• Home
  • 64ਵੇਂ ਨੈਸ਼ਨਲ ਸਕੂਲ ਖੇਡ ਮੁਕਾਬਲੇ ਆਰੰਭ

64ਵੇਂ ਨੈਸ਼ਨਲ ਸਕੂਲ ਖੇਡ ਮੁਕਾਬਲੇ ਆਰੰਭ

ਅੰਮ੍ਰਿਤਸਰ, 7 ਅਪ੍ਰੈਲ:
 ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਸਿਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 64ਵੀਂ ਨੈਸ਼ਨਲ ਸਕੂਲ ਖੇਡਾਂ ਦਾ ਉਦਘਾਟਨ ਸ੍ਰ ਇੰਦਰਜੀਤ ਸਿੰਘ ਡੀ:ਪੀ:ਆਈ: ਐਲੀਮੈਂਟਰੀ ਨੇ ਕੀਤਾ। ਇਨ•ਾਂ ਖੇਡਾਂ ਵਿੱਚ 24 ਰਾਜਾਂ ਦੇ ਲੱਗਭੱਗ 925 ਖਿਡਾਰੀ ਅਤੇ 150 ਕੋਚ ਭਾਗ ਲੈ ਰਹੇ ਹਨ। ਅੰਮ੍ਰਿਤਸਰ ਵਿਖੇ ਹੋਣ ਵਾਲੀਆਂ ਖੇਡਾਂ ਵਿੱਚ ਕਰਾਟੇ, ਫੈਸਿੰਗ (ਅੰਡਰ 19 ਸਾਲ ਲੜਕੇ ਤੇ ਲੜਕੀਆਂ) ਅਤੇ ਕਿੱਕ ਬਾਕਸਿੰਗ (ਅੰਡਰ 14 ਸਾਲ ਲੜਕੇ ਤੇ ਲੜਕੀਆਂ) ਦੇ ਮੁਕਾਬਲੇ ਹੋਣਗੇ। ਇਹ ਖੇਡਾਂ 7 ਅਪ੍ਰੈਲ ਤੋਂ ਲੈ ਕੇ 12 ਅਪ੍ਰੈਲ ਤੱਕ ਹੋਣਗੀਆਂ। 

 ਇਨ•ਾਂ ਖੇਡਾਂ ਦਾ ਉਦਘਾਟਨ ਸ੍ਰ ਇੰਦਰਜੀਤ ਸਿੰਘ ਡੀ:ਪੀ:ਆਈ:ਐਲੀਮੈਂਟਰੀ ਵੱਲੋਂ ਝੰਡਾ ਲਹਿਰਾ ਕੇ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ। ਉਦਘਾਟਨ ਕਰਨ ਸਮੇਂ ਸ੍ਰ ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਨੈਸ਼ਨਲ ਸਕੂਲੀ ਖੇਡਾਂ ਪੰਜਾਬ ਵਿੱਚ ਹੋ ਰਹੀਆਂ ਹਨ। ਉਨ•ਾਂ ਦੱਸਿਆ ਕਿ ਨੈਸ਼ਨਲ ਸਕੂਲੀ ਖੇਡਾਂ ਹਾਕੀ, ਸਕੇਅ ਮਾਰਸ਼ਲ ਆਰਟ ਅਤੇ ਮਿੰਨੀ ਗੌਲਫ ਖੇਡਾਂ ਲੁਧਿਆਣਾ ਵਿਖੇ ਅਤੇ ਕਰਾਟੇ, ਫੈਂਸਿੰਗ ਅਤੇ ਕਿੱਕ ਬਾਕਸਿੰਗ ਦੇ ਮੁਕਾਬਲੇ ਅੰਮ੍ਰਿਤਸਰ ਵਿਖੇ ਹੋ ਰਹੇ ਹਨ। ਉਨ•ਾਂ ਦੱਸਿਆ ਕਿ ਪਹਿਲਾਂ ਇਹ ਖੇਡਾਂ ਜਨਵਰੀ, ਫਰਵਰੀ ਦੌਰਾਨ ਕਰਵਾਈਆਂ ਜਾਣੀਆਂ ਸਨ ਪ੍ਰੰਤੂ ਇਨ•ਾਂ ਮਹੀਨਿਆਂ ਦੌਰਾਨ ਇਮਤਿਹਾਨਾਂ ਦਾ ਸਮਾਂ ਹੋਣ ਕਾਰਨ ਹੁਣ ਕਰਵਾਈਆਂ ਜਾ ਰਹੀਆਂ ਹਨ। ਸ੍ਰ ਇੰਦਰਜੀਤ ਸਿੰਘ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਹੀ ਸਾਡੇ ਅੰਦਰ ਅਨੁਸਾਸ਼ਨ ਪੈਦਾ ਕਰਦੀਆਂ ਹਨ ਅਤੇ ਅਨੁਸਾਸ਼ਨ ਨਾਲ ਹੀ ਖਿਡਾਰੀ ਸਫਲਤਾ ਨੂੰ ਹਾਸਲ ਕਰ ਸਕਦੇ ਹਨ। 
 ਸ੍ਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਿਖਿਆ ਵਿਭਾਗ ਵੱਲੋਂ ਸਕੂਲ ਪੱਧਰ 'ਤੇ ਖੇਡ ਨੀਤੀ ਤਿਆਰ ਕੀਤੀ ਗਈ ਹੈ ਜਿਸ ਅਨੁਸਾਰ ਹਰੇਕ ਵਿਦਿਆਰਥੀ ਨੂੰ ਕੋਈ ਨਾ ਕੋਈ ਗੇਮ ਰੱਖਣੀ ਲਾਜਮੀ ਹੋਵੇਗੀ।  ਉਨ•ਾਂ ਕਿਹਾ ਕਿ ਸਿਖਿਆ ਵਿਭਾਗ ਵਿਰਾਸਤੀ ਖੇਡਾਂ ਨੂੰ ਪਹਿਲ ਦੇ ਰਿਹਾ ਹੈ। ਉਨ•ਾਂ ਕਿਹਾ ਕਿ ਦੇਸ਼ ਭਰ ਤੋਂ ਆਏ ਸਾਰੇ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੇ ਖਿਡਾਰੀ ਸੰਤੁਸਟ ਹੋਕੇ ਜਾਣਗੇ। ਡੀ:ਪੀ:ਆਈ ਨੇ ਦੱਸਿਆ ਕਿ ਖਿਡਾਰੀਆਂ ਦੇ ਰਹਿਣ-ਸਹਿਣ ਦੇ ਵਧੀਆ ਇੰਤਜਾਮ ਕੀਤੇ ਗਏ ਹਨ। 
 ਇਸ ਮੌਕੇ  ਸੰਬੋਧਨ ਕਰਦਿਆਂ ਸ੍ਰ ਸਲਵਿੰਦਰ ਸਿੰਘ ਸਮਰਾ ਜਿਲ•ਾ ਸਿਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ਕਰਾਟੇ ਦੇ ਮੁਕਾਬਲੇ ਪੀ:ਬੀ:ਐਨ ਸਕੂਲ, ਕਿੱਕ ਬਾਕਸਿੰਗ ਦੇ ਮੁਕਾਬਲੇ ਐਸ:ਐਲ ਭਵਨ ਸਕੂਲ ਅਤੇ ਫੈਂਸਿੰਗ ਦੇ ਮੁਕਾਬਲੇ ਖਾਲਸਾ ਕਾਲਜ ਸੀਨੀਅਰ ਸਕੈਂਡਰੀ ਸਕੂਲ ਵਿਖੇ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਖਿਡਾਰੀਆਂ ਦੇ ਰਹਿਣ ਅਤੇ ਖਾਣ ਪੀਣ ਦਾ ਪੂਰਾ ਬੰਦੋਬਸਤ ਕੀਤਾ ਗਿਆ ਹੈ ਅਤੇ ਕਿਸੇ ਵੀ ਖਿਡਾਰੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰ ਸਮਰਾ ਨੇ  ਸ੍ਰ ਇੰਦਰਜੀਤ ਸਿੰਘ ਡੀ:ਪੀ:ਆਈ ਨੂੰ ਜੀ ਆਇਆ ਕਿਹਾ ਅਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ। 
 ਇਸ ਮੌਕੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਜਨਰਲ, ਸ੍ਰੀ ਇੰਦਰਪਾਲ ਡੀ:ਪੀ:ਆਈ (ਪ੍ਰਸਾਸ਼ਨਿਕ ), ਸ੍ਰ ਰੁਪਿੰਦਰ ਸਿੰਘ, ਸ੍ਰੀ ਰਾਜੇਸ਼ ਸ਼ਰਮਾ ਉਪ ਜਿਲ•ਾ ਸਿਖਿਆ ਅਫਸਰ, ਸ੍ਰੀਮਤੀ ਸੰਦੀਪ ਕੌਰ ਜਿਲ•ਾ ਸਾਇੰਸ ਸੁਪਰਵਾਈਜਰ, ਸ੍ਰ ਹਰਭਗਵੰਤ ਸਿੰਘ, ਉਪ ਜਿਲ•ਾ ਸਿਖਿਆ ਅਫਸਰ ਐਲੀਮੈਂਟਰੀ, ਸ੍ਰੀਮਤੀ ਮਨਦੀਪ ਕੌਰ ਪ੍ਰਿੰਸੀਪਲ, ਸ੍ਰੀਮਤੀ ਰੇਖਾ ਮਹਾਜਨ ਤੋਂ ਇਲਾਵਾ ਜਿਲੇ• ਦੇ ਸਮੂਹ ਪ੍ਰਿੰਸਪੀਲ ਅਤੇ ਮੁੱਖ ਅਧਿਆਪਕ  ਹਾਜ਼ਰ ਸਨ।