• Home
  • ਜੇਲ੍ਹ ਸੁਪਰਡੈਂਟ ਦੇ ਹੋਟਲ ਚ ਛਾਪਾ -ਚੱਲਦਾ ਸੀ ਦੇਹ ਵਪਾਰ ਦਾ ਧੰਦਾ

ਜੇਲ੍ਹ ਸੁਪਰਡੈਂਟ ਦੇ ਹੋਟਲ ਚ ਛਾਪਾ -ਚੱਲਦਾ ਸੀ ਦੇਹ ਵਪਾਰ ਦਾ ਧੰਦਾ

ਸੰਗਰੂਰ,( ਖ਼ਬਰ ਵਾਲੇ ਬਿਊਰੋ )-ਸੁਨਾਮ ਰੋਡ ਤੇ ਸੰਗਰੂਰ ਵਿਖੇ ਸੇਖੋਂ ਹੋਟਲ ਚ ਸੰਗਰੂਰ ਪੁਲੀਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਛਾਪਾ ਮਾਰ ਕੇ ਅੱਧੀ ਦਰਜਨ ਦੇ ਕਰੀਬ ਜੋੜਿਆਂ ਨੂੰ ਕਾਬੂ ਕੀਤਾ ਹੈ । ਸੂਤਰਾਂ ਅਨੁਸਾਰ ਇਸ ਹੋਟਲ ਵਿਚ ਬੇਝਿਜਕ ਦੇਹ ਵਪਾਰ ਦਾ ਧੰਦਾ ਚੱਲਦਾ ਸੀ । 

ਇਸ ਹੋਟਲ ਦਾ ਮਾਲਕ ਰਿਟਾਇਰਡ ਜੇਲ੍ਹ ਸੁਪਰਡੈਂਟ  ਦੱਸਿਆ ਜਾਂਦਾ ਹੈ ,ਭਾਵੇਂ ਪੁਲਸ ਨੇ ਹੋਟਲ ਦੇ ਸਟਾਫ ਸਮੇਤ ਸਾਬਕਾ ਜੇਲ੍ਹ ਸੁਪਰਡੈਂਟ ਨੂੰ ਵੀ ਥਾਣੇ  ਬੁਲਾ ਲਿਆ ਸੀ ਪਰ ਉਸ ਦੀ ਇਕ ਵੱਡੇ ਕਾਂਗਰਸੀ ਆਗੂ ਨਾਲ ਨੇੜਤਾ ਕਾਰਨ ਉਸ ਨੂੰ ਪੁਲਸ ਵੱਲੋਂ ਕਾਂਗਰਸੀ ਨੇਤਾ ਦਾ ਫੋਨ ਆਉਣ ਤੋਂ ਬਾਅਦ ਛੱਡ ਦਿੱਤਾ ਗਿਆ ।