• Home
  • ਇੱਕੋ-ਇੱਕ ਵਾਅਦਾ ਪੂਰਾ ਕਰਾਂਗੇ : ਕੈਪਟਨ

ਇੱਕੋ-ਇੱਕ ਵਾਅਦਾ ਪੂਰਾ ਕਰਾਂਗੇ : ਕੈਪਟਨ

ਮੋਹਾਲੀ, (ਖ਼ਬਰ ਵਾਲੇ ਬਿਊਰੋ) : ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕੀਤੇ ਜਾਣਗੇ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗਾਂਧੀ ਜੈਯੰਤੀ ਦੇ ਮੌਕੇ 'ਤੇ ਕਿਸਾਨ ਵਿਕਾਸ ਚੈਂਬਰ 'ਚ ਕਰਵਾਏ ਜਾ ਰਹੇ ਸਮਾਰੋਹ 'ਚ ਹਿੱਸਾ ਲੈਣ ਸਮੇਂ ਕੀਤਾ।। ਇਸ ਮੌਕੇ ਉਨਾਂ 'ਮਹਾਤਮਾ ਗਾਂਧੀ ਸਰਬੱਤ ਯੋਜਨਾ' ਦੀ ਸ਼ੁਰੂਆਤ ਕੀਤੀ ਅਤੇ 'ਘਰ-ਘਰ ਰੋਜ਼ਗਾਰ' ਤਹਿਤ ਨਿਯੁਕਤੀ ਪੱਤਰ ਵੀ ਵੰਡੇ।  ਇਸ ਮੌਕੇ ਕੈਪਟਨ ਨੇ ਕਿਹਾ ਕਿ ਸਾਨੂੰ ਅਜੇ ਸੱਤਾ 'ਚ ਆਇਆਂ 18 ਮਹੀਨੇ ਹੀ ਹੋਏ ਹਨ ਅਤੇ ਅਜੇ ਸਾਢੇ 3 ਸਾਲ ਪਏ ਹੋਏ ਹਨ, ਇਸ ਲਈ ਜੋ ਵੀ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਹਨ, ਉਨਾਂ ਨੂੰ 5 ਸਾਲਾਂ 'ਚ ਪੂਰਾ ਕੀਤਾ ਜਾਵੇਗਾ।। ਉਨਾਂ ਕਿਹਾ ਕਿ ਕਿਸਾਨ ਕਰਜ਼ਾ ਮੁਆਫੀ ਦੌਰਾਨ 3 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ ਅਤੇ 50,000 ਇਸ ਮਹੀਨੇ ਕਰ ਦੇਣਗੇ।।
ਉਨਾਂ ਕਿਹਾ ਕਿ 600 ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਮਾਰਟਫੋਨ ਦਾ ਵਾਅਦਾ ਵੀ ਇਸੇ ਸਾਲ ਪੂਰਾ ਕੀਤਾ ਜਾਵੇਗਾ।। ਕੈਪਟਨ ਨੇ ਕਿਹਾ ਕਿ ਕਿਸੇ ਵੀ ਤਰਾਂ ਦੀਆਂ ਗਤੀਵਿਧੀਆਂ ਹੋਣ ਪਰ ਪੰਜਾਬ 'ਚ ਅਮਨ-ਕਾਨੂੰਨ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਲਈ ਪੁਲਿਸ ਕੋਲ ਪੁਖ਼ਤਾ ਪ੍ਰਬੰਧ ਹਨ।।