• Home
  • ਅਕਾਲੀਆਂ ਦੇ ਇੱਕ ਹੋਰ ਐੱਮ ਪੀ ਨੇ ਸੁਖਬੀਰ ਬਾਦਲ ਵਿਰੁੱਧ ਭੜਾਸ ਕੱਢੀ -ਕਿਹਾ ਜਿੰਨੀ ਦੇਰ ਸੁਖਬੀਰ ਪ੍ਰਧਾਨ ਰਹੇਗਾ ਉਨ੍ਹਾਂ ਸਮਾਂ ਅਕਾਲੀ ਦਲ ਦੀ ਟਿਕਟ ਤੋਂ ਨਹੀਂ ਚੋਣ ਲੜਾਂਗਾ

ਅਕਾਲੀਆਂ ਦੇ ਇੱਕ ਹੋਰ ਐੱਮ ਪੀ ਨੇ ਸੁਖਬੀਰ ਬਾਦਲ ਵਿਰੁੱਧ ਭੜਾਸ ਕੱਢੀ -ਕਿਹਾ ਜਿੰਨੀ ਦੇਰ ਸੁਖਬੀਰ ਪ੍ਰਧਾਨ ਰਹੇਗਾ ਉਨ੍ਹਾਂ ਸਮਾਂ ਅਕਾਲੀ ਦਲ ਦੀ ਟਿਕਟ ਤੋਂ ਨਹੀਂ ਚੋਣ ਲੜਾਂਗਾ

ਨਵੀਂ ਦਿੱਲੀ - (ਖ਼ਬਰ ਵਾਲੇ ਬਿਊਰੋ )-ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ, ਓਨੀ ਦੇਰ ਤੱਕ ਉਹ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣਾਂ ਨਹੀਂ ਲੜਣਗੇ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਫਿਰੋਜ਼ਪੁਰ ਤੋਂ ਹੀ ਲੜਣਗੇ ਪਰ ਕਿਸ ਪਾਰਟੀ ਤੋਂ ਲੜਣਗੇ ਇਸ ਬਾਰੇ ਉਨ੍ਹਾਂ ਨੇ ਅਜੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਰ ਜੇਕਰ ਕੋਈ ਚੰਗੀ ਪਾਰਟੀ ਉਨ੍ਹਾਂ ਨੂੰ ਆਫਰ ਕਰਦੀ ਹੈ ਤਾਂ ਉਹ ਮੌਕਾ ਹਥੋਂ ਨਹੀਂ ਖੁੰਝਣਗੇ। ਦੱਸਣਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਭਾਵੇਂ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਹਨ ,ਪਰ ਉਸ ਨੇ ਸੁਖਬੀਰ ਬਾਦਲ ਤੋਂ ਨਾਰਾਜ਼ ਹੋ ਕੇ ਆਪਣਾ ਪੁੱਤਰ ਕਾਂਗਰਸ ਤੋਂ ਵਿਧਾਇਕ ਬਣਾਇਆ ਹੈ ।

ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਨੇ ਆਪਣੀ  ਲੰਬੀ  ਚੁੱਪ ਤੋੜ ਕੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਸਿੱਧੇ ਤੌਰ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ 'ਤੇ ਲਿਆ ਹੈ। ਇਸ ਮਾਮਲੇ ਵਿਚ ਅਕਾਲੀ ਦਲ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਘੁਬਾਇਆ ਕਿਸ ਪਾਰਟੀ ਦਾ ਰੁਖ ਕਰਦੇ ਹਨ।