• Home
  • ਕ੍ਰਿਕਟ: ਸ੍ਰੀਲੰਕਾ ਦੇ ਸਪਿਨਰ ਰੰਗਨਾ ਹੈਰਾਥ ਨੇ ਕੀਤਾ ਸੰਨਿਆਸ ਦਾ ਐਲਾਨ

ਕ੍ਰਿਕਟ: ਸ੍ਰੀਲੰਕਾ ਦੇ ਸਪਿਨਰ ਰੰਗਨਾ ਹੈਰਾਥ ਨੇ ਕੀਤਾ ਸੰਨਿਆਸ ਦਾ ਐਲਾਨ

ਕਲੰਬੋ : ਸ੍ਰੀਲੰਕਾ ਕ੍ਰਿਕਟ ਟੀਮ ਦੇ ਸਫ਼ਲ ਗੇਂਦਬਾਜ਼ ਰੰਗਨਾ ਹੈਰਾਥ ਨੇ ਗਾਲੇ ਵਿਖੇ ਹੋਣ ਵਾਲੇ ਟੈਸਟ ਮੈਚ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਇਸੇ ਮੈਦਾਨ 'ਤੇ ਹੀ 1999 ਵਿੱਚ ਡੈਬਿਊ ਕੀਤਾ ਸੀ। ਰੰਗਨਾ ਹੈਰਾਥ ਸ੍ਰੀਲੰਕਾ ਟੀਮ ਲਈ ਖੇਡਣ ਵਾਲੇ ਇਕਲੌਤੇ ਵਡੇਰੀ ਉਮਰ ਦੇ ਖਿਡਾਰੀ ਹਨ। ਉਸ ਨੇ ਹੁਣ ਤਕ 92 ਮੈਚਾਂ ਵਿੱਚ 430 ਵਿਕਟਾਂ ਲਈਆਂ ਹਨ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ 35 ਸਾਲ ਦੀ ਉਮਰ ਤੋਂ ਬਾਅਦ 230 ਵਿਕਟਾਂ ਲਈਆਂ। ਪਾਕਿਸਤਾਨ ਵਿਰੁਧ ਰੰਗਨਾ ਦਾ ਜਾਦੂ ਖ਼ੂਬ ਸਿਰ ਚੜ ਬੋਲਿਆ। ਉਸ ਨੇ ਪਾਕਿ ਵਿਰੁਧ 230 ਵਿਕਟਾਂ ਲਈਆਂ ਹਨ। ਉਹ ਇਸ ਵੇਲੇ ਅੰਤਰ ਰਾਸ਼ਟਰੀ ਕ੍ਰਿਕਟ ਵਿੱਚ ਇਕਲੌਤੇ ਖਿਡਾਰੀ ਹਨ ਜਿਸ ਨੇ 20ਵੀਂ ਸਦੀ 'ਚ ਡੈਬਿਊ ਕੀਤਾ। ਹੈਰਾਥ ਦੇ ਸੰਨਿਆਸ ਨਾਲ ਹੀ 20ਵੀਂ ਸਦੀ 'ਚ ਡੈਬਿਊ ਕਰਨ ਵਾਲੇ ਖਿਡਾਰੀ ਕ੍ਰਿਕਟ 'ਚੋਂ ਬਾਹਰ ਹੋ ਜਾਣਗੇ।