• Home
  • ਜਦੋਂ ਮੰਤਰੀ ਰੰਧਾਵਾ ਨੇ ਸੁਖਬੀਰ ਬਾਦਲ ਨੂੰ “ਅੰਮ੍ਰਿਤ ਭੰਗ” ਮੁੱਦੇ ਤੇ ਖੜ੍ਹਾ ਕੀਤਾ ਕਟਹਿਰੇ ‘ਚ :- ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਲਬ ਕਰਨਗੇ ?-ਪੜ੍ਹੋ ਮੰਤਰੀ ਰੰਧਾਵਾ ਦੀ ਚਿੱਠੀ

ਜਦੋਂ ਮੰਤਰੀ ਰੰਧਾਵਾ ਨੇ ਸੁਖਬੀਰ ਬਾਦਲ ਨੂੰ “ਅੰਮ੍ਰਿਤ ਭੰਗ” ਮੁੱਦੇ ਤੇ ਖੜ੍ਹਾ ਕੀਤਾ ਕਟਹਿਰੇ ‘ਚ :- ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਲਬ ਕਰਨਗੇ ?-ਪੜ੍ਹੋ ਮੰਤਰੀ ਰੰਧਾਵਾ ਦੀ ਚਿੱਠੀ

ਚੰਡੀਗੜ੍ਹ ,(ਖਬਰ ਵਾਲੇ ਬਿਓਰੋ) ਬਰਗਾੜੀ ਬੇਅਦਬੀ ਮਾਮਲੇ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਸ਼ੁਰੂ ਤੋਂ ਹੀ ਵਕਾਲਤ ਕਰਨ ਵਾਲੇ   ਪੰਜਾਬ   ਸਰਕਾਰ ਦੇ ਅੰਮ੍ਰਿਤਧਾਰੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ "ਸ੍ਰੀ ਅਕਾਲ ਤਖ਼ਤ ਸਾਹਿਬ " ਵਿਖੇ ਪੇਸ਼ੀ ਪੁਵਾਉਣ ਲਈ ਪੱਬਾ ਭਾਰ ਹੋਏ ਅਕਾਲੀਆਂ ਨੂੰ ਅੱਜ ਉਸ ਸਮੇਂ ਮੰਤਰੀ ਰੰਧਾਵਾ ਨੇ ਵੱਡਾ ਝਟਕਾ ਦੇ ਦਿੱਤਾ ,ਜਦੋਂ ਉਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਨਤਾ ਦੇ ਕਟਹਿਰੇ ਚ ਖੜ੍ਹਾ ਕਰਦਿਆਂ ,ਉਸ ਨੂੰ ਇੱਕ ਪੱਤਰ ਲਿਖ ਕੇ ਸਪੱਸ਼ਟੀਕਰਨ ਮੰਗ ਲਿਆ ਹੈ । ਮੰਤਰੀ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਤੇ ਤੰਜ ਕਸਦਿਆਂ ਕਿਹਾ ਕਿ  ਉਸ ਨੇ ਅਕਾਲੀ ਦਲ ਦੇ ਪ੍ਰਧਾਨ ਬਣਨ ਸਮੇਂ ਤਖ਼ਤ ਸ੍ਰੀ  ਆਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਿਆ ਸੀ ,ਤੇ ਬਾਅਦ ਵਿੱਚ  ਕਿਉਂ  ਭੰਗ ਕੀਤਾ ,। ਆਪਣੇ ਪੱਤਰ ਵਿੱਚ ਮੰਤਰੀ ਰੰਧਾਵਾ ਨੇ ਬੇਝਿਜਕ ਹੋ ਕੇ ਕਿਹਾ ਕਿ ਮੈਂ ਅੰਮ੍ਰਿਤਧਾਰੀ ਸਿੱਖ ਹਾਂ, ਜੇਕਰ ਸ੍ਰੀ ਅਕਾਲ ਤਖਤ ਸਾਹਿਬ ਮੈਨੂੰ ਬੁਲਾਉਂਦਾ ਹੈ ,ਤਾਂ ਮੈਨੂੰ ਬਤੌਰ ਸਿੱਖ ਉੱਥੇ ਜਾਣ ਵਿੱਚ ਕੋਈ ਸ਼ਿਕਵਾ ਨਹੀਂ ।

ਸੂਤਰਾਂ ਮੁਤਾਬਕ ਪਤਾ ਲੱਗਿਆ ਹੈ ਕਿ ਮੰਤਰੀ ਰੰਧਾਵਾ ਸੁਖਬੀਰ ਸਿੰਘ ਬਾਦਲ ਦੀ ਅੰਮ੍ਰਿਤ ਭੰਗ ਕਰਨ ਦੇ ਮੁੱਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ ਕਰਨ ਵਾਲੇ ਹਨ ।ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਖਬੀਰ ਬਾਦਲ ਨੂੰ  ਅੰਮ੍ਰਿਤ ਭੰਗ ਕਰਨ ਦੇ ਮੁੱਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨਗੇ ?

ਮੰਤਰੀ ਰੰਧਾਵਾ ਨੇ ਆਪਣੇ ਪੱਤਰ ਵਿੱਚ ਬਹੁਤ ਕੁਝ ਕਿਹਾ ਜਾਣਕਾਰੀ ਲਈ ਪੜ੍ਹੋ :-