• Home
  • ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਮੋਰਚੇਬੰਦੀ :- ਚੰਡੀਗੜ੍ਹ ਦੀਆਂ ਸੜਕਾਂ ਤੇ ਕੀਤਾ ੲਿਤਿਹਾਸ ਦਾ ਸਭ ਤੋਂ ਲੰਬਾ ਰੋਸ ਮਾਰਚ

ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਮੋਰਚੇਬੰਦੀ :- ਚੰਡੀਗੜ੍ਹ ਦੀਆਂ ਸੜਕਾਂ ਤੇ ਕੀਤਾ ੲਿਤਿਹਾਸ ਦਾ ਸਭ ਤੋਂ ਲੰਬਾ ਰੋਸ ਮਾਰਚ

ਚੰਡੀਗੜ੍ਹ,  (ਖ਼ਬਰ ਵਾਲੇ ਬਿਊਰੋ  )-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਸੂਬਾ ਸਰਕਾਰ ਖਿਲਾਫ਼ ਇਕ """ਇਤਿਹਾਸਕ ਅਤੇ ਫੈਸਲਾਕੁੰਨ"" ਸੰਘਰਸ਼ ਦਾ ਬਿਗਲ ਵਜਾਉਂਦਿਆਂ ਅੱਜ ਰਾਜਧਾਨੀ ਚੰਡੀਗੜ੍ਹ ਦੀਆਂ ਸੜਕਾਂ ਉੱਤੇ "ਮੁਲਾਜ਼ਮ ਚੇਤਨਾ ਮਾਰਚ" ਦੀ ਸ਼ੁਰੂਆਤ ਕਰ ਦਿੱਤੀ ਹੈ।

ਭਾਰੀ ਸੰਖਿਆ ਵਿਚ ਸਰਕਾਰੀ ਮੁਲਾਜ਼ਮ, ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਤੋਂ ਦੋ-ਪਹੀਆ ਵਾਹਨਾਂ ਨਾਲ ਮਾਰਚ ਦੇ ਰੂਪ ਵਿਚ ਰਵਾਨਾ ਹੋ ਗੲੇ ਹਨ, ਇਹ ਮਾਰਚ ਪੰਜਾਬ ਅਤੇ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਸਾਂਝੇ ਮੁਲਾਜ਼ਮ ਮੰਚ ਵੱਲੋਂ ਕੱਢਿਆ ਜਾ ਰਿਹਾ ਹੈ। ਮੰਚ ਦੇ ਮੁਖ ਕਨਵੀਨਰ ਅਤੇ ਕੋਅਾਰਡੀਨੇਟਰ ਸ. ਸੁਖਚੈਨ ਸਿੰਘ ਖਹਿਰਾ ਨੇ ਦਸਿਅਾ ਕਿ ਪੰਜਾਬ ਸਿਵਲ ਸਕੱਤਰੇਤ ਤੋਂ ਇਹ ਚੇਤਨਾ ਮਾਰਚ ਮਿੰਨੀ ਸਕੱਤਰੇਤ ਅਤੇ ਫਿਰ ਉੱਥੋਂ ਜਲ ਸਰੋਤ ਵਿਭਾਗ ਸੈਕਟਰ-18, ਵਿੱਤ ਯੋਜਨਾ ਭਵਨ ਸੈਕਟਰ-33, ਸਿਹਤ ਵਿਭਾਗ ਦਫਤਰ ਸੈਕਟਰ 34, ਸਥਾਨਕ ਸਰਕਾਰਾਂ ਦਫਤਰ ਸੈਕਟਰ 35, ਤਕਨੀਕੀ ਸਿੱਖਿਆ ਦਫਤਰ ਸੈਕਟਰ 36 ਵਿਖੇ ਜਾ ਕੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀਆਂ ਵਧੀਕੀਆਂ ਪ੍ਰਤੀ ਜਾਗਰੂਕ ਕਰੇਗਾ ਅਤੇ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਮਹਾਂ-ਰੈਲੀਆਂ ਲਈ ਉਨ੍ਹਾਂ ਨੂੰ ਲਾਮਬੰਦ ਕਰੇਗਾ। ਇਸ ਮਾਰਚ ਵਿਚ ਮੁਹਾਲੀ ਤੋਂ ਵੀ ਵੱਖ ਵੱਖ ਦਫ਼ਤਰਾਂ ਦੇ ਖਾਸਕਰ ਸਿਖਿਅਾ ਵਿਭਾਗ ਤੋਂ ਵੀ ਮੁਲਾਜ਼ਮ ਵੱਡੀ ਸੰਖਿਆ ਵਿਚ ਪਹੁੰਚ ਰਹੇ ਹਨ। ਜਿਹੜੇ ਵੀ ਦਫ਼ਤਰ ਵਿਚ ਇਹ ਮਾਰਚ ਜਾ ਰਿਹਾ ਹੈ, ਉੱਥੋਂ ਦੇ ਮੁਲਾਜ਼ਮ ਵੀ ਆਪਣੇ ਸਕੂਟਰਾਂ ਮੋਟਰਸਾਈਕਲਾਂ ਨਾਲ ਇਸ ਮਾਰਚ ਵਿਚ ਸ਼ਾਮਿਲ ਹੋ ਰਹੇ ਹਨ।