• Home
  • ਸਰਕਾਰ ਨੇ ਇੱਕ ਹੋਰ ਚੰਦ ਚੜ੍ਹਿਆ :- ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵਿੱਤੀ ਲਾਭ ਵਾਲਾ ਨੋਟੀਫਿਕੇਸ਼ਨ ਜਾਰੀ -ਚੋਣ ਕਮਿਸ਼ਨ ਦਾ ਗੋਲ ਮੋਲ ਜਵਾਬ

ਸਰਕਾਰ ਨੇ ਇੱਕ ਹੋਰ ਚੰਦ ਚੜ੍ਹਿਆ :- ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵਿੱਤੀ ਲਾਭ ਵਾਲਾ ਨੋਟੀਫਿਕੇਸ਼ਨ ਜਾਰੀ -ਚੋਣ ਕਮਿਸ਼ਨ ਦਾ ਗੋਲ ਮੋਲ ਜਵਾਬ

ਚੰਡੀਗੜ੍ਹ (ਖਬਰ ਵਾਲੇ ਬਿਊਰੋ)-ਪੰਜਾਬ ਸਰਕਾਰ ਜਿਹੜੀ ਕਿ ਕੱਲ੍ਹ ਕੈਬਨਿਟ ਮੀਟਿੰਗ ਚ 8886 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਏਜੰਡਾ ਪਾਸ ਕਰਕੇ ਤੇ ਬਾਅਦ ਵਿੱਚ ਚੋਣ ਜ਼ਾਬਤੇ ਨੂੰ ਦੇਖਦਿਆਂ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਏਜੰਡਾ ਵਾਪਸ ਲੈਣ ਤੋਂ ਬਾਅਦ ਚਰਚਾ ਚ ਸੀ ਤੇ ਇਸ ਗਲਤੀ ਦੀਆਂ ਸਰਕਾਰ ਦੇ ਸਲਾਹਕਾਰਾਂ ਤੇ ਵੀ ਉਂਗਲੀਆਂ ਉੱਠੀਆਂ ਸਨ ।

ਪਰ ਇਸ ਵਿੱਚ ਵਿੱਤ  ਵਿਭਾਗ ਵੀ ਪਿੱਛੇ ਨਹੀਂ ਰਿਹਾ ।ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵੀ ਵਿਭਾਗ ਨੇ ਵੀ ਚੋਣ ਜਾਬਤੇ ਨੂੰ ਨਜ਼ਰ ਅੰਦਾਜ਼ ਕਰਕੇ  ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵਿੱਤੀ ਲਾਭ ਵਾਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਵਿੱਤ ਵਿਭਾਗ ਵੱਲੋਂ 30/8/18 ਦੀ ਤਰੀਕ ਚ ਜਾਰੀ ਕੀਤੇ ਗਏ ਇਸ ਨੋਟੀਫਿਕੇਸ਼ਨ ਚ ਆਂਗਨਵਾੜੀ ਵਰਕਰਾਂ /ਹੈਲਪਰਾਂ ਨੂੰ 70ਸਾਲ ਦੀ ਉਮਰ  ਤੱਕ ਹੋਣ ਤੇ 1ਲੱਖ ਆਂਗਨਵਾੜੀ ਵਰਕਰ ਨੂੰ ਅਤੇ 50 ਹਜ਼ਾਰ ਰੁਪਏ ਹੈਲਪਰ ਤੇ ਮਿੰਨੀ ਆਂਗਣਵਾੜੀ ਵਰਕਰ ਨੂੰ ਵਿੱਤੀ ਲਾਭ ਦੇਣ ਬਾਰੇ ਨੋਟਿਸ ਜਾਰੀ ਕੀਤਾ ਹੈ ।

ਇਸ ਸਬੰਧੀ ਜਦੋਂ ਸਹਾਇਕ ਚੋਣ ਕਮਿਸ਼ਨ ਕਮਲ ਗਰਗ  ਨਾਲ "ਖ਼ਬਰ ਵਾਲਾ ਡਾਟ ਕਾਮ " ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਅੱਗੋਂ ਗੋਲ ਮੋਲ ਜਵਾਬ ਦਿੰਦਿਆਂ ਕਿਹਾ ਕਿ ਹੋ ਸਕਦਾ ਹੈ ,ਸਰਕਾਰ ਨੇ ਸਹੀ ਕੰਮ ਕੀਤਾ ਹੋਵੇ । ਬਾਅਦ ਚ ਇਹ ਵੀ ਕਿਹਾ ਉਸ ਪਾਸ ਅਜੇ ਤੱਕ ਕੋਈ ਸਰਕਾਰੀ ਕਾਪੀ ਨਹੀਂ ਪੁੱਜੀ ਜੇ ਪੁੱਜ ਜਾਵੇਗੀ, ਫਿਰ ਇਸ ਬਾਰੇ ਆਪਣਾ ਪੱਖ ਦੱਸ ਸਕਦੇ ਹਨ ।