• Home
  • ਸੁਖਬੀਰ ਤੋਂ ਬਾਅਦ ਵੱਡੇ ਬਾਦਲ ਦਾ ਵਿਰੋਧ ਵੀ ਸ਼ੁਰੂ

ਸੁਖਬੀਰ ਤੋਂ ਬਾਅਦ ਵੱਡੇ ਬਾਦਲ ਦਾ ਵਿਰੋਧ ਵੀ ਸ਼ੁਰੂ

ਚੰਡੀਗੜ, (ਖ਼ਬਰ ਵਾਲੇ ਬਿਊਰੋ):ਜਿਥੇ ਪਟਿਆਲਾ ਰੈਲੀ ਲਈ ਅਕਾਲੀ ਦਲ ਦੀ ਮੂਹਰਲੀ ਲੀਡਰਸ਼ਿਪ ਸਰਗਰਮ ਹੈ ਉਥੇ ਹੀ ਇਨਾਂ ਆਗੂਆਂ ਦੀ ਵਿਰੋਧਤਾ ਵੀ ਤਿੱਖੀ ਹੋ ਰਹੀ ਹੈ। ਬੀਤੇ ਕਲ ਅਕਾਲੀ ਵਰਕਰਾਂ ਨਾਲ ਸੰਗਰੂਰ ਵਿਖੇ ਮੀਟਿੰਗ ਕਰਨ ਪਹੁੰਚੇ ਸੁਖਬੀਰ ਬਾਦਲ ਦਾ ਸਿੱਖ ਜਥੇਬੰਦੀਆਂ ਨੇ ਤਿੱਖਾ ਵਿਰੋਧ ਕੀਤਾ ਸੀ ਤੇ ਅੱਜ ਇਸ ਰੈਲੀ ਸਬੰਧੀ ਮੀਟਿੰਗ ਕਰਨ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਲਵੰਡੀ ਸਾਬੋ ਪਹੁੰਚੇ ਤਾਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਉਨਾਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਤੇ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਪੁਲਿਸ ਨੂੰ ਇਨਾਂ ਕਾਰਕੁਨਾਂ ਨੂੰ ਰੋਕਣ ਲਈ ਸਖ਼ਤੀ ਵਰਤਣੀ ਪਈ ਤੇ ਜਿਸ ਕਾਰਨ ਸਿੱਖ ਜਥੇਬੰਦੀਆਂ ਦੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਜਿਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।