• Home
  • ਅੰਮ੍ਰਿਤਸਰ ਦੇ ਕੌਂਸਲਰ ਦੇ ਅਣਪਛਾਤੇ ਨੌਜਵਾਨ ਨੇ ਮਾਰਿਆ ਥੱਪੜ

ਅੰਮ੍ਰਿਤਸਰ ਦੇ ਕੌਂਸਲਰ ਦੇ ਅਣਪਛਾਤੇ ਨੌਜਵਾਨ ਨੇ ਮਾਰਿਆ ਥੱਪੜ

ਅੰਮ੍ਰਿਤਸਰ, (ਖ਼ਬਰ ਵਾਲੇ ਬਿਊਰੋ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਪੂਰਬੀ ਹਲਕੇ ਵਿਚ ਪੈਂਦੇ ਵਾਰਡ ਨੰਬਰ 30 ਤੋਂ ਕੌਂਸਲਰ ਅਜੀਤ ਸਿੰਘ ਭਾਟੀਆ 'ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ।।ਪਹਿਲਾਂ ਲਾਲ ਸ਼ਰਟ ਪਹਿਨੇ ਨੌਜਵਾਨ ਨੂੰ ਧੱਕਾ ਮਾਰਿਆ ਤੇ ਮੂੰਹ ਬੰਨੇ ਹੋਏ ਨੌਜਵਾਨ ਨੇ ਭਾਟੀਆ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੌਂਸਲਰ ਅਜੀਤ ਸਿੰਘ ਭਾਟੀਆ ਆਪਣੇ ਵਾਰਡ ਦਾ ਜਾਇਜ਼ਾ ਲੈਣ ਗਏ ਸਨ।। ਇਸ ਦੌਰਾਨ ਵਾਰਡ ਵਿਚ ਕੰਮ ਨਾ ਹੋਣ ਕਾਰਨ ਨਾਰਾਜ਼ ਨੌਜਵਾਨਾਂ ਨੇ ਉਨਾਂ 'ਤੇ ਹਮਲਾ ਕਰ ਦਿੱਤਾ।। ਮਿਲੀ ਜਾਣਕਾਰੀ ਮੁਤਾਬਕ ਹਮਲਾ ਕਰਨ ਵਾਲੇ ਨੌਜਵਾਨ ਉਨਾਂ ਦੇ ਹੀ ਵਾਰਡ ਦੇ ਦੱਸੇ ਜਾ ਰਹੇ ਹਨ।। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਜਿਸ ਨੌਜਵਾਨ ਨੇ ਕੌਂਸਲਰ ਦੇ ਥੱਪੜ ਮਾਰਿਆ ਉਸ ਦਾ ਚਿਹਰਾ ਢਕਿਆ ਹੋਇਆ ਸੀ।