• Home
  • ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਦਾ ਵੱਡਾ ਖੁਲਾਸਾ :- ਸੰਤ ਲੋਂਗੋਵਾਲ ਨੇ ਟੌਹੜੇ ਤੇ ਬਾਦਲ ਨਾਲ ਸਲਾਹ ਕਰਕੇ ਭਿੰਡਰਾਂਵਾਲੇ ਨੂੰ ਖ਼ਤਮ ਕਰਨ ਲਈ ਲਿਖੀ ਸੀ ਚਿੱਠੀ -ਪੜ੍ਹੋ ਚਿੱਠੀ ਦੀ ਕਾਪੀ

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਦਾ ਵੱਡਾ ਖੁਲਾਸਾ :- ਸੰਤ ਲੋਂਗੋਵਾਲ ਨੇ ਟੌਹੜੇ ਤੇ ਬਾਦਲ ਨਾਲ ਸਲਾਹ ਕਰਕੇ ਭਿੰਡਰਾਂਵਾਲੇ ਨੂੰ ਖ਼ਤਮ ਕਰਨ ਲਈ ਲਿਖੀ ਸੀ ਚਿੱਠੀ -ਪੜ੍ਹੋ ਚਿੱਠੀ ਦੀ ਕਾਪੀ

ਚੰਡੀਗੜ੍ਹ :-"ਖਬਰ ਵਾਲੇ ਡਾਟ ਕਾਮ " ਨੂੰ ਸੂਤਰਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਤੋਂ ਪਹਿਲਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੰਗੋਵਾਲ ਵੱਲੋਂ 25 ਅਪਰੈਲ 1984 ਨੂੰ ਲਿਖੀ ਹੋਈ ਚਿੱਠੀ ਪ੍ਰਾਪਤ ਹੋਈ ਹੈ । ਇਹ ਚਿੱਠੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਲੈਟਰ ਪੈਡ ਤੇ ਅੰਗਰੇਜ਼ੀ ਵਿੱਚ ਟਾਈਪ ਕੀਤੀ ਹੋਈ ਹੈ ਅਤੇ ਇਸ ਦੇ ਦਸਖ਼ਤ ਸੰਤ ਲੰਗੋਵਾਲ ਵੱਲੋਂ ਪੰਜਾਬੀ ਵਿੱਚ ਕੀਤੇ ਹੋਏ ਹਨ । ਇਹ ਚਿੱਠੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਰੱਖਿਆ ਸਲਾਹਕਾਰ ਆਰ ਕੇ ਧਵਨ ਨੂੰ ਲਿਖੀ ਹੋਈ ਹੈ ।

ਅਕਾਲੀ ਦਲ ਦੇ ਲੈਟਰ ਪੈਡ ਤੇ ਲਿਖੀ ਗਈ ਚਿੱਠੀ ਚ ਇਹ ਲਿਖਿਆ ਹੈ ਕਿ ਗੁਰਚਰਨ ਸਿੰਘ ਟੌਹੜਾ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਖਤਰਾ ਹੈ ਕਿਉਂਕਿ ਉਹ ਪਿੱਛੇ ਨਹੀਂ ਹਟ ਰਿਹਾ । ਚਿੱਠੀ ਵਿਚ ਇਹ ਵੀ ਲਿਖਿਆ ਹੈ ਕਿ ਜਿਹੜਾ ਪਲਾਨ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਨੂੰ ਸਮਝਾਇਆ ਸੀ ਉਸ ਮੁਤਾਬਕ ਤੁਸੀਂ ਫੌਜ ਨੂੰ ਭੇਜੋ ਤਾਂ ਜੋ ਫੌਜ ਦੇਖ ਕੇ ਭਿੰਡਰਾਂਵਾਲਾ ਤੇ ਉਸਦੇ ਬੰਦੇ ਭੱਜ ਜਾਣਗੇ ।ਚਿੱਠੀ ਵਿਚ ਇਹ ਵੀ ਲਿਖਿਆ ਹੈ ਕਿ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਤੇ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਅਮਰੀਕਾ ਜਾਣ ਨੂੰ ਰਾਜ਼ੀ ਹੋ ਗਏ ਹਨ ਅਤੇ ਉਹ ਅਮਰੀਕਾ ਜਾਣ ਤੋਂ ਪਹਿਲਾਂ ਆਰ ਕੇ ਧਵਨ ਨੂੰ ਮਿਲ ਕੇ ਜਾਣਗੇ ।

ਚਿੱਠੀ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਦੋਵਾਂ ਦੇ ਅਮਰੀਕਾ ਜਾਣ ਲਈ ਪੈਸੇ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਅਤੇ ਇਹ ਜਗਜੀਤ ਸਿੰਘ ਚੌਹਾਨ ਤੇ ਦੀਦਾਰ ਸਿੰਘ ਬੈਂਸ ਨਾਲ ਮਿਲ ਮਿਲ ਕੇ ਅਮਰੀਕਾ ਰਹਿ ਰਹੇ ਸਿੱਖਾਂ ਨੂੰ ਸੰਤ ਭਿੰਡਰਾਂ ਵਾਲਿਆਂ ਦੀ ਸਪੋਰਟ ਕਰਨ ਤੋਂ ਰੋਕਣਗੇ । ਸੰਤ ਲੰਗੇਵਾਲ ਨੇ ਆਪਣੀ ਚਿੱਠੀ ਵਿੱਚ ਜ਼ੋਰ ਦੇ ਕੇ ਇਹ ਲਿਖਿਆ ਹੈ ਕਿ ਇਨ੍ਹਾਂ ਚਾਰੋਂ ਜਣਿਆਂ ਦੀ ਤੁਸੀਂ ਹਰ ਤਰੀਕੇ ਨਾਲ ਸਪੋਟ ਕਰੋ ।

ਸੰਤ ਲੰਗੋਵਾਲ ਨੇ ਆਰ ਕੇ ਧਵਨ ਨੂੰ ਲਿਖੀ ਗਈ ਚਿੱਠੀ ਚ ਇਹ ਵੀ ਕਿਹਾ ਕਿ ਜਿਹੜੇ ਵਿਦੇਸ਼ ਰਹਿੰਦੇ ਸਿੱਖ ਸੰਤ ਭਿੰਡਰਾਂਵਲਿਆਂ ਦੀ ਮਦਦ ਕਰਦੇ ਹਨ, ਉਹ ਲਿਸਟ ਵੀ ਉਨ੍ਹਾਂ ਨੂੰ ਸੌਂਪਣਗੇ । ਸੰਤ ਲੰਗੋਵਾਲ ਨੇ ਚਿੱਠੀ ਚ ਕਿਹਾ ਕਿ ਇਸ ਪਲਾਨ ਮੁਤਾਬਕ ਸਾਰੀ ਦਿੱਕਤ ਖ਼ਤਮ ਹੋ ਜਾਵੇਗੀ ।

ਨੋਟ :-("ਖ਼ਬਰ ਵਾਲੇ ਡਾਟ ਕਾਮ "ਇਸ ਚਿੱਠੀ ਦੇ ਤੱਥਾਂ ਨੂੰ ਤਸਦੀਕ ਨਹੀਂ ਕਰਦਾ )