• Home
  • ਪੰਜਾਬ ਦੇ 7 ਬਹੁ-ਤਕਨੀਕੀ ਅਤੇ 3 ਫਾਰਮੇਸੀ ਕਾਲਜਾਂ ਦੀ ਮਾਨਤਾ ਰੱਦ 

ਪੰਜਾਬ ਦੇ 7 ਬਹੁ-ਤਕਨੀਕੀ ਅਤੇ 3 ਫਾਰਮੇਸੀ ਕਾਲਜਾਂ ਦੀ ਮਾਨਤਾ ਰੱਦ 

ਚੰਡੀਗੜ੍ ( ਖ਼ਬਰ ਵਾਲੇ ਬਿਊਰੋ )- ਪੰਜਾਬ ਸਰਕਾਰ ਦੇ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟ੍ਰੀਯਲ ਟਰੈਨਿੰਗ ਨੇ ਪੰਜਾਬ ਦੇ 7 ਬਹੁ-ਤਕਨੀਕੀ ਅਤੇ ਤਿੰਨ ਫਾਰਮੇਸੀ ਕਾਲਜਾਂ ਦੀ ਐਫੀਲੀਅਸ਼ਨ ਰੱਦ ਕਰ ਦਿੱਤੀ ਗਈ ਹੈ। ਜਦਕਿ ਤੋਂ ਨਵੇਂ ਫਾਰਮੈਸੀ ਕਾਲਜਾਂ ਨੂੰ ਨਵੇਂ ਸਾਲ ਲਈ ਐਫੀਲੀਅਸ਼ਨ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ। ਟੈਕਨੀਕੀ ਸਿੱਖਿਆ ਵਿਭਾਗ , ਸਰਕਾਰੀ ਯੂਨੀਵਰਸਿਟੀਆਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵੱਲੋ 162 ਬਹੁ ਤਕਨੀਕੀ ਅਤੇ 65 ਫਾਰਮੈਸੀ ਕਾਲਜਾਂ ਦੀ ਅਚਨਚੇਤੀ ਕੀਤੀ ਜਾਂਚ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਜਿਸ ਵਿਚ ਐਫੀਲੀਅਸ਼ਨ ਰੱਦ ਵਾਲੇ ਕਾਲਜਾਂ ਵਿਚ ਬੁਨਿਆਦੀ ਢਾਂਚਾ ਅਤੇ ਟੀਚਿੰਗ ਸਹੂਲਤਾਂ ਦੀ ਘਾਟ ਸੀ। ਜਿੰਨ੍ਹਾ 10 ਅਦਾਰਿਆਂ ਦੀ ਐਫੀਲੀਅਸ਼ਨ ਰੱਦ ਕੀਤੀ ਗਈ ਹੈ ਉਨ੍ਹਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਗਲੋਬਲ ਬਹੁ ਤਕਨੀਕੀ ਕਾਲਜ ਇੰਦਰਗੜ੍(ਮੋਗਾ ), ਬਾਬਾ ਦੀਪ ਸਿੰਘ ਬਹੁ ਤਕਨੀਕੀ ਕਾਲਜ ਮੁਕਤਸਰ , ਦੋਆਬਾ ਬਹੁ ਤਕਨੀਕੀ ਕਾਲਜ ਰਾਏਪੁਰ ( ਨਵਾਂ ਸ਼ਹਿਰ) , ਜੀਵਨ ਜੋਤ ਬਹੁ ਤਕਨੀਕੀ ਕਾਲਜ ਜਲਾਲਾਬਾਦ, ਪਟਿਆਲਾ ਇੰਸਟੀਚੂਟ ਆਫ ਇੰਜਨੀਅਰਿੰਗ ਐਂਡ ਟੈਕਨੋਲੋਜੀ  ਫ਼ਾਰ ਵੋਮੈਂਨ  ਪਟਿਆਲਾ , ਕ੍ਰਿਸ਼ਨਾ ਕਾਲਜ ਆਫ ਫਾਰਮੈਸੀ  ਬੁਢਲਾਡਾ (ਮਾਨਸਾ ) ,ਮਾਂ ਸਰਸ੍ਵਤੀ ਇੰਸਟੀਚੂਟ ਆਫ ਫਾਰਮਾਂਸੂਟਿਕਲ ਸਾਈਂਸ  ਕਾਲਾ ਟਿੱਬਾ ਅਬੋਹਰ ,  ਪੰਜਾਬ  ਬਹੁ ਤਕਨੀਕੀ ਕਾਲਜ ਬਹਾਦੁਰਗੜ੍ਹ (ਪਟਿਆਲਾ ), ਰੇਡੀਆਂਸ  ਬਹੁ ਤਕਨੀਕੀ ਕਾਲਜ ਪਹੂਵਿੰਡ (ਤਰਨ -ਤਾਰਨ )ਅਤੇ ਵਿਦਿਆ ਜਯੋਤੀ ਕਾਲਜ ਆਫ ਫਾਰਮੈਸੀ  ਕੋਟਲਾ ਲੇਹਲ ( ਲਹਿਰਾਂ ਗਾਗਾ) ਸ਼ਾਮਿਲ ਹਨ।