• Home
  • ਪੰਜਵਾਂ ਮੈਚ ਭਾਰਤ ਨੇ ਜਿੱਤਿਆ : ਪਹਿਲੇ ਚਾਰ ਬੱਲੇਬਾਜ਼ ਫ਼ੇਲ, ਗੇਂਦਬਾਜ਼ ਪਾਸ-ਅਣਫਿੱਟ ਧੋਨੀ ਉਤਾਰਿਆ ਮੈਦਾਨ ‘ਤੇ

ਪੰਜਵਾਂ ਮੈਚ ਭਾਰਤ ਨੇ ਜਿੱਤਿਆ : ਪਹਿਲੇ ਚਾਰ ਬੱਲੇਬਾਜ਼ ਫ਼ੇਲ, ਗੇਂਦਬਾਜ਼ ਪਾਸ-ਅਣਫਿੱਟ ਧੋਨੀ ਉਤਾਰਿਆ ਮੈਦਾਨ ‘ਤੇ

ਵਲਿੰਗਟਨ : ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਇਥੇ ਪੰਜਵਾਂ ਤੇ ਆਖ਼ਰੀ ਇੱਕ ਰੋਜ਼ਾ ਮੈਚ ਖੇਡਿਆ ਗਿਆ। ਇਸ ਮੈਚ ਨੂੰ ਭਾਰਤੀ ਟੀਮ ਨੇ 35 ਦੌੜਾਂ ਨਾਲ ਜਿੱਤ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਊਜ਼ੀਲੈਂਡ ਨੂੰ 253 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਸਾਰੀ ਟੀਮ 217 ਦੌੜਾਂ ਬਣਾ ਆਊਟ ਹੋ ਗਈ। ਇਸ ਮੈਚ ਵਿੱਚ ਭਾਰਤੀ ਟੀਮ ਇੰਨੀ ਡਰੀ ਹੋਈ ਸੀ ਕਿ ਟੀਮ ਮੈਨੇਜਮੈਂਟ ਨੇ ਅਣਫਿੱਟ ਮਹਿੰਦਰ ਸਿੰਘ ਧੋਨੀ ਨੂੰ ਮੈਦਾਨ 'ਤੇ ਉਤਾਰ ਦਿੱਤਾ। ਜਿਸ ਦਾ ਉਸ ਦੀ ਸਰੀਰਕ ਲੈਅ ਤੋਂ ਸਾਫ਼ ਪਤਾ ਲੱਗ ਰਿਹਾ ਸੀ ਤੇ ਉਸ ਤੋਂ ਕਰੀਜ਼ 'ਤੇ ਖੜਾ ਵੀ ਨਹੀਂ ਜਾ ਰਿਹਾ ਸੀ। ਨਤੀਜਾ ਇਹ ਨਿਕਲਿਆ ਕਿ ਉਹ ਮਹਿਜ਼ 1 ਦੌੜ ਬਣਾ ਕੇ ਆਊਟ ਹੋ ਗਿਆ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਸਲਾਮੀ ਜੋੜੀ ਨੇ ਨਿਰਾਸ਼ ਕੀਤਾ ਤੇ ਨੌਜਵਾਨ ਖਿਡਾਰੀ ਸ਼ੁਭਮਨ ਗਿੱਲ ਵੀ ਕੁਝ ਨਾ ਕਰ ਸਕੇ। ਇਸ ਤਰਾਂ 18 ਦੌੜਾਂ 'ਤੇ ਭਾਰਤ ਦੀਆਂ 4 ਵਿਕਟਾ ਡਿੱਗ ਪਈਆਂ ਸਨ। ਇਸ ਤੋਂ ਬਾਅਦ ਰਾਇਡੂ ਅਤੇ ਵਿਜੈ ਸ਼ੰਕਰ ਨੇ ਟੀਮ ਨੂੰ ਸੰਭਾਲਿਆ। ਅਗਲੇ ਬੱਲੇਬਾਜ਼ਾਂ ਕੇਦਾਰ ਜਾਧਵ ਅਤੇ ਹਾਰਦਿਕ ਪਾਂਡਿਆ ਨੇ ਵੀ ਚੰਗਾ ਯੋਗਦਾਨ ਪਾਇਆ। ਇਸ ਤਰਾਂ ਪੂਰੀ ਟੀਮ 50ਵੇਂ ਓਵਰ 'ਚ 252 ਦੌੜਾਂ ਬਣਾ ਕੇ ਆਊਟ ਹੋ ਗਈ।