• Home
  • ਸੀਆਈਡੀ ਦੀ ਰਿਪੋਰਟ ਤੋਂ ਬਾਅਦ ਪੰਜਾਬ ਚ ਪੁਲਿਸ ਵੱਲੋਂ ਹਾਈ ਅਲਰਟ !

ਸੀਆਈਡੀ ਦੀ ਰਿਪੋਰਟ ਤੋਂ ਬਾਅਦ ਪੰਜਾਬ ਚ ਪੁਲਿਸ ਵੱਲੋਂ ਹਾਈ ਅਲਰਟ !

ਚੰਡੀਗੜ੍ਹ :- ਪੰਜਾਬ ਪੁਲੀਸ ਦੇ ਡੀਜੀਪੀ ਵੱਲੋਂ ਸੂਬੇ ਭਰ ਚ ਹਾਈ ਅਲਰਟ ਕਰਨ ਦੇ ਆਦੇਸ਼ ਦਿੱਤੇ ਗਏ ਹਨ ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਆਈਡੀ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਕਿ ਆਈਐੱਸਆਈ ਅੱਤਵਾਦੀਆਂ ਤੋਂ  ਤਿਉਹਾਰਾਂ ਦੇ ਦਿਨਾਂ ਚ ਪੰਜਾਬ ਚ ਬੰਬ  ਧਮਾਕੇ ਕਰਵਾ ਸਕਦੀ ਹੈ । ਜਿਸ ਨੂੰ ਦੇਖਦਿਆਂ ਪੰਜਾਬ ਪੁਲਿਸ ਮੁਖੀ ਨੇ ਜ਼ਿਲ੍ਹੇ ਦੇ ਸਾਰੇ ਐੱਸ ਐੱਸ ਪੀਜ਼  ਨੂੰ ਹਦਾਇਤ ਕੀਤੀ ਹੈ ਕਿ ਉਹ ਚੌਕਸੀ ਰੱਖਣ ਅਤੇ ਮਾੜੇ ਅਨਸਰਾਂ ਦਾ ਰਿਕਾਰਡ ਖੰਗਾਲਣ ,ਨਾਲ ਹੀ ਨਾਕਾਬੰਦੀ ਤੇ ਪੈਟਰੋਲਿੰਗ ਕਰਨ ਨੂੰ ਵੀ ਕਿਹਾ ਗਿਆ ਹੈ ।