• Home
  • ਕੋਹਲੀ ਤੇ ਚਾਨੂੰ ਨੂੰ ਮਿਲੇਗਾ ਖੇਲ ਰਤਨ ਐਵਾਰਡ

ਕੋਹਲੀ ਤੇ ਚਾਨੂੰ ਨੂੰ ਮਿਲੇਗਾ ਖੇਲ ਰਤਨ ਐਵਾਰਡ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਕਾਮਨਵੈਲਥ ਖੇਡਾਂ 'ਚ ਸੋਨੇ ਦਾ ਤਮਗ਼ਾ ਜਿੱਤਣ ਵਾਲੀ ਵੇਟਲਿਫ਼ਟਰ ਮੀਰਾਬਾਈ ਚਾਨੂੰ ਨੂੰ ਦੇਸ਼ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਮਿਲੇਗਾ। ਦੋਹਾਂ ਨੂੰ ਇਹ ਪੁਰਸਕਾਰ 25 ਸਤੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇਣਗੇ। ਇਸ ਪੁਰਸਕਾਰ 'ਚ ਮੈਡਲ ਸਮੇਤ 7.5 ਲੱਖ ਦੀ ਰੁਪਏ ਸ਼ਾਮਲ ਹੁੰਦੇ ਹਨ।