• Home
  • ਸਕੇ ਭਰਾ 2.25 ਲੱਖ ਰੁਪਏ ਦੀ ਅਫ਼ੀਮ ਨਾਲ ਗ੍ਰਿਫ਼ਤਾਰ, ਕਾਰ ਵੀ ਬਰਾਮਦ

ਸਕੇ ਭਰਾ 2.25 ਲੱਖ ਰੁਪਏ ਦੀ ਅਫ਼ੀਮ ਨਾਲ ਗ੍ਰਿਫ਼ਤਾਰ, ਕਾਰ ਵੀ ਬਰਾਮਦ

ਬਠਿੰਡਾ, (ਖ਼ਬਰ ਵਾਲਾ ਬਿਊਰੋ):
ਸੀਨੀਅਰ ਕਪਤਾਨ ਪੁਲਿਸ ਬਠਿੰਡਾ ਡਾ ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਨਸ਼ਿਆਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਵਰਨ ਸਿੰਘ ਖੰਨਾ ਕਪਤਾਨ ਪੁਲਿਸ (ਇੰਨਵੈ.) ਬਠਿੰਡਾ, ਸ. ਜਸਵੀਰ ਸਿੰਘ ਉਪ ਕਪਤਾਨ ਪੁਿਲਸ (ਇੰਨਵੈ.) ਅਤੇ ਐਸ ਆਈ ਤਰਜਿੰਦਰ ਸਿੰਘ ਇੰਚ. ਸੀ.ਆਈ.ਏ ਸਟਾਫ-2 ਬਠਿੰਡਾ ਨੂੰ ਵੱਡੀ ਸਫ਼ਲਤਾ ਹਾਸਿਲ ਹੋਈ ।
ਐਸ.ਆਈ. ਗੁਰਿੰਦਰ ਸਿੰਘ 251/ਬਠਿੰਡਾ ਸੀ.ਆਈ.ਏ. ਸਟਾਫ-2 ਬਠਿੰਡਾ ਸਮੇਤ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਨਸ਼ੀਲੇ ਪਦਾਰਥਾਂ ਦੇ ਸਬੰਧ ਵਿੱਚ ਮੇਨ ਰੋਡ ਬਠਿੰਡਾ ਡੱਬਵਾਲੀ ਸੰਗਤ ਕੈਚੀਆਂ ਤੋਂ ਪਿੰਡ ਪਥਰਾਲਾ ਵੱਲ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਨੇ ਬੱਸ ਅੱਡਾ ਜੱਸੀ ਬਾਗ ਵਾਲੀ ਨੇੜਿਓ ਇੱਕ ਗੱਡੀ ਹੌਂਡਾ ਸਿਟੀ ਰੰਗ ਗੋਲਡਨ ਨੰਬਰ ਪੀ ਬੀ 03 ਏ ਪੀ 3532 ਵਿੱਚੋਂ ਦੋਸ਼ੀਆਨ ਦਰਸ਼ਨ ਸਿੰਘ ਉਰਫ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗਲੀ ਨੰ.- 10/13 ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਅਤੇ ਜਲੰਧਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਨੇੜੇ ਪ੍ਰਾਇਮਰੀ ਸਕੂਲ, ਪਿੰਡ ਸੰਗਤ ਕਲਾਂ ਜ਼ਿਲਾ ਬਠਿੰਡਾ ਨੂੰ ਕਾਬੂ ਕਰਕੇ ਇਨਾਂ ਪਾਸੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ। ਦੋਸ਼ੀਆਂ ਥਿਲਾਫ ਮੁਕਦਮਾ ਨੰ 208, ਮਿਤੀ-23.09.2018, ਅਧੀਨ  ਧਾਰਾ 18/61/85 ਐਨ.ਡੀ.ਪੀ.ਐਸ ਐਕਟ, ਥਾਣਾ-ਸੰਗਤ ਦਰਜ ਰਜਿਸਟਰ ਕਰਾਇਆ ਗਿਆ ।
ਦੋਸ਼ੀਆਨ ਦਰਸ਼ਨ ਸਿੰਘ ਅਤੇ ਜਲੰਧਰ ਸਿੰਘ ਨੇ ਦੌਰਾਨੇ ਪੁੱਛ-ਗਿੱਛ ਦੱਸਿਆ ਕਿ ਇਹ ਅਫੀਮ ਸੋਹਣ ਸਿੰਘ ਰਾਣਾਵਤ ਵਾਸੀ ਸ਼ਿਵ ਸਿੰਘ ਕਾ ਖੇੜਾ ਜ਼ਿਲਾ ਚਿਤੋੜਗੜ (ਰਾਜਸਥਾਨ) ਪਾਸੋਂ 1,30,000/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੈ ਕੇ ਆਏ ਸਨ ਅਤੇ ਜ਼ਿਲਾ ਬਠਿੰਡਾ ਦੇ ਆਸ-ਪਾਸ ਦੇ ਪਿੰਡਾਂ ਵਿੱਚ 1,80,000/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਪਣੇ ਗਾਹਕਾਂ ਨੂੰ ਵੇਚਦੇ ਸਨ। ਇਹ ਅਫੀਮ ਸਮਗਲਿੰਗ ਦਾ ਕਾਰੋਬਾਰ ਕਰੀਬ 5-6 ਸਾਲਾਂ ਤੋਂ ਕਰਦੇ ਆ ਰਹੇ ਹਨ । ਜੋ ਇਨਾਂ ਵੱਲੋਂ ਅਫੀਮ ਦੀ ਸਮਗਲਿੰਗ ਕਰਨ ਤੋਂ ਇਹ ਸੰਭਾਵਨਾ ਹੈ ਕਿ ਇਨਾਂ ਦੇ ਸਬੰਧ ਅੰਤਰਰਾਸ਼ਟਰੀ ਗਿਰੋਹਾਂ ਨਾਲ ਵੀ ਹੋ ਸਕਦੇ ਹਨ।
ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਨ ਉਪਰੰਤ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
,