• Home
  • 9ਵਾਂ ਓਲੰਪੀਅਨ ਪ੍ਰਿਥੀਪਾਲ ਸਿਘ ਮਾਸਟਰਜ਼ ਟੂਰਨਾਮੈਂਟ ਦੇ ਮੈਚਾਂ ਦਾ ਪ੍ਰੋਗਰਾਮ ਜਾਰੀ, ਉਦਘਾਟਨੀ ਮੈਚ ਕਿਲ੍ਹਾ ਰਾਏਪੁਰ ਬਨਾਮ ਅਕਾਲਗੜ੍ਹ ਵਿਚਕਾਰ

9ਵਾਂ ਓਲੰਪੀਅਨ ਪ੍ਰਿਥੀਪਾਲ ਸਿਘ ਮਾਸਟਰਜ਼ ਟੂਰਨਾਮੈਂਟ ਦੇ ਮੈਚਾਂ ਦਾ ਪ੍ਰੋਗਰਾਮ ਜਾਰੀ, ਉਦਘਾਟਨੀ ਮੈਚ ਕਿਲ੍ਹਾ ਰਾਏਪੁਰ ਬਨਾਮ ਅਕਾਲਗੜ੍ਹ ਵਿਚਕਾਰ

ਲੁਧਿਆਣਾ - ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਦੀ ਜਰੂਰੀ ਮੀਟਿੰਗ ਅੱਜ ਚੇਅਰਮੈਨ ਨਰਿੰਦਪਾਲ ਸਿੰਘ ਸਿੱਧੂ ਹੁਰਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ 9ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰਜ਼ ਹਾਕੀ ਫੈਸਟੀਵਲ ਦੀਆਂ ਤਿਆਰੀਆਂ ਦਾ ਅੰਤਿਮ ਜਾਇਜ਼ਾ ਲਿਆ ਗਿਆ। ਇਹ ਫੈਸਟੀਵਲ 4 ਮਈ ਤੋਂ 2 ਜੂਨ ਤੱਕ ਫਲੱਡ ਲਾਈਟਾਂ ਦੀ ਰੌਸ਼ਨੀ 'ਚ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਦੇ ਐਸਟਰੋਟਰਫ ਦੇ ਬਲਾਕ 'ਤੇ ਹੋ ਰਿਹਾ ਹੈ। ਟੂਰਨਾਮੈਂਟ ਦੇ ਸਾਰੇ ਮੈਚ ਸ਼ਨੀਵਰ ਤੇ ਐਤਵਾਰ ਨੂੰ ਖੇੇਡੇ ਜਾਣਗੇ ਜਿਸ 'ਚ ਪਹਿਲਾ ਗੇੜ 4 ਤੇ 5 ਮਈ ਨੂੰ,  ਦੂਜਾ ਗੇੜ 11 ਤੇ 12 ਮਈ ਨੂੰ, ਤੀਜਾ ਗੇੜ 20 ਮਈ ਨੂੰ, ਜੂਨੀਅਰ ਹਾਕੀ ਮੁਕਾਬਲਿਆਂ ਨਾਲ ਸ਼ੁਰੂ ਹੋਏਗਾ ਤੇ ਇਸ ਦਿਨ ਓਲੰਪੀਅਨ ਪ੍ਰਿਥੀਪਾਲ ਸਿੰਘ ਹੁਰਾਂ ਦੀ 36ਵੀਂ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾਵੇਗੀ। ਅਗਲਾ ਗੇੜ 25 ਤੇ 26 ਮਈ ਨੂੰ, ਫੇਰ ਕ੍ਰਾਸਓਵਰ ਮੈਚ 29 ਤੇ 30 ਮਈ ਨੂੰ, ਸੈਮੀਫਾਈਨਲ 1 ਜੂਨ ਤੇ ਫਾਈਨਲ 2 ਜੂਨ ਨੂੰ ਖੇਡੇ ਜਾਣਗੇ। ਇਸ ਫੈਸਟੀਵਲ 'ਚ ਹਾਕੀ ਨੂੰ ਬੜ੍ਹਾਵਾ ਦੇਣ ਲਈ ਅੰਡਰ-10 ਸਾਲ ਉਮਰ ਵਰਗ 'ਚ 6 ਟੀਮਾਂ, ਜਿੰਨ੍ਹਾਂ 'ਚ ਰਾਮਪੁਰ ਸੈਂਟਰ, ਕਿਲ੍ਹਾ ਰਾਏਪੁਰ ਸੈਂਟਰ, ਪੀ.ਪੀ.ਐਸ ਨਾਭਾ ਸੈਂਟਰ, ਅਮਰਗੜ੍ਹ ਸੰਗਰੂਰ, ਬਾਗੜੀਆਂ ਹਾਕੀ ਸੈਂਟਰ ਸੰਗਰੂਰ, ਜਰਖੜ ਹਾਕੀ ਸੈਂਟਰ, ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਅੰਡਰ-17 ਸਾਲ ਹਾਕੀ ਤੇ ਸੀਨੀਅਰ ਹਾਕੀ ਦੇ ਮੁਕਾਬਲੇ ਕਰਾਏ ਜਾਣਗੇ। ਸੀਨੀਅਰ ਵਰਗ ਦਾ ਉਦਘਾਟਨੀ ਮੈਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਤੇ ਅਕਾਲਗੜ੍ਹ ਵਿਚਕਾਰ ਸ਼ਾਮ 7 ਵਜੇ ਖੇਡਿਆ ਜਾਵੇਗਾ। ਦੂਸਰਾ ਮੈਚ ਸ਼ੇਰੇ ਸੁਲਤਾਨਪੁਰ ਤੇ ਨੀਟ੍ਹਾ ਕਲੱਬ ਰਾਮਪੁਰ ਵਿਚਕਾਰ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵੀ ਬਾਬਾ ਭੁਪਿੰਦਰ ਸਿੰਘ ਭਿੰਦਾ, ਹਾਕੀ ਓਲੰਪੀਅਨ ਗੁਰਬਾਜ ਸਿੰਘ ਕਰਨਗੇ। ਇਸ ਮੌਕੇ ਅਫਰੀਕਨ ਵਿਦਿਆਰਥੀਆਂ ਦਾ ਵਿਰਾਸਤੀ ਸੱਭਿਆਚਾਰਕ ਨਾਚ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ। ਅੱਜ ਦੀ ਮੀਟਿੰਗ 'ਚ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਪਰਮਜੀਤ ਸਿੰਘ ਨੀਟੂ ਪ੍ਰਧਾਨ ਜਰਖੜ ਅਕੈਡਮੀ, ਇੰਸਪੈਕਟਰ ਬਲਬੀਰ ਸਿੰਘ, ਸੰਦੀਪ ਸਿੰਘ ਪੰਧੇਰ, ਦਪਿੰਦਰ ਸਿੰਘ ਡਿੰਪੀ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਹਿਲਵਾਨ ਹਰਮੇਲ ਸਿੰਘ ਕਾਲਾ, ਸੰਦੀਪ ਸਿੰਘ ਸੋਨੂ, ਸਾਹਿਬਜੀਤ ਸਿੰਘ ਸਾਬ੍ਹੀ, ਤੇਜਿੰਦਰ ਸਿੰਘ ਖਜਾਨਚੀ, ਜਗਦੀਪ ਸਿੰਘ ਕਾਹਲੋਂ, ਜਗਦੇਵ ਸਿੰਘ, ਯਾਦਵਿੰਦਰ ਸਿੰਘ ਤੂਰ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ।
ਓਲੰਪੀਅਨ ਪ੍ਰਿਥੀਪਾਲ ਹਾਕੀ ਦੇ ਸੀਨੀਅਰ ਗਰੁੱਪ ਦੇ ਮੈਚਾਂ ਦਾ ਵੇਰਵਾ ਇਸ ਤਰ੍ਹਾਂ ਹੈ। 
ਪੂਲ - ਏ 1. ਗਰੇਵਾਲ ਕਲੱਬ ਕਿਲਾ ਰਾਏਪੁਰ2. ਫਰਿਜ਼ਨੋ ਫੀਲਡ ਹਾਕੀ ਕਲੱਬ3. ਸ਼ੇਰੇ ਸੁਲਤਾਨਪੁਰ4. ਅਕਾਲਗੜ੍ਹ 
ਪੂਲ -ਬੀ1. ਨੀਟਾ ਕਲੱਬ ਰਾਮਪੁਰ2. ਅਜ਼ਾਦ ਕਲੱਬ ਹਠੂਰ3. ਸ਼ਹੀਦ ਊਧਮ ਸਿੰਘ ਕਲੱਬ ਸੁਨਾਮ4. ਉਟਾਲਾਂ ਕਲੱਬ ਸਮਰਾਲਾ
ਮੈਚਾਂ ਦੇ ਵੇਰਵੇ
4 ਮਈ 20193. ਓਟਾਲਾਂ ਕਲੱਬ ਸਮਰਾਲਾ ਬਨਾਮ ਨੀਟ੍ਹਾ ਕਲੱਬ ਰਾਮਪੁਰ, ਸ਼ਾਮ 7 ਵਜੇ4. ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਬਨਾਮ ਅਕਾਲਗੜ੍ਹ, ਸ਼ਾਮ 8 ਵਜੇ
5 ਮਈ 20199. ਸ਼ੇਰੇ ਸੁਲਤਾਨਪੁਰ ਬਨਾਮ ਫਰਿਜ਼ਨੋ ਫੀਲਡ ਹਾਕੀ ਕਲੱਬ, ਸ਼ਾਮ 7 ਵਜੇ10. ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਬਨਾਮ ਅਜ਼ਾਦ ਕਲੱਬ ਹਠੂਰ, ਸ਼ਾਮ 8 ਵਜੇ
11 ਮਈ 20195. ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਬਨਾਮ ਓਟਾਲਾਂ ਕਲੱਬ ਸਮਰਾਲਾ, ਸ਼ਾਮ 7 ਵਜੇ6. ਅਜ਼ਾਦ ਕਲੱਬ ਹਠੂਰ ਬਨਾਮ ਨੀਟਾ ਕਲੱਬ ਰਾਮਪੁਰ, ਸ਼ਾਮ 8 ਵਜੇ
12 ਮਈ 20197. ਫਰਿਜ਼ਨੋ ਫੀਲਡ ਹਾਕੀ ਕਲੱਬ ਬਨਾਮ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ, ਸ਼ਾਮ 7 ਵਜੇ8. ਅਕਾਲਗੜ੍ਹ ਬਨਾਮ ਸ਼ੇਰੇ ਸੁਲਤਾਨਪੁਰ ਸ਼ਾਮ 8 ਵਜੇ
25 ਮਈ 20199. ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਬਨਾਮ ਨੀਟ੍ਹਾ ਕਲੱਬ ਰਾਮਪੁਰ, ਸ਼ਾਮ 7 ਵਜੇ10. ਅਜ਼ਾਦ ਕਲੱਬ ਹਠੂਰ ਬਨਾਮ ਓਟਾਲਾਂ ਕਲੱਬ ਸਮਰਾਲਾ, ਸ਼ਾਮ 8 ਵਜੇ
26 ਮਈ 201911. ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਬਨਾਮ ਸ਼ੇਰੇ ਸੁਲਤਾਨਪੁਰ, ਸ਼ਾਮ 7 ਵਜੇ12. ਫਰਿਜ਼ਨੋ ਫੀਲਡ ਹਾਕੀ ਕਲੱਬ ਬਨਾਮ ਅਕਾਲਗੜ੍ਹ, ਸ਼ਾਮ 8 ਵਜੇ
ਕੂਆਟਰਫਾਈਨਲ29 ਮਈ 201913. ਪੂਲ-ਏ ਦੀ ਉਪ ਜੇਤੂ ਅਤੇ ਪੂਲ ਬੀ ਦੀ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ, ਸ਼ਾਮ 7 ਵਜੇ14. ਪੂਲ ਬੀ ਦੀ ਉਪ ਜੇਤੂ ਤੇ ਪੂਲ- ਏ ਦੀ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ, ਸ਼ਾਮ 8 ਵਜੇ
ਸੈਮੀਫਾਈਨਲਜ਼1 ਜੂਨ 2019
15. ਪੂਲ - ਏ ਦੀ ਨੰਬਰ ਵੰਨ ਟੀਮ ਅਤੇ ਮੈਚ ਨੰਬਰ 14 ਦੀ ਜੇਤੂ, ਸ਼ਾਮ 7 ਵਜੇ16. ਪੂਲ - ਬੀ ਦੀ ਨੰਬਰ ਵੰਨ ਦੀ ਟੀਮ ਅਤੇ ਮੈਚ ਨੰਬਰ 14 ਦੀ ਜੇਤੂ ਟੀਮ, ਸ਼ਾਮ 8 ਵਜੇ
ਫਾਈਨਲਜ਼
2 ਜੂਨ 2019ਹਾਕੀ ਜੂਨੀਅਰ ਤੇ ਸੀਨੀਅਰ ਦੇ ਫਾਇਨਲਜ਼, ਸ਼ਾਮ 7 ਵਜੇ