• Home
  • ‘ਆਪ’ ਨੂੰ ਹੁਣ ਟਰਾਂਸਪੋਰਟ ਵਿੰਗ ਦੇ ਸੂਬਾ ਮੀਤ ਪ੍ਰਧਾਨ ਨੇ ਵੀ ਅਲਵਿਦਾ ਆਖੀ ! ਪੜ੍ਹੋ ਕੀ ਲਗਾਏ ਦੋਸ਼

‘ਆਪ’ ਨੂੰ ਹੁਣ ਟਰਾਂਸਪੋਰਟ ਵਿੰਗ ਦੇ ਸੂਬਾ ਮੀਤ ਪ੍ਰਧਾਨ ਨੇ ਵੀ ਅਲਵਿਦਾ ਆਖੀ ! ਪੜ੍ਹੋ ਕੀ ਲਗਾਏ ਦੋਸ਼

ਲੁਧਿਆਣਾ , 17 ਅਪੈ੍ਲ -
ਆਮ ਆਦਮੀ ਪਾਰਟੀ ਦੇ ਬਾਨੀ ਮੈੰਬਰ ਅਤੇ ਟਰਾਂਸਪੋਰਟ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਸਪਾਲ ਤਲਵੰਡੀ ਨੇਂ ਅੱਜ ਇਥੇ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦੇ ਦਿੱਤਾ । ਸ. ਤਲਵੰਡੀ ਵਲੋਂ ਆਪਣਾ ਅਸਤੀਫਾ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਭੇਜ ਦਿੱਤਾ ਗਿਆ ।
ਆਪਣੇ ਅਸਤੀਫੇ ਵਿਚ ਸ. ਤਲਵੰਡੀ ਨੇ ਲਿਖਿਆ ਕਿ ਲੁਧਿਆਣਾ ਲੋਕ ਸਭਾ ਟਿਕਟ ਦਾ ਅਵੇਦਾਰਾਂ ਪਾਸੋਂ ਟਿਕਟਾਂ ਦੇਣ ਲਈ ਵੱਡੀਆਂ ਰਕਮਾਂ ਮੰਗਣ ਦੇ ਲੱਗੇ ਦੋਸ਼ਾਂ ਅਤੇ ਫਤਿਹਗੜ੍ਹ ਸਾਹਿਬ ਦੇ ਪੁਰਾਣੇ ਵਲੰਟੀਅਰ ਬਲਜਿੰਦਰ ਸਿੰਘ ਚੌਂਦਾ ਦਾ ਟਿਕਟ ਕੱਟ ਕੇ ਇਕ ਕਾੱਗਰਸੀ ਨੇਤਾ ਦੀ ਪਤਨੀ ਨੂੰ ਦੇਣ ਕਾਰਨ ਉਨਾਂ ਨੂੰ ਭਾਰੀ ਠੇਸ ਪੁੱਜੀ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਸੀਟ ਤੋਂ ਸਥਾਨਕ ਪੁਰਾਣੇ ਵਲੰਟੀਅਰ ਦਾਅਵੇਦਾਰਾਂ ਨੂੰ ਅੱਖੋਂ ਪਰੋਖੇ ਕਰਕੇ ਹਲਕੇ ਰਾਏਕੋਟ ਨਾਲ ਸਬੰਧਤ ਬਾਹਰਲੇ ਵਿਅੱਕਤੀ ਨੂੰ ਟਿਕਟ ਦਿੱਤਾ ਗਿਆ ਹੈ ।ਜਿਸ ਦਾ ਹਲਕੇ ਵਿਚ ਕੋਈ ਆਧਾਰ ਹੀ ਨਹੀਂ ਹੈ । ਪਾਰਟੀ ਦੇ ਹਰ ਪੱਧਰ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਵਿਚ ਘੋਰ ਨਿਰਾਸ਼ਾ ਦਾ ਆਲਮ ਹੈ। ਉਹਨੂੰ ਇਸ ਵੀ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਦਾ ਹੇਠਲੇ ਪੱਧਰ ਦੇ ਵਰਕਰਾਂ ਨਾਲ ਸੰਪਰਕ ਪੂਰੀ ਟੁੱਟ ਜਾਣ ਕਾਰਨ ਪੰਜਾਬ ਦੇ ਲੋਕਾਂ ਦੀਆਂ ਇਸ ਸਮੇਂ ਪਾਰਟੀ ਉਪਰ ਲਗਾਈਆਂ ਉਮੀਦਾਂ ਨੂੰ ਭਾਰੀ ਠੇਸ ਪੁੱਜੀ ਹੈ। ਲੋਕ ਭਿ੍ਸ਼ਟ ਰਾਜ ਪ੍ਰਬੰਧ ਨੂੰ ਬਦਲਣ ਦੀ ਸੋਚ ਲੈ ਇਸ ਪਾਰਟੀ ਨਾਲ ਜੁੜੇ ਸਨ, ਅੱਜ ਉਹ ਪਾਰਟੀ ਨੇਤਾਵਾਂ ਦੀ ਘਟੀਆ ਕਾਰਗੁਜਾਰੀ ਕਾਰਨ ਪਾਰਟੀ ਤੋਂ ਕਿਨਾਰਾ ਕਰਨ ਲਈ ਮਜਬੂਰ ਹਨ।