• Home
  • ਗੈਂਗਸਟਰ ਭਾਦੂ ਵਿਰੁੱਧ ਕਮਾਂਡੋ ਕਾਰਵਾਈ ਲਈ ਪੰਜਾਬ, ਰਾਜਸਥਾਨ ਅਤੇ ਹਰਿਆਣਾ ਪੁਲਿਸ ਨੇ ਮੋਰਚਾਬੰਦੀ ਕੀਤੀ

ਗੈਂਗਸਟਰ ਭਾਦੂ ਵਿਰੁੱਧ ਕਮਾਂਡੋ ਕਾਰਵਾਈ ਲਈ ਪੰਜਾਬ, ਰਾਜਸਥਾਨ ਅਤੇ ਹਰਿਆਣਾ ਪੁਲਿਸ ਨੇ ਮੋਰਚਾਬੰਦੀ ਕੀਤੀ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )- ਗੈਂਗਸਟਰ ਅੰਕਿਤ ਭਾਦੂ ਵਿਰੁੱਧ ਕਮਾਂਡੋ ਕਾਰਵਾਈ ਲਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ਪੁਲਿਸ ਨੇ ਤਿਆਰੀਆਂ ਸ਼ੁਰੂ ਕਰ ਲਈਆਂ ਹਨ। ਰਾਜਸਥਾਨ ਅਤੇ ਹਰਿਆਣਾ ਦੀ ਹੱਦ ਵਾਲੇ ਪੰਜਾਬ ਦੇ ਅਬੋਹਰ ਦੇ ਪਿੰਡ ਸ਼ੇਰੇ ਵਾਲਾ ਦੀ ਘੇਰਾਬੰਦੀ ਮੰਗਲਵਾਰ ਰਾਤ ਨੂੰ ਹੀ ਕਰ ਦਿੱਤੀ ਗਈ ਸੀ। ਭਾਦੂ ਦੀ ਤਲਾਸ਼ ਜਾਰਡਨ ਅਤੇ ਪੰਕਜ ਸੋਨੀ ਹਤਿਆਕਾਂਡ ਵਿਚ ਰਾਜਸਥਾਨ ਪੁਲਿਸ ਵੱਲੋ ਕੀਤੀ ਜਾ ਰਹੀ ਹੈ , ਜਦਕਿ ਉਸਤੇ ਪੰਜਾਬ ਅਤੇ ਹਰਿਆਣਾ ਵਿਚ ਵੀ ਕਈ ਮੁਕੱਦਮੇ ਦਰਜ਼ ਹਨ। 4-5 ਦਿਨ ਪਹਿਲਾ ਹੀ ਉਹ ਰਾਜਸਥਾਨ ਪੁਲਿਸ ਨੂੰ ਝਾਕਾ ਦੇ ਕੇ ਪੰਜਾਬ ਸਥਿਤ ਆਪਣੇ ਪਿੰਡ ਸ਼ੇਰੇਵਾਲਾ ਦੇ ਆਲੇ ਦੁਆਲੇ ਆ ਗਿਆ ਸੀ। ਰਾਜਸਥਾਨ ਪੁਲਿਸ ਨੇ ਉਸਨੂੰ ਪਕੜਣ ਲਈ ਆਪਣੇ ਕਮਾਂਡੋ ਅਬੋਹਰ ਦੇ ਪਿੰਡ ਸ਼ੇਰੇਵਾਲਾ ਭੇਜ ਦਿੱਤੇ ਹਨ। ਉਸਨੂੰ ਗੰਗਾਨਗਰ ਅਤੇ ਸਿਰਸਾ ਵਿਚ ਸ਼ਰਨ ਦੇਣ ਵਾਲੇ ਕਈ ਲੋਕਾਂ ਨੂੰ ਗਿਰਫ਼ਤਾਰ ਕੀਤੀ ਜਾ ਚੁੱਕਿਆ ਹੈ।