• Home
  • ਅੱਜ 26 ਅਪਰੈਲ ਨੂੰ ਪੰਜਾਬ ਚ ਦਿਗਜ ਕਰਨਗੇ ਨਾਮਜ਼ਦਗੀਆਂ ਦਾਖ਼ਲ :- ਪੜ੍ਹੋ ਕਿਹੜੇ ?

ਅੱਜ 26 ਅਪਰੈਲ ਨੂੰ ਪੰਜਾਬ ਚ ਦਿਗਜ ਕਰਨਗੇ ਨਾਮਜ਼ਦਗੀਆਂ ਦਾਖ਼ਲ :- ਪੜ੍ਹੋ ਕਿਹੜੇ ?

ਚੰਡੀਗੜ੍ਹ :- ਪੰਜਾਬ ਚ 19 ਅਪਰੈਲ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਦੌਰ ਜਾਰੀ ਹੈ । ਅੱਜ 26 ਅਪਰੈਲ ਨੂੰ ਪੰਜਾਬ ਦੇ ਦਿਗਜ ਨੇਤਾ ਆਪੋ ਆਪਣੀਆਂ ਲੋਕ ਸਭਾ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਪਾਸ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਹਲਕੇ ਤੋਂ,ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਚ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਵਿਖੇ ,ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਤੋਂ ,ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜਿੰਦਰ ਕੌਰ ਤੇ ਪੀਡੀਏ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਬਠਿੰਡਾ ਤੋਂ ,ਭਾਜਪਾ ਦੇ ਆਗੂ ਹਰਦੀਪ ਸਿੰਘ ਪੁਰੀ ਅੰਮ੍ਰਿਤਸਰ ਤੋਂ , ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਬਾਂਸਲ ,ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ ।