• Home
  • ਭਾਖੜਾ ਨਹਿਰ ਚੋਂ ਇੱਕੋ ਪਰਿਵਾਰ ਦੀਆਂ ਲਾਸ਼ਾਂ ਦੀ ਹੋਈ ਸ਼ਨਾਖਤ-ਖੁਦਕੁਸ਼ੀ ਜਾਂ ਕਤਲ. ? ਦੇਖੋ ਦਰਦਨਾਕ ਲਾਈਵ ਤਸਵੀਰਾਂ

ਭਾਖੜਾ ਨਹਿਰ ਚੋਂ ਇੱਕੋ ਪਰਿਵਾਰ ਦੀਆਂ ਲਾਸ਼ਾਂ ਦੀ ਹੋਈ ਸ਼ਨਾਖਤ-ਖੁਦਕੁਸ਼ੀ ਜਾਂ ਕਤਲ. ? ਦੇਖੋ ਦਰਦਨਾਕ ਲਾਈਵ ਤਸਵੀਰਾਂ

ਪਟਿਆਲਾ :-ਨਾਭਾ ਰੋਡ ਤੇ ਭਾਖੜਾ ਨਹਿਰ ਚੋਂ ਅੰਡੈਵਰ ਕਾਰ ਸਮੇਤ ਇੱਕੋ ਪਰਿਵਾਰ ਦੀਆਂ ਚਾਰ ਲਾਸ਼ਾਂ ਪੁਲਸ ਵੱਲੋਂ ਗੋਤਾਖੋਰਾਂ ਤੇ ਕਰੇਨਾਂ ਦੀ ਮਦਦ ਨਾਲ ਬਾਹਰ ਕੱਢਣ ਤੋਂ ਬਾਅਦ ਜਿੱਥੇ ਮ੍ਰਿਤਕਾਂ ਦੀ ਪਹਿਚਾਣ ਹੋ ਗਈ ਹੈ ਉੱਥੇ ਇੰਡੈਵਰ ਗੱਡੀ ਦਾ ਨਹਿਰ ਚ ਡਿੱਗਣਾ ਅਜੇ ਤੱਕ ਭੇਦ ਬਣਿਆ ਹੋਇਆ ਹੈ ਕਿਉਂਕਿ ਕੁਝ ਲੋਕ ਇਸ ਨੂੰ ਖੁਦਕੁਸ਼ੀ ਦੱਸ ਰਹੇ ਹਨ ਅਤੇ ਕੁਝ ਕਤਲ । ਆਮ ਤੌਰ ਤੇ ਇਮੀਗ੍ਰੇਸ਼ਨ ਧੰਦੇ ਵਾਲੇ ਵਿਅਕਤੀ ਦਲੇਰ ਹੁੰਦੇ ਹਨ, ਇਸ ਲਈ ਇਸ ਧੰਦੇ ਵਾਲੇ ਵਿਅਕਤੀਆਂ ਚ ਖੁਦਕੁਸ਼ੀ ਦੇ ਅੰਕੜੇ ਬਹੁਤ ਘੱਟ ਆਉਂਦੇ ਹਨ ਪਰ ਪੁਲਿਸ ਵੱਲੋਂ ਇਸ ਨੂੰ ਸਾਰੀਆਂ ਥਿਊਰੀਆਂ ਤੇ ਵੇਖਿਆ ਜਾ ਰਿਹਾ ਹੈ ।
ਮ੍ਰਿਤਕ ਪਰਿਵਾਰ ਦੇ ਮੁਖੀ ਦੀ ਪਹਿਚਾਣ ਪਰਮਵੀਰ ਸਿੰਘ ਵਾਸੀ 732/6 ਆਦਰਸ਼ ਕਾਲੋਨੀ ਪਟਿਆਲਾ ਵਜੋਂ ਹੋਈ ਹੈ । ਇਹ ਮ੍ਰਿਤਕ ELI ਨਾਮ ਦੀ ਇਮੀਗ੍ਰੇਸ਼ਨ ਏਜੰਸੀ ਤੇ ਇੰਸਟੀਚਿਊਟ ਪਟਿਆਲਾ ਵਿਖੇ ਹੀ ਚਲਾਉਂਦਾ ਸੀ । ਇਸ ਦੇ ਨਾਲ ਮ੍ਰਿਤਕਾਂ ਚ ਇਸ ਦੀ ਪਤਨੀ ਦੀਪਸ਼ਿਖਾ ਤੇ ਇਸ ਦੇ ਛੋਟੇ -ਛੋਟੇ ਬੱਚੇ ਜਿਹੜੇ ਕਿ ਡੀ ਏ ਵੀ ਸਕੂਲ ਪਟਿਆਲਾ ਵਿਖੇ ਪੜ੍ਹਦੇ ਸਨ ,ਜਿਨ੍ਹਾਂ ਦਾ ਨਾਮ ਸੁਸ਼ਾਂਤ ਗਰਗ ਤੇ ਲੜਕੀ ਲੀਜ਼ਾ ਗਰਗ ਹੈ ਜਿਨ੍ਹਾਂ ਦੋਵੇਂ ਬੱਚਿਆਂ ਦੇ ਆਈ ਕਾਰਡ ਵੀ ਗੱਡੀ ਵਿੱਚੌਂ ਹੀ ਬਰਾਮਦ ਕੀਤੇ ਗਏ ਹਨ । ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਭਾਰੀ ਸੋਗ ਪਾਇਆ ਜਾ ਰਿਹਾ ਹੈ ।