• Home
  • 2 ਵਿਅਕਤੀਆਂ ਨੂੰ 11 ਕਿਲੋ, 500 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ, ਪਾਕਿਸਤਾਨੀ ਸਿਮ ਵੀ ਕੀਤੇ ਬਰਾਮਦ

2 ਵਿਅਕਤੀਆਂ ਨੂੰ 11 ਕਿਲੋ, 500 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ, ਪਾਕਿਸਤਾਨੀ ਸਿਮ ਵੀ ਕੀਤੇ ਬਰਾਮਦ

ਲੁਧਿਆਣਾ- (ਖਬਰ ਵਾਲੇ ਬਿਊਰੋ) ਸਨੇਹਦੀਪ ਸ਼ਰਮਾ ਏਆਈਜੀ, ਐੱਸਟੀਐੱਫ ਲੁਧਿਆਣਾ/ਫਿਰੋਜ਼ਪੁਰ ਜੀ ਰੇਂਜ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸ਼ਿਲ ਹੋਈ ਜਦੋਂ ਹਰਪ੍ਰੀਤ ਸਿੰਘ ਸਿੱਧੂ ਮਾਣਯੋਗ ਏਡੀਜੀਪੀ ਐੱਸਟੀਐੱਫ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐੱਸਟੀਐੱਫ ਲੁਦਿਆਣਾ ਯੁਨਿਟ ਦੇ ਇੰਚਾਰਜ ਐੱਸ ਆਈ ਹਰਵੰਸ ਸਿੰਘ ਦੀ ਅਗਵਾਈ ਵਾਲੀ ਪੁਲਿਸ ਦੀ ਪਾਰਟੀ ਨੇ 2 ਵਿਅਕਤੀਆਂ ਨੂੰ 11 ਕਿਲੋ, 500 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕੀਤਆਂ ਦੀ ਪਹਿਚਾਣ ਸੁਖਵਿੰਦਰ ਸਿੰਘ ਅਤੇ ਜਰਨੈਲ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ।  ਇਹਨਾਂ ਤੋਂ ਪੁੱਛ-ਗਿੱਛ ਕਰਨ ਤੋਂ ਬਾਅਦ ਬੀ.ਐਸ.ਐਫ ਦੇ ਨਾਲ ਸੰਯੁਕਤ ਆਪ੍ਰੇਸ਼ਨ ਕਰਕੇ ਮਮਦੋਟ ਸੈਕਟਰ ਦੀ ਬੀ.ਓ.ਪੀ. ਗਟੀ ਹੈਯਾਤ ਦੀ ਕੰਡੀਲੀ ਤਾਰ ਦੇ ਪਾਰ ਜ਼ਮੀਨ ‘ਚ ਡੱਬੀ ਹੋਈ 7 ਪੈਕਟ 10 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਕੁੱਲ ਮਿਲਾ ਕੇ 11 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਫੜ੍ਹੇ ਗਏ ਤਸਕਰ ਜਰਨੈਲ ਸਿੰਘ ਫਿਰੋਜ਼ਪੁਰ ਵਾਸੀ ਅਤੇ ਸੁਖਵਿੰਦਰ ਸਿੰਘ ਤਰਨਤਾਰਨ ਦਾ ਵਾਸੀ ਹੈ ਤੇ ਇਹਨਾਂ ਉੱਪਰ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ। ਦੋਵਾਂ ਮੁਲਜ਼ਮਾਂ ਨੂੰ ਪਿੰਡ ਮੱਬੋਕੇ ਨੇੜੇ ਬਾਰਡਰ ਏਰੀਆ ਫਿਰੋਜ਼ਪੁਰ ਤੋਂ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ੳੇਹਨਾਂ ਦੇ ਕੋਲੋਂ ਇੱਕ ਪਾਕਿਸਤਾਨੀ ਸਿਮ ਵੀ ਬਰਾਮਦ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਜਿਹਨਾਂ ‘ਚ ਉਹ ਸਜ਼ਾ ਵੀ ਕੱਟ ਚੁੱਕਾ ਹੈ। ਮੁਲਜ਼ਮ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਪਹਿਲਾਂ ਹੀ ਇੱਕ ਮਾਮਲੇ ‘ਚ 10 ਸਾਲ ਦੀ ਸਜ਼ਾ ਹੋਈ ਸੀ ਅਤੇ ਉਹ ਕਰੀਬ ਦੋ ਸਾਲ ਪਹਿਲਾਂ ਹੀ ਅਦਾਲਤ ਕੋਲੋਂ ਜਮਾਨਤ ਕਰਵਾ ਕੇ ਰਿਹਾ ਹੋ ਕੇ ਆਇਆ ਸੀ ਅਤੇ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਇਹਨਾਂ ਕੋਲੋਂ ਪੁੱਛਗਿੱਛ ਜਾਰੀ ਹੈ। ਇਹਨਾਂ ਦੋਵਾਂ ਕੋਲੋਂ ਹੋਰ ਵੀ ਕਈ ਖੁਲਸੇ ਹੋਣ ਦੀ ਸੰਭਵਨਾ ਹੈ।