• Home
  • ਹੋਮਲੈਂਡ ‘ਚ ਅਣਪਛਾਤੀ ਪੁਲਿਸ ਵਲੋਂ ਛਾਪਾ, 4 ਨੌਜਵਾਨ ਇੱਕ ਫ਼ਲੈਟ ‘ਚੋਂ ਚੁੱਕੇ

ਹੋਮਲੈਂਡ ‘ਚ ਅਣਪਛਾਤੀ ਪੁਲਿਸ ਵਲੋਂ ਛਾਪਾ, 4 ਨੌਜਵਾਨ ਇੱਕ ਫ਼ਲੈਟ ‘ਚੋਂ ਚੁੱਕੇ

ਮੋਹਾਲੀ, (ਖ਼ਬਰ ਵਾਲੇ ਬਿਊਰੋ): ਅੱਜ ਅੰਤਰ ਰਾਸ਼ਟਰੀ ਏਅਰ ਪੋਰਟ ਰੋਡ 'ਤੇ ਸਥਿਤ ਹੋਮਲੈਂਡ ਹਾਈਟਜ਼ ਵਿਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਅਣਪਛਾਤੀ ਪੁਲਿਸ ਨੇ ਹੋਮਲੈਂਡ ਦੇ ਟਾਵਰ ਨੰਬਰ 5 ਦੇ 12 ਨੰਬਰ ਫ਼ਲੈਟ ਵਿਚੋਂ ਚਾਰ ਨੌਜਵਾਨ ਜੋ ਕਿ ਕਿਰਾਏ 'ਤੇ ਰਹਿ ਰਹੇ ਸਨ, ਨੂੰ ਚੁੱਕ ਲਿਆ। ਭਾਵੇਂ ਕਿ ਹੋਮਲੈਂਡ ਹਾਈਟਜ਼ ਵਿਚ ਹਾਈ ਪ੍ਰੋਫਾਈਲ ਲੋਕ ਰਹਿੰਦੇ ਹਨ ਜਿਸ ਕਾਰਨ ਹੋਮਲੈਂਡ ਦੀ ਖ਼ੁਦ ਦੀ ਸਖ਼ਤ ਸਕਿਊਰਿਟੀ ਹੈ ਪਰ ਇਸ ਤਰਾਂ ਅਣਪਛਾਤੀ ਪੁਲਿਸ ਵਲੋਂ ਅਚਨਚੇਤ ਛਾਪਾ ਮਾਰ ਕੇ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਣ ਕਾਰਨ ਹੋਮਲੈਂਡ ਦੇ ਨਿਵਾਸੀ ਘਟਨਾਕ੍ਰਮ ਨੂੰ ਦੇਖ ਕੇ ਹੈਰਾਨ ਸਨ।
ਜਦੋਂ ਇਸ ਸਬੰਧੀ ਸਬੰਧਤ ਥਾਣਾ ਮਟੌਰ ਦੇ ਐਸ ਐਚ ਓ ਰਾਜੀਵ ਕੁਮਾਰ ਤੋਂ 'ਖ਼ਬਰ ਵਾਲੇ ਡਾਟ ਕਾਮ' ਨੇ ਜਾਣਕਾਰੀ ਲੈਣੀ ਚਾਹੀ ਤਾਂ ਉਨਾਂ ਕਿਹਾ ਕਿ ਉਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ ਉਨਾਂ ਵਲੋਂ ਅਜਿਹੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਬਾਅਦ 'ਚ ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੋਮਲੈਂਡ 'ਚੋਂ ਗ੍ਰਿਫ਼ਤਾਰ ਕੀਤੇ ਨੌਜਵਾਨ ਚੋਰੀ ਦੀਆਂ ਘਟਨਾਵਾਂ 'ਚ ਪੁਲਿਸ ਨੂੰ ਲੋੜੀਂਦੇ ਸਨ ਇਸ ਲਈ ਉਨਾਂ ਨੂੰ ਸੀ ਆਈ ਏ ਸਟਾਫ਼ ਦੀ ਮੋਹਾਲੀ ਪੁਲਿਸ ਵਲੋਂ ਚੁੱਕਿਆ ਗਿਆ ਹੈ।

ਬਾਅਦ 'ਚ ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੋਮਲੈਂਡ 'ਚੋਂ ਗ੍ਰਿਫ਼ਤਾਰ ਕੀਤੇ ਨੌਜਵਾਨ ਚੋਰੀ ਦੀਆਂ ਘਟਨਾਵਾਂ 'ਚ ਪੁਲਿਸ ਨੂੰ ਲੋੜੀਂਦੇ ਸਨ ਇਸ ਲਈ ਉਨਾਂ ਨੂੰ ਸੀ ਆਈ ਏ ਸਟਾਫ਼ ਦੀ ਮੋਹਾਲੀ ਪੁਲਿਸ ਵਲੋਂ ਚੁੱਕਿਆ ਗਿਆ ਹੈ।
ਖ਼ਬਰ ਲਿਖੇ ਜਾਣ ਤਕ ਪੁਲਿਸ ਹੋਮਲੈਂਡ ਹਾਈਟਜ਼ ਦੇ ਸੀ ਸੀ ਟੀ ਵੀ ਕੈਮਰੇ ਦੇ ਫੁਟੇਜ਼ ਖੰਗਾਲ ਰਹੀ ਸੀ ਜਿਸ ਨੂੰ ਦੇਖ ਕੇ ਇੰਝ ਲਗਦਾ ਹੈ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਦਾ ਬਹੁਤ ਵੱਡੇ ਹਾਈ ਪ੍ਰੋਫਾਈਲ ਗਰੋਹ ਨਾਲ ਸਬੰਧ ਹੋਵੇਗਾ।