧ ਤੋਂ ਵੱਧ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ| ਉਨਾਂ ਦਸਿਆ ਕਿ ਨਗਰ ਨਿਗਮਾਂ ਦੇ ਸਾਰੇ ਸਾਬਕਾ ਮੇਅਰ ਨੂੰ ਵੀ ਹਰ ਸਮੇਂ ਲਈ 2500 ਰੁਪਏ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ, ਸਾਬਕਾ ਡਿਪਟੀ ਮੇਅਰ, ਹਰ ਨਗਰ ਪਰਿਸ਼ਦ ਦੇ ਪ੍ਰਧਾਨ ਨੂੰ 2000 ਰੁਪਏ ਤੇ ਨਗਰ ਪਾਲਿਕਾ ਦੇ ਸਾਬਕਾ ਪ੍ਰਧਾਨਾਂ ਨੂੰ 1000 ਰੁਪਏ, ਸਾਬਕਾ ਸਰਪੰਚਾਂ ਨੂੰ 1000 ਰੁਪਏ, ਜਿਲਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਨੂੰ 1500 ਰੁਪਏ, ਬਲਾਕ ਕਮੇਟੀ ਦੇ ਸਾਬਕਾ ਚੇਅਰਮੈਨ ਨੂੰ 1500 ਰੁਪਏ, ਸਾਬਕਾ ਵਾਇਸ ਚੇਅਰਮੈਨ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ| ਉਨਾਂ ਦਸਿਆ ਕਿ ਢਾਈ ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਪੂਰਾ ਕਰਨ ਵਾਲਿਆਂ ਨੂੰ ਹੀ ਇਸ ਪੈਨਸ਼ਨ ਦਾ ਫਾਇਦਾ ਮਿਲੇਗਾ|
ਉਨਾਂ ਦਸਿਆ ਕਿ ਸਰਕਾਰ ਨੇ ਸੂਬੇ ਦੇ ਨੰਬਰਦਾਰਾਂ ਨੂੰ ਪਹਿਲਾਂ ਹੀ ਆਯੂਸ਼ਮਾਨ ਯੋਜਨਾ ਵਿਚ ਸ਼ਾਮਿਲ ਕਰਕੇ ਇਸ ਯੋਜਨਾ ਦਾ ਲਾਭ ਦੇ ਰਹੀ ਹੈ| ਹੁਣ ਸਰਕਾਰ ਨੇ ਸੂਬੇ ਦੇ ਚੌਕੀਦਾਰਾਂ ਨੂੰ ਵੀ ਇਸ ਯੋਜਨਾ ਵਿਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ| ਉਨਾਂ ਦਸਿਆ ਕਿ ਸਰਕਾਰ ਸਾਰੇ ਲਾਈਨ ਮੈਨ, ਸਹਾਇਕ ਲਾਈਨ ਮੈਨ, ਫਾਇਰ ਮੈਨ, ਫਾਇਰ ਡਰਾਈਵਰ ਅਤੇ ਸੀਵਰ ਮੈਨ ਨੂੰ ਉਨਾਂ ਦਾ ਕੰਮ ਵੱਧ ਜੋਖਿਮ ਭਰੀਆ ਹੋਣ ਕਾਰਣ 10 ਲੱਖ ਰੁਪਏ ਦਾ ਜੀਵਨ ਬੀਮਾ ਕਰਵਾਏਗੀ| ਇਸ ਦਾ ਪ੍ਰੀਮਿਅਮ ਸਰਕਾਰ ਵੱਲੋਂ ਭਰੀਆ ਜਾਵੇਗਾ|

ਸ੍ਰੀ ਬੇਦੀ ਨੇ ਦਸਿਆ ਕਿ ਹੁਣ ਸਾਰੇ ਵਿਦਿਆਰਥੀਆਂ ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ| ਉਨਾਂ ਦੇ ਲਰਨਿੰਗ ਲਾਈਸੈਂਸ ਹੁਣ ਵਿਦਿਅਕ ਸੰਸਥਾਨਾਂ ਵਿਚ ਬਣਗੇ| ਰੈਗੂਲਰ ਲਾਈਸੈਂਸ ਲਈ ਡਰਾਈਵਿੰਗ ਟੈਸਟ ਵੀ ਉਨਾਂ ਨੂੰ ਵਿਦਿਅਕ ਸੰਸਥਾਨਾਂ ਵਿਚ ਹੋਵੇਗਾ| ਉਨਾਂ ਦਸਿਆ ਕਿ ਸਕਸ਼ਮ ਯੋਜਨਾ ਵਿਚ ਪਹਿਲਾਂ ਪੋਸਟ ਗ੍ਰੈਜੂਏਟ, ਗ੍ਰੈਜੂਏਟ ਵਿਚ ਤਕਨੀਕੀ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਲਾਭ ਮਿਲਦਾ ਸੀ| ਹੁਣ ਸਾਰੇ ਗ੍ਰੈਜੂਏਟ ਨੌਜੁਆਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ|
ਉਨਾਂ ਦਸਿਆ ਕਿ ਖੇਤਾਂ ਵਿਚ ਜਾਣ ਵਾਲੇ 3 ਅਤੇ 4 ਕਰਮ ਦੇ ਰਸਤਿਆਂ 'ਤੇ ਲਾਲ ਇੱਟਾਂ ਦਾ ਖਡੰਜਾ ਵਿੱਛਾ ਕੇ ਪੱਕਾ ਕੀਤਾ ਜਾਵੇਗਾ| ਇਸ ਸਾਲ ਹਰ ਵਿਧਾਨ ਸਭਾ ਹਲਕੇ ਵਿਚ 25 ਕਿਲੋਮੀਟਰ ਲੰਬੇ ਅਜਿਹੇ ਰਸਤੇ ਪੱਕੇ ਕੀਤੇ ਜਾਣਗੇ| ਇਸ ਲਈ 300 ਕਰੋੜ ਰੁਪਏ ਦਾ ਬਜਟ ਰੱਖਿਆ ਹੈ| ਉਨਾਂ ਦਸਿਆ ਕਿ ਖੇਤਾਂ ਵਿਚ ਜਾਣ ਵਾਲੇ ਨਹਿਰੀ ਖਾਲੇ 24 ਫੁੱਟ ਪ੍ਰਤੀ ਏਕੜ ਨੂੰ 40 ਫੁੱਟ ਏਕੜ ਕੀਤਾ ਗਿਆ ਹੈ| ਸਰਕਾਰ ਹੁਣ 40 ਫੁੱਟ ਪ੍ਰਤੀ ਏਕੜ ਨਹਿਰੀ ਖਾਲਾ ਬਣਾ ਕੇ ਦੇਵੇਗੀ|
ਉਨਾਂ ਦਸਿਆ ਕਿ 20 ਨਵੰਬਰ, 2017 ਨੂੰ ਹਰਿਆਣਾ ਸਕਕਾਰ ਦੇ ਸਾਰੇ ਕਰਮਚਾਰੀਆਂ ਨੂੰ 6 ਤਰਾਂ ਦੀਆਂ ਬਿਮਾਰੀਆਂ ਲਈ ਕੈਸ਼ਲੈਸ ਸਿਹਤ ਸਹੂਲਤ ਮਹੁੱਇਆ ਕਰਵਾਈ ਗਈ ਸੀ| ਹੁਣ ਇਸ ਦਾ ਘੇਰਾ ਵੱਧਾ ਕੇ ਸਾਰੀਆਂ ਬਿਮਾਰੀਆਂ ਤਕ ਵੱਧਾਉਣ ਅਤੇ ਮੈਡੀਕਲ ਪ੍ਰਤੀਪੂਰਤੀ ਦੀ ਸਾਰੀ ਦੀ ਸਾਰੀ ਯੋਜਨਾ ਨੂੰ ਕੈਸ਼ਲੈਸ ਕੀਤਾ ਗਿਆ ਹੈ|
ਜੀਂਦ ਜਿਮਣੀ ਚੋਣ ਨਾਲ ਸਬੰਧਤ ਇਕ ਸੁਆਲ ਦੇ ਜਵਾਬ ਦਿੰਦੇ ਹੋਏ ਉਨਾਂ ਕਿਹਾ ਕਿ ਚੋਣ ਕਮਿਸ਼ਨ ਚੋਣ ਦੀ ਮਿਤੀ ਤੈਅ ਕਰਦਾ ਹੈ, ਇਸ ਵਿਚ ਸਰਕਾਰ ਕਿਸੇ ਵੀ ਤਰਾਂ ਦੀ ਦਖਲ ਨਹੀਂ ਕਰ ਸਕਦੀ| ਪਾਰਟੀ ਚੋਣ ਲਈ ਪੂਰੀ ਤਰਾਂ ਤਿਆਰ ਹੈ| ਉਨਾਂ ਕਿਹਾ ਕਿ ਸਾਡੀ ਸਰਕਾਰ ਜਨਤਾ ਲਈ ਅਤੇ ਜਨਤਾ ਹਿੱਤ ਵਿਚ ਕੰਮ ਕਰਦੀ ਰਹੀ ਹੈ ਅਤੇ ਅੱਜ ਵੀ ਕਰ ਰਹੀ ਹੈ|

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਬੰਧਤ ਇਕ ਸੁਆਲ ਦੇ ਜਵਾਬ ਵਿਚ ਸ੍ਰੀ ਬੇਦੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਹਾਲਤ ਅੱਜ ਅਜਿਹੀ ਹੈ ਕਿ ਉਹ ਦਿੱਲੀ ਨੂੰ ਬਚਾ ਲੈਣ, ਉਹੀ ਵੱਡੀ ਗੱਲ ਹੈ|
ਅਜੈ ਚੌਟਾਲਾ ਦੇ ਆਰੋਪ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਦਿੰਦੇ ਹੋਏ ਸ੍ਰੀ ਬੇਦੀ ਨੇ ਕਿਹਾ ਕਿ ਪਰਿਵਾਰ ਗੱਲ 'ਤੇ ਕੋਈ ਟਿਪੱਣੀ ਨਹੀਂ ਕਰਨਾ ਚਾਹੁੰਦੇ ਹਨ| ਲੇਕਿਨ ਸਿਆਸੀ ਜਵਾਬ ਦਿੰਦੇ ਹੋਏ ਉਨਾਂ ਕਿਹਾ ਕਿ ਅਜੈ ਚੌਟਾਲਾ ਨੂੰ ਪਰਿਵਾਰ ਨੂੰ ਸੰਭਾਲਣਾ ਚਾਹੀਦਾ ਹੈ| ਅੱਜ ਕੋਈ ਬਾਹਰ ਦਾ ਵਿਅਕਤੀ ਜਾਂ ਵਿਰੋਧੀ ਲੋਕ ਕੋਈ ਵਿਰੋਧ ਨਹੀਂ ਕਰ ਰਹੇ ਹਨ, ਸਗੋਂ ਉਨਾਂ ਦੇ ਆਪਣੇ ਲੋਕ ਵਿਰੋਧ ਕਰ ਰਹੇ ਹਨ| ਇਸ ਲਈ ਅਜੈ ਸਿੰਘ ਨੂੰ ਕਿਸੇ 'ਤੇ ਆਰੋਪ ਲਗਾਉਣ ਦੀ ਥਾਂ ਪਰਿਵਾਰ ਨੂੰ ਸੰਭਲਾਣਾ ਚਾਹੀਦਾ ਹੈ|