• Home
  • 2 ਖ਼ਾਲਿਸਤਾਨ ਕਾਰਕੁਨ ਅਸਲੇ ਸਮੇਤ ਕੀਤੇ ਕਾਬੂ

2 ਖ਼ਾਲਿਸਤਾਨ ਕਾਰਕੁਨ ਅਸਲੇ ਸਮੇਤ ਕੀਤੇ ਕਾਬੂ

ਫ਼ਰੀਦਕੋਟ- ਸਥਾਨਕ ਪੁਲਿਸ ਨੇ 2 ਖ਼ਾਲਿਸਤਾਨ ਕਾਰਕੁਨਾਂ ਨੂੰ ਅਸਲੇ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ 2 ਕਾਰਕੁਨ ਭਾਰੀ ਅਸਲੇ ਸਮੇਤ ਬਠਿੰਡਾ-ਅਮ੍ਰਿੰਤਸਰ ਰਾਸ਼ਟਰੀ ਰਾਜਮਾਰਗਰ ਤੋਂ ਕਾਬੂ ਕੀਤੇ ਗਏ।

ਪੁਲਿਸ ਨੇ ਦੱਸਿਆ ਕਿ ਇਨ੍ਹਾਂ ਖ਼ਾਲਿਸਤਾਨ ਕਾਰਕੁਨਾਂ ਕੋਲੋਂ 32 ਬੋਰ ਦੇ 2 ਪਿਸਟਲ ਅਤੇ 40 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਕਾਬੂ ਕੀਤੇ ਗਏ ਦੋਵੇਂ ਖ਼ਾਲਿਸਤਾਨ ਕਾਰਕੁਨਾਂ ਵਿਚੋਂ ਇੱਕ ਬਠਿੰਡਾ ਦਾ ਅਤੇ ਦੂਸਰੇ ਡੱਬਵਾਲੀ ਦਾ ਰਹਿਣ ਵਾਲਾ ਹੈ।

ਪੁੱਛਗਿੱਛ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਉਕਤ ਦੋਵੇਂ ਦੋਸ਼ੀਆਂ ਨੂੰ ਆਸਟ੍ਰੇਲੀਆ ਦਾ ਗੁਰਜੰਟ ਸਿੰਘ ਜੋ ਵੀ ਹੁਕਮ ਦਿੰਦਾ ਸੀ ਉਹ ਉਸ ਹੁਕਮ ਨੂੰ ਪੂਰਾ ਕਰਦੇ ਸਨ। ਫ਼ਰੀਦਕੋਟ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।