• Home
  • 2 ਲੱਖ ਤੋਂ ਵੱਧ ਰੋਹੰਗਿਆ ਮੁਸਲਮਾਨਾਂ ‘ਚ ਭੁੱਖਮਰੀ ਹੋਣ ਦਾ ਖ਼ਦਸਾ

2 ਲੱਖ ਤੋਂ ਵੱਧ ਰੋਹੰਗਿਆ ਮੁਸਲਮਾਨਾਂ ‘ਚ ਭੁੱਖਮਰੀ ਹੋਣ ਦਾ ਖ਼ਦਸਾ

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ਪੇਸ਼ ਕਰਦਿਆਂ 2 ਲੱਖ ਤੋਂ ਵੱਧ ਰੋਹੰਗਿਆ ਮੁਸਲਮਾਨਾਂ 'ਚ ਭੁੱਖਮਰੀ ਹੋਣ ਦਾ ਖ਼ਦਸਾ ਪ੍ਰਗਟ ਕੀਤਾ ਹੈ। ਰਿਪੋਰਟ ਅਨੁਸਾਰ ਬੰਗਲਾ ਦੇਸ਼ ਦੇ ਕਾਕਸ ਬਾਜ਼ਾਰ ਵਿਚ ਸ਼ਰਨ ਲਈ ਬੈਠੇ ਇਹ ਸ਼ਰਨਾਰਥੀ ਇਸ ਲਈ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਮੀਂਹ ਤੇ ਹੜ ਕਾਰਨ ਸਥਿਤੀ ਨਾਜ਼ੁਕ ਬਣ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫ਼ਨ ਦੁਜਾਰਕ ਨੇ ਪਿਛਲੇ ਦਿਨੀਂ ਆਏ ਤੂਫ਼ਾਨ ਕਾਰਨ ਕਰੀਬ 7000 ਸ਼ਰਨਾਰਥੀ  ਪ੍ਭਾਵਤ ਹੋਏ ਸਨ ਤੇ ਆਉਣ ਵਾਲੇ ਦਿਨਾਂ ਵਿਚ ਇਸ ਖੇਤਰ ਵਿਚ ਮੀਂਹ ਤੇ ਹੜ ਦਾ ਜ਼ਿਆਦਾ ਖ਼ਤਰਾ ਹੋਣ ਕਾਰਨ ਇਹ ਲੋਕ ਵੱਡੀ ਗਿਣਤੀ ਵਿਚ ਪ੍ਰਭਾਵਤ ਹੋ ਸਕਦੇ ਹਨ। ਉਹਨਾਂ ਇਹ ਵੀ ਦਸਿਆ ਕਿ ਇਨਹਾਂ ਡੇਢ ਲੱਖ ਸ਼ਰਨਾਰਥੀਆਂ ਵਿਚੋਂ ਫ਼ਿਲਹਾਲ 25000 ਸ਼ਰਨਾਰਥੀ ਜ਼ਿਆਦਾ ਖ਼ਤਰੇ ਵਿਚ ਹਨ। ਉਹਨਾਂ ਕਿਹਾ ਕਿ ਇਨਹਾਂ ਦੇਸ਼ਾਂ ਨਾਲ ਤਾਲ ਮੇਲ ਕਰ ਕੇ ਹਾਲਾਤ ਨਾਲ ਨਿਪਟਣ ਦੀਆਂ ਪੂਰੀਆਂ ਤਿਆਰੀਆਂ ਕੀਤੀਆ ਜਾ ਰਹੀਆਂ ਹਨ।