• Home
  • ਵਿਦੇਸ਼ ਮੰਤਰੀ ਨੇ ਠੁਕਰਾਇਆ ਪਾਕਿਸਤਾਨ ਦਾ ਪ੍ਰਸਤਾਵ-ਭਾਰਤ ਨਹੀਂ ਲਵੇਗਾ ਸਾਰਕ ਸੰਮੇਲਨ ‘ਚ ਹਿੱਸਾ

ਵਿਦੇਸ਼ ਮੰਤਰੀ ਨੇ ਠੁਕਰਾਇਆ ਪਾਕਿਸਤਾਨ ਦਾ ਪ੍ਰਸਤਾਵ-ਭਾਰਤ ਨਹੀਂ ਲਵੇਗਾ ਸਾਰਕ ਸੰਮੇਲਨ ‘ਚ ਹਿੱਸਾ

ਨਵੀਂ ਦਿੱਲੀ: ਭਾਰਤ ਦੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਪਾਕਿਸਤਾਨ ਦੇ ਉਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ ਜਿਸ ਵਿੱਚ ਪਾਕਿ ਨੇ ਕਿਹਾ ਸੀ ਕਿ ਭਾਰਤ ਸਾਰਕ ਸੰਮੇਲਨ ਵਿੱਚ ਹਿੱਸਾ ਲਵੇ। ਸੁਸ਼ਮਾ ਨੇ ਕਿਹਾ ਕਿ ਜਿੰਨਾ ਸਮਾਂ ਪਾਕਿ ਅੱਤਵਾਦ ਦਾ ਸਮਰਥਨ ਕਰਨੋਂ ਨਹੀਂ ਹਟਦਾ, ਉਨਾ ਸਮਾਂ ਪਾਕਿ ਨਾਲ ਕਿਸੇ ਪ੍ਰਕਾਰ ਦੀ ਗੱਲ ਨਹੀਂ ਹੋ ਸਕਦੀ।
ਵਿਦੇਸ਼ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲਣਾ ਕੋਈ ਹੋਰ ਮਸਲਾ ਹੈ ਤੇ ਸਾਰਕ ਸੰਮੇਲਨ 'ਚ ਹਿੱਸਾ ਲੈਣਾ ਹੋਰ ਗੱਲ ਹੈ। ਉਨਾਂ ਕਿਹਾ ਕਿ ਅਜੇ ਇਸ ਸੰਮੇਲਨ ਲਈ ਪਾਕਿ ਨੂੰ ਹੋਰ ਕਾਫੀ ਲੋੜ ਹੈ।