• Home
  • ਕੈਨੇਡਾ ਨੇ ਲਈ ਮਿਆਂਮਾਰ ਦੀ ਆਗੂ ਸੂ ਕੀ ਦੀ ਨਾਗਕਿਤਾ ਵਾਪਸ

ਕੈਨੇਡਾ ਨੇ ਲਈ ਮਿਆਂਮਾਰ ਦੀ ਆਗੂ ਸੂ ਕੀ ਦੀ ਨਾਗਕਿਤਾ ਵਾਪਸ

ਓਟਾਵਾ, (ਖ਼ਬਰ ਵਾਲੇ ਬਿਊਰੋ): ਕੈਨੇਡਾ ਨੇ ਮਿਆਂਮਾਰ ਦੀ ਆਗੂ ਆਂਗ ਸਾਨ ਸੂ ਕੀ ਦੀ ਨਾਗਰਿਕਤਾ ਇਸ ਕਰ ਕੇ ਵਾਪਸ ਲੈ ਲਈ ਹੈ ਕਿਉਂਕਿ ਰੋਹੰਗਿਆ ਮੁਸਲਮਾਨਾਂ 'ਤੇ ਹੋਏ ਅੱਤਿਆਚਾਰਾਂ ਬਾਰੇ ਇਸ ਆਗੂ ਨੇ ਮੂੰਹ ਨਹੀਂ ਖੋਲਿਆ। ਇਸ ਸਬੰਧੀ ਕੈਨੇਡਾ ਦੀ ਸੰਸਦ ਨੇ ਪ੍ਰਸਤਾਵ ਬਹੁਮਤ ਨਾਲ ਪਾਸ ਕਰ ਦਿੱਤਾ।
ਨੋਬੇਲ ਪੁਰਸਕਾਰ ਜੇਤੂ ਸੂ ਕੀ ਨੂੰ ਕੈਨੇਡਾ ਨੇ 2007 'ਚ ਉਸ ਵੇਲੇ ਨਾਗਰਿਕਤਾ ਪ੍ਰਦਾਨ ਕੀਤੀ ਸੀ ਜਦੋਂ ਉਹ ਮਨੁੱਖੀ ਅਧਿਕਾਰਾਂ ਬਾਰੇ ਲੜਨ ਵਾਲੀ ਆਗੂ ਬਣ ਕੇ ਉਭਰੀ ਸੀ ਪਰ ਹੁਣ ਕੈਨੇਡਾ ਨੇ ਉਸ ਦੀ ਚੁੱਪੀ 'ਤੇ ਸਵਾਲ ਖੜੇ ਕੀਤੇ ਹਨ। ਦਸ ਦਈਏ ਕਿ ਕੈਨੇਡਾ ਨੇ ਪਿਛਲੇ ਹਫ਼ਤੇ ਹੀ ਰੋਹੰਗਿਆ ਮੁਸਲਮਾਨਾਂ 'ਤੇ ਹੋਏ ਅੱਤਿਆਚਾਰ ਨੂੰ ਨਸਲਕੁਸ਼ੀ ਮੰਨਿਆ ਸੀ।
ਇਸ ਤੋਂ ਪਹਿਲਾਂ ਅਮਰੀਕਾ ਨੇ ਸੂ ਕੀ ਨੂੰ ਦਿੱਤਾ ਐਲੀ ਵੀਜਲ ਪੁਰਸਕਾਰ ਵੀ ਵਾਪਸ ਲੈ ਲਿਆ ਸੀ।
ਦਸ ਦਈਏ ਕਿ ਦੇਸ਼ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਮਹਿਮਾਨ ਦੇ ਤੌਰ 'ਤੇ ਨਾਗਰਿਕਤਾ ਦੇ ਦਿੰਦੇ ਹਨ ਤਾਂਕਿ ਜੇ ਕਦੇ ਉਨਾਂ ਨੂੰ ਆਪਣੇ ਦੇਸ਼ 'ਚ ਸਮੱਸਿਆ ਆਵੇ ਤਾਂ ਉਹ ਉਥੇ ਆ ਕੇ ਰਹਿ ਸਕਣ। ਕੈਨੇਡਾ ਨੇ ਇਸ ਤੋਂ ਪਹਿਲਾਂ ਨੈਲਸਨ ਮੰਡੇਲਾ, ਦਲਾਈਲਾਮਾ ਤੇ ਯੂਸਫਜਈ ਨੂੰ ਇਹ ਨਾਗਰਿਕਤਾ ਦਿੱਤੀ ਹੋਈ ਹੈ।