• Home
  • ਖੰਨਾ ਦਾ ਐਸ ਐਸ ਪੀ ਬਦਲਿਆ -ਪੜ੍ਹੋ ਕੌਣ ਹੋਣਗੇ ਨਵੇਂ ਐਸਐਸਪੀ ?

ਖੰਨਾ ਦਾ ਐਸ ਐਸ ਪੀ ਬਦਲਿਆ -ਪੜ੍ਹੋ ਕੌਣ ਹੋਣਗੇ ਨਵੇਂ ਐਸਐਸਪੀ ?

ਚੰਡੀਗੜ੍ਹ :- ਐਸ ਐਸ ਪੀ ਖੰਨਾ ਧਰੁਵ ਦਹੀਆ ਨੂੰ ਪੰਜਾਬ ਸਰਕਾਰ ਨੇ ਬਦਲ ਕੇ ਪੁਲਿਸ ਹੈੱਡਕੁਆਟਰ ਚੰਡੀਗੜ੍ਹ ਵਿਖੇ ਤਾਇਨਾਤ ਕਰ ਦਿੱਤਾ ਹੈ ,ਜਦਕਿ ਉਨ੍ਹਾਂ ਦੀ ਥਾਂ ਤੇ ਖੰਨਾ ਦਾ ਨਵਾਂ ਐਸਐਸਪੀ ਗੁਰਸ਼ਰਨਦੀਪ ਸਿੰਘ ਪੀਪੀਐਸ ਅਧਿਕਾਰੀ ਨੂੰ ਲਗਾਇਆ ਗਿਆ ਹੈ ।
ਗੁਰਸ਼ਰਨਦੀਪ ਸਿੰਘ ਪਹਿਲਾਂ ਏ ਆਈ ਜੀ ਇੰਟੈਲੀਜੈਂਸ ਦੇ ਅਹੁਦੇ ਤੇ ਤੈਨਾਤ ਸਨ ।

ਦੱਸਣਯੋਗ ਹੈ ਕਿ ਪਾਦਰੀ ਤੋਂ ਕਰੋੜਾਂ ਰੁਪਏ ਦੀ ਕੀਤੀ ਗਈ ਬਰਾਮਦਗੀ ਸਮੇਂ ਗਲਤ ਤੱਥ ਪੇਸ਼ ਕਰਨੇ ਅਤੇ ਪੁਲਿਸ ਮੁਖਬਰਾ ਦੇ ਸਹਾਰੇ ਕਾਨੂੰਨ ਨੂੰ ਛੱਡਣਾ ਅਾਦਿ ਸੰਗੀਨ ਇਲਜ਼ਾਮ ਐਸਐਸਪੀ ਖੰਨਾ ਤੇ ਲੱਗ ਰਹੇ ਸਨ । ਜਿਸ ਕਾਰਨ ਵਿਰੋਧੀ ਧਿਰਾਂ ਇਸ ਨੂੰ ਪੰਜਾਬ ਸਰਕਾਰ ਜਿੰਮੇ ਮਰਦੀਆਂ ਸਨ ।