• Home
  • ਠੱਗਾਂ ਦੇ ਬਾਦਸ਼ਾਹ ਬਣੇ ਅਮਿਤਾਬ ਬਚਨ

ਠੱਗਾਂ ਦੇ ਬਾਦਸ਼ਾਹ ਬਣੇ ਅਮਿਤਾਬ ਬਚਨ

ਮੁੰਬਈ, (ਖ਼ਬਰ ਵਾਲੇ ਬਿਊਰੋ): ਇਹ ਸਾਰਾ ਕੁਝ ਹਕੀਕਤ ’ਚ ਨਹੀਂ ਬਲਕਿ ਗੱਲ ਕਰ ਰਹੇ ਹਾਂ ਅਮਿਤਾਬ ਬਚਨ ਦੇ ਨਵੀਂ ਆ ਰਹੀ ਫ਼ਿਲਮ ‘ਠੱਗਜ਼ ਆਫ਼ ਹਿੰਦੁਸਤਾਨ’ ਬਾਰੇ, ਜਿਸ ਵਿਚ ਸੁਪਰ ਸਟਾਰ ਅਮਿਤਾਬ ਬਚਨ ਠੱਗਾਂ ਦੇ ਬਾਦਸ਼ਾਹ ਬਣੇ ਹੋਏ ਹਨ ਤੇ ਉਨਾਂ ਦਾ ਨਾਮ ਵੀ ਖ਼ੁਦਾਬਖ਼ਸ਼ ਰਖਿਆ ਗਿਆ ਹੈ। ਲਗਾਤਾਰ ਯਸ਼ਰਾਜ ਫਿਲਮਜ਼ ਵਲੋਂ ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਜਿਸ ਵਿਚ ਉਨਾਂ ਦੀ ਲੁੱਕ ਪੇਸ਼ ਕੀਤੀ ਗਈ ਹੈ। ਪੋਸਟਰ ’ਚ ਅਮਿਤਾਬ ਵੱਡੇ ਸਮੁੰਦਰੀ ਜਹਾਜ਼ ’ਚ ਖੜੇ ਹਨ ਤੇ ਉਨਾਂ ਦੇ ਹੱਥ ’ਚ ਤਲਵਾਰ ਹੈ। ਫ਼ਿਲਮ ’ਚ ਅਮਿਤਾਬ ਤੋਂ ਇਲਾਵਾ ਆਮਿਰ ਖ਼ਾਨ, ਕਟਰੀਨਾ ਕੈਫ਼ ਤੇ ਫ਼ਾਤਿਮਾ ਸਨਾ ਸ਼ੇਖ ਵੀ ਨਜ਼ਰ ਆਉਣਗੇ।

ਇਹ ਫ਼ਿਲਮ 200 ਕਰੋੜ ਰੁਪਏ ਦੇ ਖ਼ਰਚੇ ਨਾਲ ਬਣੀ ਹੈ ਤੇ ਇਸ ਵਿਚ 18ਵੀਂ ਸਦੀ ਦੀਆਂ ਘਟਨਾਵਾਂ ਪੇਸ਼ ਕੀਤੀਆਂ ਗਈਆਂ ਹਨ। ਇਸ ਫਿਲਮ ਨੂੰ ਦੀਵਾਲੀ ਮੌਕੇ 8 ਨਵੰਬਰ ਨੂੰ ਰੀਲੀਜ਼ ਕੀਤੀ ਜਾਵੇਗੀ।