• Home
  • ਕਿਸਾਨਾਂ ਲਈ ਵਿਸ਼ੇਸ਼ ਬਜਟ ਤੇ ਗਰੀਬਾਂ ਲਈ 72 ਹਜ਼ਾਰ ਸਲਾਨਾ ਦੇਵੇਗੀ ਕਾਂਗਰਸ : ਡਾ. ਅਮਰ ਸਿੰਘ

ਕਿਸਾਨਾਂ ਲਈ ਵਿਸ਼ੇਸ਼ ਬਜਟ ਤੇ ਗਰੀਬਾਂ ਲਈ 72 ਹਜ਼ਾਰ ਸਲਾਨਾ ਦੇਵੇਗੀ ਕਾਂਗਰਸ : ਡਾ. ਅਮਰ ਸਿੰਘ

ਕਾਂਗਰਸ ਪੰਜਾਬ ਦੀਆਂ ਸਾਰੀਆਂ 13 ਸੀਟਾਂ ਉਤੇ ਜਿੱਤ ਦਰਜ ਕਰੇਗੀ  :  ਵਿਧਾਇਕ ਨਾਗਰਾ

ਸ਼੍ਰੀ ਫਤਿਹਗੜ੍ਹ ਸਾਹਿਬ / ਸਰਹਿੰਦ , 07 ਮਈ

ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਬਣਨ ਉਤੇ ਗਰੀਬ ਪਰਿਵਾਰਾਂ ਨੂੰ ਗੁਜਾਰੇ ਲਈ 72 ਹਜ਼ਾਰ ਸਲਾਨਾ ਅਤੇ ਕਿਸਾਨ ਭਾਈਚਾਰੇ ਦੀ ਬਿਹਤਰੀ ਲਈ ਵਿਸ਼ੇਸ਼ ਕਿਸਾਨ ਬਜ਼ਟ ਲਿਆਂਦਾ ਜਾਵੇਗਾ ਤਾਂ ਜੋਂ ਇਨ੍ਹਾਂ ਤਬਕਿਆਂ ਦਾ ਪਛੜਾਪਨ ਦੂਰ ਕੀਤਾ ਜਾ ਸਕੇ। ਉਹ ਅੱਜ ਵਿਧਾਨ ਵਿਧਾਨ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਹਰਬੰਸਪੁਰਾ, ਪਿੰਡ ਮੁੱਲਾਪੁਰ ਕਲਾਂ, ਜੱਲ੍ਹਾ, ਪਿੰਡ ਸਾਨੀਪੁਰ, ਹੁਸੈਨਪੁਰਾ, ਚਨਾਰਥਲ ਕਲਾਂ ਅਤੇ ਨਲੀਨਾਂ ਕਲਾਂ ਦੇ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ।

          ਲੋਕਾਂ ਦੇ ਰੂਬਰੂ ਹੁੰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸਾ ਲੋਕਾਂ ਦੀ ਬਿਹਤਰੀ ਲਈ ਆਪਣੀਆਂ ਯੋਜਨਾਵਾਂ ਬਣਾਉਂਦੀ ਆਈ ਹੈ ਜਦੋਂ ਕਿ ਭਾਜਪਾ ਨੇ ਸਿਰਫ ਕਾਰਪੋਰੇਟ ਘਰਾਣਿਆਂ ਅਤੇ ਆਪਣਿਆਂ ਦੀ ਹੀ ਖੈਰ ਮਨਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਜਿਸ ਕਾਰਣ ਪੰਜਾਬ ਭਾਜਪਾ ਦੇ ਰਾਜ ਵਿੱਚ ਵਿਕਾਸ ਪੱਖੋਂ ਪਛੜ ਚੁੱਕਾ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਨੂੰ ਆਪਣਾ ਵੋਟ ਪਾਕੇ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਪੰਜਾਬ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਲੋਕਾਂ ਨੂੰ ਡਾ. ਅਮਰ ਸਿੰਘ ਅਤੇ ਕਾਂਗਰਸ ਪਾਰਟੀ ਲਈ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਲੋਕਾਂ ਵੱਲੋਂ ਮਿਲ ਰਹੇ ਪਿਆਰ, ਸਤਿਕਾਰ ਸਦਕਾ ਕਾਂਗਰਸ ਪਾਰਟੀ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਉਤੇ ਜਿੱਤ ਦਰਜ ਕਰੇਗੀ ਕਿਉਂਕਿ ਆਮ ਲੋਕ ਕਾਂਗਰਸ ਦੇ ਹੱਕ ਵਿੱਚ ਆਪਣਾ ਫ਼ਤਵਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੁਲਖ ਦੇ ਲੋਕਾਂ ਨਾਲ ਲਾਰੇ ਲਾਕੇ ਵਿਸ਼ਵਾਸ਼ਘਾਤ ਕੀਤਾ ਹੈ ਜਦੋਂ ਕਿ ਕਾਂਗਰਸ ਆਪਣਾ ਇੱਕ ਇੱਕ ਬੋਲ ਪੁਗਾਉਂਦੀ ਆਈ ਹੈ। ਹਾਜ਼ਰੀਨ ਲੋਕਾਂ ਨੇ ਆਪਣੇ ਹੱਥ ਖੜੇ ਕਰਕੇ ਡਾ. ਅਮਰ ਸਿੰਘ ਦੀ ਪੂਰਨ ਹਮਾਇਤ ਦਾ ਅਹਿਦ ਲਿਆ। ਇਸ ਮੌਕੇ ਉਨ੍ਹਾਂ ਨਾਲ ਯੂਥ ਪ੍ਰਧਾਨ ਪਰਮਿੰਦਰ ਸਿੰਘ ਨੋਨੀ, ਲੋਕ ਸਭਾ ਯੂਥ ਪ੍ਰਧਾਨ ਅਵਜਿੰਦਰ ਸਿੰਘ ਕਾਲਾ, ਪ੍ਰਧਾਨ ਸੁਭਾਸ ਸੂਦ, ਸਰਪੰਚ ਦਵਿੰਦਰ ਸਿੰਘ ਜੱਲ੍ਹਾ, ਸੁਖਰਾਜ ਸਿੰਘ ਰਾਜਾ, ਗੁਰਪ੍ਰੀਤ ਸਿੰਘ ਲਾਲੀ, ਸਰਪੰਚ ਜਗਦੀਪ ਸਿੰਘ, ਯਾਦਵਿੰਦਰ ਸਿੰਘ,  ਲਖਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਨਵਨੀਤ ਕੌਰ ਜੱਲ੍ਹਾ ਬਲਾਕ ਸੰਮਤੀਂ ਮੈਂਬਰ, ਹਰਬੰਸ ਸਿੰਘ, ਸਰਪੰਚ ਤੀਰਥ ਸਿੰਘ, ਡਾ. ਇੰਦਰਜੀਤ ਸਿੰਘ, ਪੰਮ ਸਿੰਘ, ਗੋਗੀ ਸਿੰਘ, ਜਸਵੰਤ ਸਿੰਘ, ਸਤਨਾਮ ਸਿੰਘ, ਹਰਪਾਲ ਸਿੰਘ ਹੈਪੀ, ਬਾਵਾ ਸਿੰਘ, ਹਰਪਾਲ ਸਿੰਘ, ਬਹਾਦਰ ਸਿੰਘ, ਦਵਿੰਦਰ ਕੁਮਾਰ,  ਸਰਬਜੀਤ ਸਿੰਘ ਸਰਪੰਚ, ਧਰਮ ਸਿੰਘ , ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ ਸਾਬਕਾ ਸਰਪੰਚ ਸਾਨੀਪੁਰ,  , ਦਰਸ਼ਨ ਸਿੰਘ ਪੰਚ, ਸ਼ੇਰ ਮੁਹੰਮਦ, ਮਨਜਿੰਦਰ ਸਿੰਘ ਰੰਧਾਵਾ, ਸੁਖਜੀਤ ਸਿੰਘ, ਮਨਜੀਤ ਸਿੰਘ ਰੰਧਾਵਾ ਸਮੇਤ ਹੋਰ ਹਾਜਰ ਸਨ।