• Home
  • ਹਰਿਆਣਾ ਸਰਕਾਰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ‘ਲੋਹਗੜ’ ਨੂੰ ਬਣਾਏਗੀ ਆਰਮਡ ਫੋਰਸਜ਼ ਇੰਸਟੀਚਿਊਟ-ਕਰੋੜਾਂ ਦੇ ਪ੍ਰਾਜੈਕਟ ਦਾ ਐਲਾਨ

ਹਰਿਆਣਾ ਸਰਕਾਰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ‘ਲੋਹਗੜ’ ਨੂੰ ਬਣਾਏਗੀ ਆਰਮਡ ਫੋਰਸਜ਼ ਇੰਸਟੀਚਿਊਟ-ਕਰੋੜਾਂ ਦੇ ਪ੍ਰਾਜੈਕਟ ਦਾ ਐਲਾਨ

ਚੰਡੀਗੜ : ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਜਦੋਂ ਸਮਾਜ ਨੂੰ ਖਤਰਾ ਸੀ ਅਤੇ ਗੁਰੂ ਗੋਬਿੰਦ ਸਿੰਘ ਮੁਗਲਾਂ ਨਾਲ ਲੜਾਈ ਲੜ ਰਹੇ ਸਨ ਅਤੇ ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਤੇ ਅਜਿਹੇ ਸਮੇਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਕਮਾਨ ਸੰਭਾਲੀ। ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਜੀ ਨੇ ਮੁਗਲਾਂ ਖਿਲਾਫ ਜ਼ਿਲਾ ਸੋਨੀਪਤ ਦੇ ਪਿੰਡ ਖਾਂਡਾ ਵਿਚ ਸੱਭ ਤੋਂ ਪਹਿਲਾਂ ਸੈਨਾ ਦਾ ਗਠਨ ਕੀਤਾ।

ਮੁੱਖ ਮੰਤਰੀ ਅੱਜ ਸੋਨੀਪਤ ਦੇ ਪਿੰਡ ਖਾਂਡਾ ਵਿਚ ਸੋਹਰੀ ਖਾਂਡਾ ਬਹਾਦਰੀ ਦਿਵਸ ਮੌਕੇ 'ਤੇ ਵਿਸ਼ਾਲ ਰੈਲੀ ਨੂੰ ਸੰਬੋਧਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਬੰਦਾ ਬੀਰ ਬੈਰਾਗੀ ਨੇ ਲੋਹਗੜ ਵਿਚ ਆਪਣੀ ਰਾਜਧਾਨੀ ਬਣਾਈ ਅਤੇ ਅੱਜ ਸੂਬਾ ਸਰਕਾਰ ਉਨਾਂ ਨੇ 7,000 ਏਕੜ ਵਿਚ ਫੈਲੇ ਕਿਲੇ ਵਿਚ ਉਨਾਂ ਦੇ ਨਾਂ 'ਤੇ ਬਹੁਤ ਵੱਡੀ ਯਾਦਗ਼ਾਰ ਬਣਾਉਣ ਜਾ ਰਹੀ ਹੈ। ਉਨਾਂ ਕਿਹਾ ਕਿ ਪਿੰਡ ਖਾਂਡਾ ਵਿਚ ਜੋ ਸੈਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਈ ਸੀ, ਉਨਾਂ ਵਿਚੋਂ 769 ਸੈਨਿਕ ਸ਼ਹੀਦ ਹੋਏ ਸਨ। ਉਨਾਂ ਕਿਹਾ ਕਿ ਪਿੰਡ ਖਾਂਡਾ ਵਿਚ 50 ਕਰੋੜ ਰੁਪਏ ਦੀ ਲਾਗਤ ਨਾਲ ਆਰਮਡ ਫ਼ੋਰਸਜ਼ ਪ੍ਰੀਪੇਟਰੀ ਇੰਸਟੀਚਿਊਟ ਦੀ ਸਥਾਪਨਾ ਕੀਤਾ ਜਾਵੇਗੀ। ਇਸ ਲਈ 50 ਏਕੜ ਜਮੀਨ ਪਿੰਡ ਪੰਚਾਇਤ ਦੇਵੇਗੀ ਅਤੇ ਇਸ ਨੂੰ ਵੱਖ-ਵੱਖ ਉਦਯੋਗਿਕ ਕੰਪਨੀਆਂ ਨਾਲ ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਟੀ (ਸੀ.ਐਸ.ਆਰ.) ਦੇ ਤਹਿਤ ਮਦਦ ਲਈ ਜਾਵੇਗੀ।