• Home
  • ਬੇਅਦਬੀ ਮਾਮਲਿਆਂ ਨਾਲ ਜੁੜੀਆਂ ਘਟਨਾਵਾਂ ਦੇ ਕੇਸ ਸੀਬੀਆਈ ਤੋਂ ਵਾਪਸ ਲੈਣ ਦਾ ਐਲਾਨ-ਸਪੈਸ਼ਲ ਪੰਜਾਬ ਪੁਲਸ ਦੀ ਟੀਮ ਕਰੇਗੀ ਜਾਂਚ

ਬੇਅਦਬੀ ਮਾਮਲਿਆਂ ਨਾਲ ਜੁੜੀਆਂ ਘਟਨਾਵਾਂ ਦੇ ਕੇਸ ਸੀਬੀਆਈ ਤੋਂ ਵਾਪਸ ਲੈਣ ਦਾ ਐਲਾਨ-ਸਪੈਸ਼ਲ ਪੰਜਾਬ ਪੁਲਸ ਦੀ ਟੀਮ ਕਰੇਗੀ ਜਾਂਚ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਜਸਟਿਸ ਰਣਜੀਤ ਸਿੰਘ  ਸਿੰਘ ਕਮਿਸ਼ਨ ਦੀ ਰਿਪੋਰਟ ਤੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਚ ਅੱਜ ਕਈ ਘੰਟੇ ਹੋਈ ਬਹਿਸ ਤੋਂ ਬਾਅਦ ਅਖੀਰ ਪੰਜਾਬ ਸਰਕਾਰ ਨੇ ਸਦਨ ਚ ਉੱਠੀ ਵਿਰੋਧੀ ਧਿਰ ਤੇ ਕਾਂਗਰਸੀ ਵਿਧਾਇਕਾਂ ,ਮੰਤਰੀਆਂ ਦੀ ਮੰਗ ਅੱਗੇ ਝੁਕਦਿਆਂ 'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਆਦਿ ਦੀ ਦਿੱਤੀ ਗਈ ਸੀਬੀਆਈ ਨੂੰ ਜਾਂਚ ਵਾਪਸ ਲੈਣ ਲਈ  ਮਤਾ ਪਾਸ ਕਰ ਦਿੱਤਾ ,ਕਿਉਂਕਿ ਸਾਰੇ ਆਗੂਆਂ ਦਾ ਕਹਿਣਾ ਸੀ ਕਿ ਜਸਟਿਸ  ਰਣਜੀਤ ਸਿੰਘ ਦੀ ਰਿਪੋਰਟ ਜਦੋਂ ਪੇਸ਼ ਹੋ ਹੀ ਗਈ ਤਾਂ ਸੀਬੀਆਈ ਦੀ ਲੋੜ ਨਹੀਂ ।

ਅੱਜ ਸੈਸ਼ਨ ਵਿੱਚ ਹਰ ਇੱਕ ਬੁਲਾਰੇ ਨੇ ਆਪਣਾ ਤਰਕ ਦਿੱਤਾ ਕਿਹਾ ਕਿ  ਸੀਬੀਆਈ ਨਾਲ ਦੋਸ਼ੀਆਂ ਦਾ ਬਚਾਅ ਹੋਵੇਗਾ ਅਤੇ ਉਹ ਕੇਸ ਨੂੰ ਕਈ ਸਾਲਾਂ ਤੱਕ ਲੰਮਾ  ਲੈ ਜਾਣਗੇ ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਚ ਸਾਰੇ ਬੁਲਾਰਿਆਂ ਦਾ ਸਤਿਕਾਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਆਦਿ ਘਟਨਾਵਾਂ ਬਹੁਤ ਨਿੰਦਣਯੋਗ ਹਨ ,ਇਸ ਲਈ ਮੈਂ ਸੀਬੀਆਈ ਤੋਂ ਜਾਂਚ ਵਾਪਸ ਲੈਣ ਦਾ ਮਤਾ ਪੇਸ਼ ਕਰਨ ਲਈ ਸਹਿਮਤ ਹਾਂ ਅਤੇ ਨਾਲ ਹੀ ਇਹ ਵੀ ਐਲਾਨ ਕਰਦਾ ਹਾਂ ਕਿ ਇਸ ਕੇਸ ਦੀ ਸਪੈਸ਼ਲ ਪੁਲਿਸ ਟੀਮ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਆਧਾਰ ਤੇ ਤਫ਼ਤੀਸ਼ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰੇਗੀ ।

ਸੀਬੀਆਈ ਤੋਂ ਕੇਸ ਵਾਪਸ ਲੈਣ ਸਬੰਧੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮਤਾ ਪੇਸ਼ ਕੀਤਾ ,ਜਿਸ ਨੂੰ ਸਦਨ ਚ ਪ੍ਰਵਾਨ ਕਰ ਲਿਆ ਗਿਆ ਹੈ ।