• Home
  • ਫਰੀਦਕੋਟ ‘ਚ ਰੋਸ ਵਜੋਂ ਅਕਾਲੀ ਵਰਕਰਾਂ ਨੂੰ ਲਿਜਾਣ ਵਾਲੀ ਬੱਸ ਤੋੜੀ .! ਬੈਰੀਕੇਡ ਤੋੜਨ ਦੀ ਕੋਸ਼ਿਸ਼ ਨਾਕਾਮ

ਫਰੀਦਕੋਟ ‘ਚ ਰੋਸ ਵਜੋਂ ਅਕਾਲੀ ਵਰਕਰਾਂ ਨੂੰ ਲਿਜਾਣ ਵਾਲੀ ਬੱਸ ਤੋੜੀ .! ਬੈਰੀਕੇਡ ਤੋੜਨ ਦੀ ਕੋਸ਼ਿਸ਼ ਨਾਕਾਮ

ਫ਼ਰੀਦਕੋਟ (ਖ਼ਬਰ ਵਾਲੇ ਬਿਊਰੋ )-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਵੱਲੋਂ ਅਕਾਲੀ ਦਲ ਦੀ ਫ਼ਰੀਦਕੋਟ ਰੈਲੀ ਲਈ ਕੀਤੇ ਗਏ ਕਰੜੇ ਸਖ਼ਤ ਸੁਰੱਖਿਆ ਪ੍ਰਬੰਧਾਂ  ਨੂੰ  ਤੋੜਨ ਵਿੱਚ  ਸਿੱਖ ਗਰਮਦਲੀਏ ਕਾਮਯਾਬ ਰਹੇ ।

ਸੂਤਰਾਂ ਅਨੁਸਾਰ ਫ਼ਰੀਦਕੋਟ ਸ਼ਹਿਰ ਵਿੱਚ ਅਕਾਲੀ ਦਲ ਦੀ ਰੈਲੀ ਲਈ ਵਰਕਰ ਲੈ ਕੇ ਜਾ ਰਹੀ ਬੱਸ ਨੂੰ ਪੋਸਟ ਆਫਿਸ ਨੇੜੇ ਸਿੱਖ ਨੌਜਵਾਨਾਂ ਨੇ ਘੇਰ ਲਿਆ ਅਤੇ ਉਸ ਦੀ ਤੋੜ ਫੋੜ ਕੀਤੀ ।

ਦੂਜੀ ਘਟਨਾ ਰੈਲੀ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ਤੇ ਕੋਟਕਪੂਰਾ ਰੋਡ ਉੱਪਰ ਅਕਾਲੀ ਦਲ (ਅੰਮ੍ਰਿਤਸਰ ),ਦਲ ਖ਼ਾਲਸਾ ਤੇ ਯੂਨਾਈਟਿਡ ਅਕਾਲੀ ਦਲ ਦੇ ਵਰਕਰਾਂ ਨੇ ਬਾਦਲ ਦਲ ਦੇ ਖਿਲਾਫ ਨਾਅਰੇਬਾਜ਼ੀ ਕੀਤੀ ,ਇਸ ਸਮੇਂ 150 ਦੇ ਕਰੀਬ ਸਹਿ ਕਾਰਕੁਨਾਂ ਨੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਟ ਨੂੰ ਵੀ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੇ ਪੁੱਜੇ ਪੰਜਾਬ ਪੁਲਸ ਦੇ ਆਈ ਜੀ ਮੁਖਵਿੰਦਰ ਸਿੰਘ   ਦੀ ਅਗਵਾਈ ਹੇਠ ਵੱਡੀ ਗਿਣਤੀ ਚ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਅੱਗੇ ਵਧਣ ਚ ਨਾਕਾਮ ਕਰ ਦਿੱਤਾ । ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ।