• Home
  • ਕੰਗਨਾ ਘਿਰੀ ਵਿਵਾਦਾਂ ‘ਚ-ਪ੍ਰਡਿਊਸਰ ਆਏ ਸਮਰਥਨ ‘ਚ ਤੇ ਸਹਾਇਕ ਡਾਇਰੈਕਟਰ ਨੂੰ ਕਿਹਾ ਗ਼ਲਤ

ਕੰਗਨਾ ਘਿਰੀ ਵਿਵਾਦਾਂ ‘ਚ-ਪ੍ਰਡਿਊਸਰ ਆਏ ਸਮਰਥਨ ‘ਚ ਤੇ ਸਹਾਇਕ ਡਾਇਰੈਕਟਰ ਨੂੰ ਕਿਹਾ ਗ਼ਲਤ

ਮੁੰਬਈ : ਬਾਲੀਵੁੱਡ ਅਭਿਨੇਤਰੀ ਕੰਗਨਾ ਦੀ ਅੱਜ ਕਲ ਫਿਲਮ 'ਮਣੀਕਰਣਿਕਾ ਪਰਦੇ 'ਤੇ ਚੰਗੀ ਕਮਾਈ ਕਰ ਰਹੀ ਹੈ ਤੇ ਕੰਗਨਾ ਸਵਿਟਜਰਲੈਂਡ 'ਚ ਛੁੱਟੀਆਂ ਮਾਣ ਰਹੀ ਹੈ ਪਰ ਭਾਰਤ ਵਿੱਚ ਕੰਗਨਾ ਲਈ ਸਭ ਕੁਝ ਅੱਛਾ ਨਹੀਂ ਹੈ। ਪਿਛਲੇ ਦਿਨੀਂ ਕੰਗਨਾ ਫਿਲਮ ਬਾਰੇ ਕਈ ਗ਼ਲਤ ਦਾਅਵੇ ਕਰ ਕੇ ਆਪ ਹੀ ਫਸ ਗਈ ਹੈ। ਉਸ ਨੇ ਦਾਅਵਾ ਕੀਤਾ ਸੀ ਕਿ ਇਸ ਫਿਲਮ ਲਈ ਐਕਟਿੰਗ ਵਾਲੀ ਟੀਮ ਨੇ 70 ਫੀ ਸਦੀ ਪੈਸਾ ਖ਼ਰਚਿਆ ਹੈ ਜਿਸ ਤੋਂ ਬਾਅਦ ਫਿਲਮ ਦੇ ਸਹਾਇਕ ਡਾਇਰੈਕਟਰ ਕ੍ਰਿਸ਼ ਨੇ ਕੰਗਨਾ ਬਾਰੇ ਕੱਚਾ ਚਿੱਠਾ ਖੋਲ ਦਿੱਤਾ।
ਜਦੋਂ ਹੀ ਕ੍ਰਿਸ਼ ਦੇ ਦਾਅਵੇ ਮੀਡੀਆ 'ਚ ਆਏ ਤਾਂ ਬਾਲੀਵੁੱਡ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਵਿਵਾਦ 'ਚ ਫਿਲਮ ਦੇ ਪ੍ਰਡਿਊਸਰ ਕਮਲ ਜੈਨ ਕੰਗਨਾ ਦੇ ਸਮਰਥਨ 'ਚ ਖੜੇ ਹੋ ਗਏ ਤੇ ਉਨਾਂ ਕ੍ਰਿਸ਼ ਦੇ ਦਾਅਵਿਆਂ ਨੂੰ ਗ਼ਲਤ ਦਸਦਿਆਂ ਕਿਹਾ ਕਿ ਫਿਲਮ 'ਤੇ ਪੈਸੇ ਲਾਉਣ ਜਾਂ ਉਸ ਦੀ ਕਾਸਟ ਬਾਰੇ ਫੈਸਲਾ ਸਟੂਡਿਊ ਅਤੇ ਮੇਰਾ ਸੀ ਤੇ ਕਿਸ ਨੂੰ ਕਰੈਡਿਟ ਦੇਣਾ ਹੈ, ਇਸ ਦਾ ਫ਼ੈਸਲਾ ਵੀ ਸਟੂਡਿਉ ਹੀ ਕਰੇਗਾ।