• Home
  • ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਚੰਡੀਗੜ੍ਹ ਦੇ ਸਰਕਾਰੀ ਦਫ਼ਤਰ 15 ਫਰਵਰੀ ਨੂੰ ਕਰੇਗਾ ਸੀਲ ,13,14 ਨੂੰ ਰੋਸ ਰੈਲੀਆਂ

ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਚੰਡੀਗੜ੍ਹ ਦੇ ਸਰਕਾਰੀ ਦਫ਼ਤਰ 15 ਫਰਵਰੀ ਨੂੰ ਕਰੇਗਾ ਸੀਲ ,13,14 ਨੂੰ ਰੋਸ ਰੈਲੀਆਂ

ਚੰਡੀਗੜ੍ਹ ;- ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਫ਼ੈਸਲੇ ਵਿਰੁੱਧ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ  ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀਆਂ ਆ ਰਹੀਆਂ ਹਨ ,ਉੱਥੇ ਹੁਣ ਨਾਲ ਹੀ ਬਣਾਏ ਗਏ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਪੰਜਾਬ ਸਰਕਾਰ  ਵਿਰੁੱਧ ਬਿਗਲ ਵਜਾ ਦਿੱਤਾ ਹੈ । ਭਾਵੇਂ ਕਿ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਕਲਮ ਛੋੜ ਹੜਤਾਲ ਚੱਲ ਰਹੀ ਹੈ ,ਪਰ ਸਾਂਝਾ ਮੁਲਾਜ਼ਮ ਮੰਚ ਵੱਲੋਂ ਅੱਜ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਉਹ 13 ਫਰਵਰੀਤੇ 14 ਫਰਵਰੀ ਨੂੰ  ਨੂੰ ਕਾਲੇ ਬਿੱਲੇ ਲਗਾ ਕੇ ਰੋਸ ਰੈਲੀਆਂ ਕਰਨਗੇ ਅਤੇ 15 ਫਰਵਰੀ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਸਕੱਤਰੇਤ/ ਮੁੱਖ ਦਫਤਰਾਂ ਚ ਮੁਕੰਮਲ ਹੜਤਾਲ ਕੀਤੀ ਜਾਵੇਗੀ । ਸਾਂਝੇ ਮੁਲਾਜ਼ਮ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਹਰ ਵਾਰ ਸਰਕਾਰਾਂ ਵੱਲੋਂ ਮੁਲਾਜ਼ਮਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ,ਉਨ੍ਹਾਂ ਕਿਹਾ ਕਿ ਮੰਤਰੀ ਵਿਧਾਇਕ ਤੇ ਵੱਡੇ ਅਧਿਕਾਰੀਆਂ ਨੂੰ ਜੇਕਰ ਸਰਕਾਰ ਸਾਰੇ ਭਤੇ ਦੇ ਸਕਦੀ ਹੈ ਤਾਂ ਮੁਲਾਜ਼ਮਾਂ ਦਾ ਹੱਕ ਕਿਉਂ ਨਹੀਂ ਦੇ ਰਹੀ । 

ਮੁਲਾਜ਼ਮ ਆਗੂ ਖਹਿਰਾ ਨੇ ਇਸ ਸਮੇਂ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਵੱਲੋਂ ਛੇਵਾਂ ਤਨਖਾਹ ਕਮਿਸ਼ਨ ਦੇ ਦਿੱਤਾ ਗਿਆ ਹੈ ,ਜਦ ਕਿ ਕੇਂਦਰ ਵੱਲੋਂ ਸੱਤਵਾਂ ਤਨਖ਼ਾਹ ਕਮਿਸ਼ਨ ਵੀ ਦੇ ਦਿੱਤਾ ਪਰ ਪੰਜਾਬ ਸਰਕਾਰ ਦੇ ਆਗੂ ਤੇ ਅਧਿਕਾਰੀ ਮੁਲਾਜ਼ਮਾਂ ਤੇ ਲੋਕਾਂ ਨੂੰ ਖਜ਼ਾਨਾ ਖਾਲੀ ਦਾ ਬਹਾਨਾ ਲਗਾ ਰਹੇ ਹਨ ,ਪਰ ਇਨ੍ਹਾਂ ਵੱਲੋਂ ਆਪਣੇ ਖਰਚਿਆਂ ਤੇ ਕਦੇ ਵੀ ਕਟੌਤੀ ਨਹੀਂ ਕੀਤੀ ਗਈ ਜਦਕਿ ਮੁਲਾਜ਼ਮਾਂ ਦੇ ਹੀ ਹੱਕ ਮਾਰੇ ਜਾ ਰਹੇ ਹਨ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਉਦਯੋਗ ਵਿਭਾਗ ਦੇ ਪ੍ਰਧਾਨ ਰਾਜੀਵ ਕੁਮਾਰ ,ਸਿਹਤ ਵਿਭਾਗ ਦੇ ਚੇਅਰਮੈਨ ਜਗਤਾਰ ਸਿੰਘ ,ਪ੍ਰਧਾਨ ਸੂਰਜ ਤੇ ਜਨਰਲ ਸਕੱਤਰ ਸੰਦੀਪ ਕੁਮਾਰ ,ਟਰਾਂਸਪੋਰਟ ਵਿਭਾਗ ਦੇ ਪ੍ਰਧਾਨ ਅਤੇ ਪੰਜਾਬ ਗੌਰਮਿੰਟ ਇੰਪਲਾਈਜ਼ ਆਰਗਨਾਈਜ਼ੇਸ਼ਨ ਦੇ ਸਕੱਤਰ ਲਾਭ ਸਿੰਘ ਸੈਣੀ ,ਯੂ ਟੀ ਫੈਡਰੇਸ਼ਨ ਦੇ ਜਨਰਲ ਸਕੱਤਰ ਰਜਿੰਦਰ ਕੁਮਾਰ ,ਸੋਸ਼ਲ ਸਕਿਓਰਿਟੀ ਵਿਭਾਗ ਦੇ ਪ੍ਰਧਾਨ ਗੁਰਦਰਸ਼ਨ ਸਿੰਘ ,ਫੂਡ ਸਪਲਾਈ ਵਿਭਾਗ ਦੇ ਸੁਖਵਿੰਦਰ ਸਿੰਘ ਤੇ ਤਕਨੀਕੀ ਸਿੱਖਿਆ ਵਿਭਾਗ ਦੀ ਪ੍ਰਧਾਨ ਸ਼ਵਿੰਦਰ ਕੌਰ ਵਾਲੀਆ ਅਤੇ ਸੰਦੀਪ ਪੁਰੀ ,ਸਿੰਚਾਈ ਵਿਭਾਗ ਦੀ ਜਥੇਬੰਦੀ ਦੇ ਅਹੁਦੇਦਾਰ ਪਵਨ ਕੁਮਾਰ' ਜਗਦੇਵ ਕੌਲ ਅਤੇ ਸੁਰਿੰਦਰ ਸਿੰਘ, ਸਹਿਕਾਰੀ ਸਭਾਵਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਅਤੇ ਸਟੇਟ ਪ੍ਰਧਾਨ ਗੁਰਪ੍ਰੀਤ ਸਿੰਘ ,ਵਿੱਤ ਤੇ ਯੋਜਨਾ ਭਵਨ ਤੋਂ ਮਨਦੀਪ ਸਿੰਘ ਸਿੱਧੂ ਅਤੇ ਜਸਪਾਲ ਕੋਲ ,ਐਸੀ ਐੱਫਸੀ ਵਿਭਾਗ ਤੋਂ ਜਗਮੋਹਨ ਸਿੰਘ, ਖ਼ਜ਼ਾਨਾ ਦਫ਼ਤਰ ਤੋਂ ਗੁਰਜਿੰਦਰ ਸਿੰਘ, ਛਪਾਈ ਤੇ ਲਿਖਾਈ ਵਿਭਾਗ ਤੋਂ ਬਲਵਿੰਦਰ ਸ਼ਰਮਾ ,ਭੂਮੀਬਲ ਵਿਭਾਗ ਤੋਂ ਦੀਦਾਰ ਸਿੰਘ ,ਖੇਤੀਬਾੜੀ ਮੁਹਾਲੀ ਤੋਂ ਅਮਿਤ ਕਟੋਚ ਤੋਂ ਇਲਾਵਾ ਬੀ ਐਂਡ ਆਰ ਤੇ ਸਮੇਤ 32 ਵਿਭਾਗਾਂ ਦੀਆਂ ਮੁਲਾਜ਼ਮ ਯੂਨੀਅਨਾਂ ਦੇ ਨਮਾਇੰਦਿਆਂ ਨੇ ਅੱਜ ਦੀ ਮੀਟਿੰਗ ਚ ਹਿੱਸਾ ਲਿਆ ।