• Home
  • ਐਮਾਜੋਨ ਦਾ ਮਾਲਿਕ ਲਵੇਗਾ ਆਪਣੀ ਪਤਨੀ ਤੋਂ ਤਲਾਕ-25 ਸਾਲ ਦੇ ਰਿਸ਼ਤੇ ਹੋਣਗੇ ਖ਼ਤਮ

ਐਮਾਜੋਨ ਦਾ ਮਾਲਿਕ ਲਵੇਗਾ ਆਪਣੀ ਪਤਨੀ ਤੋਂ ਤਲਾਕ-25 ਸਾਲ ਦੇ ਰਿਸ਼ਤੇ ਹੋਣਗੇ ਖ਼ਤਮ

ਨਿਊਯਾਰਕ : ਦੁਨੀਆਂ ਦੇ ਸਭ ਤੋਂ ਅਮੀਰ ਸਖ਼ਸ਼ ਅਤੇ ਐਮਾਜੋਨ ਦੇ ਸੰਸਥਾਪਕ 54 ਸਾਲਾ ਜੇਫ਼ ਬੇਜੋਸ ਨੇ ਆਪਣੀ ਪਤਨੀ 48 ਸਾਲਾ ਮੈਂਕੇਂਜੀ ਬੇਜੋਸ ਨੂੰ ਤਲਾਕ ਦੇਣ ਦਾ ਐਲਾਨ ਕਰ ਦਿੱਤਾ ਹੈ। ਦੋਹਾਂ ਦੀ ਸ਼ਾਦੀ ਨੂੰ 25 ਸਾਲ ਹੋ ਚੁੱਕੇ ਹਨ ਪਰ ਦੋਵੇਂ ਪਿਛਲੇ ਕੁਝ ਸਮੇਂ ਤੋਂ ਵੱਖ ਵੱਖ ਰਹਿ ਰਹੇ ਹਨ। ਇਸ ਫੈਸਲੇ ਦੀ ਜਾਣਕਾਰੀ ਜੋੜੇ ਨੇ ਸਾਂਝੇ ਤੌਰ 'ਤੇ ਟਵਿੱਟਰ ਰਾਹੀਂ ਦਿੱਤੀ ਹੈ ਤੇ ਲਿਖਿਆ ਹੈ ਕਿ ਉਹ ਆਪਣੇ ਜੀਵਨ ਦਾ ਅਹਿਮ ਫੈਸਲਾ ਲੈਣ ਜਾ ਰਹੇ ਹਨ। ਇਸ ਜੋੜੇ ਦੇ ਚਾਰ ਬੱਚੇ ਹਨ।
ਦਸ ਦਈਏ ਕਿ ਮੈਂਕੇਂਜੀ ਇੱਕ ਨਾਵਲਕਾਰ ਹੈ ਤੇ ਜੇਫ਼ ਦੀ ਪਤਨੀ ਬਣਨ ਤੋਂ ਪਹਿਲਾਂ ਉਹ ਐਮਾਜੋਨ 'ਚ ਨੌਕਰੀ ਕਰਦੀ ਸੀ।