• Home
  • ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮੁੱਦੇ ‘ਤੇ ਪਲਟਿਆ ਪਾਕਿਸਤਾਨ

ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮੁੱਦੇ ‘ਤੇ ਪਲਟਿਆ ਪਾਕਿਸਤਾਨ

ਇਸਲਾਮਾਬਾਦ, (ਖ਼ਬਰ ਵਾਲੇ ਬਿਊਰੋ): ਕਰੋੜਾਂ ਸਿੱਖਾਂ ਦੀ ਆਸਥਾ ਦੇ ਪਵਿੱਤਰ ਸਥਾਨ ਕਰਤਾਰਪੁਰ ਸਾਹਿਬ ਗੁਰਦਵਾਰੇ ਲਈ ਲਾਂਘੇ ਸਬੰਧੀ ਪਾਕਿਸਤਾਨ ਸਰਕਾਰ ਦਾ ਨਵਾਂ ਬਿਆਨ ਆਇਆ ਹੈ। ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੁਜਾਤ ਬੁਖ਼ਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਚਿੱਠੀ ਜ਼ਰੂਰ ਮਿਲੀ ਸੀ ਪਰ ਇਸ ਮੁੱਦੇ 'ਤੇ ਉਨਾ ਸਮਾਂ ਗੱਲ ਨਹੀਂ ਹੋ ਸਕਦੀ ਜਿੰਨਾ ਚਿਰ ਭਾਰਤ ਸਰਕਾਰ ਗੱਲਬਾਤ ਲਈ ਪਹਿਲ ਨਹੀਂ ਕਰਦੀ। ਬੁਖ਼ਾਰੀ ਨੇ ਕਿਹਾ ਕਿ ਇਸ ਮੁੱਦੇ 'ਤੇ ਪਾਕਿ ਪਹਿਲਾਂ ਅੱਗੇ ਨਹੀਂ ਵਧਿਆ ਬਲਕਿ ਇਹ ਮੁੱਦਾ ਭਾਰਤ ਵਲੋਂ ਉਠਾਇਆ ਗਿਆ ਸੀ ਇਸ ਲਈ ਭਾਰਤ ਨੂੰ ਹੀ ਗੱਲਬਾਤ ਲਈ ਪਹਿਲ ਕਰਨੀ ਚਾਹੀਦੀ ਹੈ।
ਭਾਰਤ ਤੇ ਪਾਕਿ ਸਰਕਾਰਾਂ ਦੇ ਇਸ ਰਵਈਏ ਤੋਂ ਸਿੱਖਾਂ ਨੂੰ ਕਾਫੀ ਨਿਰਾਸ਼ਤਾ ਹੋ ਰਹੀ ਹੈ ਕਿਉਂਕਿ ਨਾ ਤਾਂ ਭਾਰਤ ਪਹਿਲ ਕਰਨ ਨੂੰ ਤਿਆਰ ਹੈ ਤੇ ਨਾ ਹੀ ਪਾਕਿਸਤਾਨ। ਇਸ ਲਈ ਇਸ ਮਸਲੇ ਦਾ ਹੱਲ ਸਿੱਖਾਂ ਨੂੰ ਫਿਲਹਾਲ ਲਟਕਦਾ ਨਜ਼ਰ ਆ ਰਿਹਾ ਹੈ।