• Home
  • ਚਰਿਤਰ ਦੇ ਸ਼ੱਕ ‘ਚ ਪਤੀ ਨੇ ਪਤਨੀ ਨੂੰ ਕੱਟ ਕੇ ਮਾਰ ਮੁਕਾਇਆ

ਚਰਿਤਰ ਦੇ ਸ਼ੱਕ ‘ਚ ਪਤੀ ਨੇ ਪਤਨੀ ਨੂੰ ਕੱਟ ਕੇ ਮਾਰ ਮੁਕਾਇਆ

ਜਗਰਾਓਂ,  ( ਹਰਵਿੰਦਰ ਸਿੰਘ ਸੱਗੂ)— ਅੱਜ ਸਥਾਨਕ ਮੁਹੱਲਾ ਮਾਈ ਜੀਨਾ ਵਿਖੇ ਚਰਿਤਰ ਦੇ ਸ਼ੱਕ ਕਾਰਨ ਪਤੀ ਨੇ ਆਪਣੀ ਪੰਜ ਬੱਚਿਆਂ ਦੀ ਮਾਂ ਪਤਨੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿਤਾ। ਘਟਨਾ ਦੀ ਜਾਣਕਾਰੀ ਮਿਲਣ ਤੇ ਡੀ ਐਸ ਪੀ ਰੁਪਿੰਦਰ ਕੌਰ, ਥਾਣਾ ਸਿਟੀ ਦੇ ਇੰਚਾਰਜ ਜਸਪਾਲ ਸਿੰਘ, ਏ ਐਸ ਆਈ ਕਿੱਕਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਮੌਕੇ ਤੋਂ ਜਾਣਕਾਰੀ ਅਨੁਸਾਰ ਚਰਨਜੀਤ ਕੌਰ ਪਤਨੀ ਜਗਸੀਰ ਸਿੰਘ ਨਿਵਾਸੀ ਮੁਹੱਲਾ ਮਾਈ ਜੀਨਾ ਨੂੰ ਆਪਣੀ ਪਤਨੀ ਦੇ ਚਰਿਤਰ ਤੇ ਸ਼ੱਕ ਸੀ। ਜਿਸ ਕਾਰਨ ਉਹ ਅਕਸਰ ਆਪਣੀ ਪਤਨੀ ਨਾਲ ਕੁੱਟ ਮਾਰ ਕਰਦਾ ਸੀ। ਅੱਜ ਵੀ ਸ਼ਾਮ ਦੇ ਸਮੇਂ ਜਗਸੀਰ ਸਿੰਘ ਨੇ ਆਪਣੀ ਪਤਨੀ ਚਰਨਜੀਤ ਕੌਰ ਦੀ ਕੁੱਟ ਮਾਰ ਕੀਤੀ। ਜਿਸ ਦੌਰਾਨ ਉਹ ਦਮ ਤੋੜ ਗਈ। ਸ਼ਾਮ 6 ਵਜੇ ਦੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਕਰੀਬ ਰਾਤ ਅੱਠ ਵਜੇ ਕਿਸੇ ਵਲੋਂ ਫੋਨ ਕਰਕੇ ਦਿਤੀ ਗਈ। ਇਸ ਦੌਰਾਨ ਚਰਨਜੀਤ ਕੌਰ ਦੀ ਲਾਸ਼ ਫਰਿਜ ਵਿਚ ਸੰਭਾਲ ਕੇ ਘਰ ਵਿਚ ਹੀ ਰੱਖੀ ਹੋਈ ਸੀ। ਜੇਕਰ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਮਿਲਦੀ ਤਾਂ ਇਹ ਮੌਤ ਇਕ ਆਮ ਮੌਤ ਹੋ ਨਿਬੜਦੀ। ਇਸ ਸੰਬਧ ਵਿਚ ਏ ਐਸ ਆਈ ਕਿੱਕਰ ਸਿੰਘ ਨੇ ਦੱਸਿਆ ਕਿ ਚਰਨਜੀਤ ਕੌਰ ਵਲੋਂ ਕੁਝ ਦਿਨ ਪਹਿਲਾਂ 181 ਤੇ ਮੁਹੱਲੇ ਦੇ ਕਿਸੇ ਮੰਗਾ ਨਾਮ ਦੇ ਵਿਅਕਤੀ ਖਿਲਾਫ ਵੀ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦਿਤੀ ਹੋਈ ਸੀ। ਜਿਸਦੀ ਪੜਤਾਲ ਅਜੇ ਚੱਲ ਰਹੀ ਹੈ। ਚਰਨਜੀਤ ਕੌਰ ਦੀ ਮੌਤ ਉਸਦੇ ਪਤੀ ਦੀ ਕੁੱਟ ਮਾਰ ਕਰਕੇ ਹੋਈ ਜਾਂ ਬਿਮਾਰੀ ਕਾਰਨ ਇਹ ਪੜਤਾਲ ਤੋਂ ਬਾਅਦ ਪਤਾ ਚੱਲੇਗਾ।